ਉੱਡਤ ਭਗਤ ਰਾਮ ਵਿਖੇ ਕਬੱਡੀ ਦਾ ਦੋ ਰੋਜ਼ਾ ਟੂਰਨਾਮੈਂਟ ਅੱਜ ਤੋਂ ਸ਼ੁਰੂ

 ਉੱਡਤ ਭਗਤ ਰਾਮ ਵਿਖੇ ਕਬੱਡੀ ਦਾ ਦੋ ਰੋਜ਼ਾ ਟੂਰਨਾਮੈਂਟ ਅੱਜ ਤੋਂ ਸ਼ੁਰੂ


ਗੁਰਜੀਤ ਸ਼ੀਂਹ

 ਝੁਨੀਰ 5 ਜਨਵਰੀ ਪਿੰਡ ਉੱਡਤ ਭਗਤ ਰਾਮ  ਚੌਥਾ ਕਬੱਡੀ ਕੱਪ ਯੂ ਬੀ ਆਰ ਕਲੱਬ ਵੱਲੋਂ ੰਣਨਗਰ ਪੰਚਾਇਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।ਇਸ ਖੇਡ ਮੇਲੇ ਵਿੱਚ 6ਜਨਵਰੀ ਨੂੰ 23ਅਤੇ 48ਕਿਲੋ 7ਜਨਵਰੀ ਨੂੰ 72ਅਤੇ 85ਕਿਲੋ ਕਬੱਡੀ ਦੇ ਖੇਡ ਮੁਕਾਬਲੇ ਹੋਣਗੇ। ਇਹਨਾਂ ਖੇਡ ਮੁਕਾਬਲਿਆਂ ਵਿੱਚ 85ਕਿਲੋ ਵਰਗ ਨੂੰ ਪਹਿਲਾਂ ਇਨਾਮ 25000 ,72ਕਿਲੋ ਨੂੰ ਪਹਿਲਾਂ ਇਨਾਮ 15000,48ਕਿਲੋ ਨੂੰ 5100ਅਤੇ 33ਕਿਲੋ ਨੂੰ 3100 ਰੁਪਏ ਮਿਲੇਗਾ। ਯੂ ਬੀ ਆਰ ਕਲੱਬ ਦੇ ਪ੍ਰਧਾਨ ਜਸ ਮਾਨ ਸਿੰਘ , ਸੈਕਟਰੀ ਲਵਪ੍ਰੀਤ ਸਿੰਘ ,ਮੀਤ ਪ੍ਰਧਾਨ ਰਮਨ ਸਿੰਘ,ਸਰਪੰਚ ਰਣਜੀਤ ਸਿੰਘ ਸਿੱਧੂ,ਸਾਬਕਾ ਸਰਪੰਚ ਲਾਲ ਸਿੰਘ ਨੇ ਦੱਸਿਆ ਕਿ ਇਸ ਕਬੱਡੀ ਖੇਡ ਮੁਕਾਬਲੇ ਲਈ ਬਾਹਰੋਂ ਆਈਆਂ ਟੀਮਾਂ ਲਈ ਵਿਸ਼ੇਸ ਪ੍ਰਬੰਧ ਕੀਤਾ ਗਿਆ ਹੈ ਉਕਤ ਟੂਰਨਾਮੈਂਟਾਂ ਚ ਸਮੇਂ ਸਿਰ ਪਹੁੰਚਣ ਲਈ ਕਮਲਜੀਤ ਸਿੰਘ,ਪ੍ਰਧਾਨ ਮਨਜੀਤ ਸਿੰਘ,ਗੰਗਾ ਰਾਮ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਮੇਂ ਸਿਰ ਪਹੁੰਚ ਕੇ ਖਿਡਾਰੀਆਂ ਦਾ ਉਤਸ਼ਾਹ ਵਧਾਉਣ।


Post a Comment

0 Comments