ਮੋਦੀ ਹਕੂਮਤ ਦੇ ਦਸ ਸਾਲਾ ਦੇ ਕਾਰਜਕਾਲ ਨੇ ਮਿਹਨਤਕਸ ਲੋਕਾ ਦੀ ਲੁੱਟ-ਖਸੁੱਟ ਵਿੱਚ ਨਵੇ ਕੀਰਤੀਮਾਨ ਸਥਾਪਤ ਕੀਤੇ : ਐਡਵੋਕੇਟ ਉੱਡਤ / ਢਿੱਲੋ

 ਮੋਦੀ ਹਕੂਮਤ ਦੇ ਦਸ ਸਾਲਾ ਦੇ ਕਾਰਜਕਾਲ ਨੇ ਮਿਹਨਤਕਸ ਲੋਕਾ ਦੀ ਲੁੱਟ-ਖਸੁੱਟ ਵਿੱਚ ਨਵੇ ਕੀਰਤੀਮਾਨ ਸਥਾਪਤ ਕੀਤੇ : ਐਡਵੋਕੇਟ ਉੱਡਤ / ਢਿੱਲੋ 

ਗਣਤੰਤਰ ਦਿਵਸ ਮੌਕੇ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਦੀ ਤਿਆਰੀ ਸਬੰਧੀ ਆਲ ਇੰਡੀਆ ਕਿਸਾਨ ਸਭਾ ਦੀ  ਮੀਟਿੰਗ ਵਿੱਚ ਵਿਚਾਰ ਚਰਚਾ 


ਗੁਰਜੰਟ ਸਿੰਘ ਬਾਜੇਵਾਲੀਆ             
                 ਮਾਨਸਾ 8 ਜਨਵਰੀ ਦੇਸ ਦਾ ਪ੍ਰਧਾਨਮੰਤਰੀ ਆਪਣੇ ਫਿਰਕੂ  ਸੁਭਾਅ ਅਨੁਸਾਰ ਇਤਿਹਾਸਕ ਕਿਸਾਨੀ ਅੰਦੋਲਨ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂਆ ਤੇ ਦੇਸ ਦੀ ਕਿਸਾਨੀ ਨਾਲ ਇਨਸਾਨੀਅਤ ਦੇ ਮਹਾਨ ਪੈਗੰਬਰ ਤੇ ਚਿੰਤਕ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੂਰਵ ਮੌਕੇ ਤੇ ਅੱਜ ਤੋ ਦੋ ਸਾਲ ਪਹਿਲਾ ਦਿੱਲੀ ਦੀਆ ਸੜਕਾ ਤੇ ਬੈਠੇ ਸੰਘਰਸੀ ਯੋਧਿਆ ਦੇ ਸਿੱਦਕ ਅੱਗੇ ਗੋਡੇ ਟੇਕ ਦਿਆ ਟੀਵੀ ਚੈਨਲਾ ਤੇ ਆ ਕੇ ਸਾਰੀਆ ਮੰਗਾ ਮੰਨਣ ਦਾ ਵਾਅਦਾ ਕਰਕੇ ਫਿਰ ਮੁਕਰ ਗਿਆ ਤੇ  ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਦੇਸ ਦੀ ਕਿਸਾਨੀ ਨੇ ਆਪਣੀਆ ਮੰਨੀਆਂ ਹੋਈਆ ਮੰਗਾ ਮਨਾਉਣ ਤੇ ਦੇਸ ਦੇ ਪ੍ਰਧਾਨ ਮੰਤਰੀ ਨੂੰ ਆਪਣੀ ਜੁਬਾਨ ਨੂੰ ਪੁਗਾਉਣ ਲਈ ਮਜਬੂਰ ਕਰਨ ਲਈ ਸੰਘਰਸ ਦਾ ਰਸਤਾ ਅਖਤਿਆਰ ਕੀਤਾ ਹੋਇਆ ਹੈ ਤੇ ਆਉਣ ਵਾਲੇ ਗਣਤੰਤਰ ਦਿਵਸ ਮੌਕੇ ਤੇ ਦੇਸ ਦੇ ਹਰ ਜਿਲ੍ਹੇ ਵਿੱਚ ਕਿਸਾਨਾ ਵੱਲੋ     ਟਰੈਕਟਰ ਪਰੇਡ ਕੱਢੀ ਜਾਵੇਗੀ ਤੇ ਦੇਸ ਦੀ ਮੋਦੀ ਸਰਕਾਰ ਦੀ ਵਾਅਦਾ ਖਿਲਾਫੀ ਖਿਲਾਫ ਪ੍ਰਦਰਸ਼ਨ ਕੀਤੇ ਜਾਣਗੇ  , ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਸਥਾਨਿਕ ਤੇਜਾ ਸਿੰਘ ਸੁਤੰਤਰ ਭਵਨ ਵਿੱਖੇ ਆਲ ਇੰਡੀਆ ਕਿਸਾਨ ਸਭਾ ਦੀ ਜਿਲ੍ਹਾ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ  ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਆਲ ਇੰਡੀਆ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਰੂਪ ਸਿੰਘ ਢਿੱਲੋ ਨੇ ਕੀਤਾ ।  ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਆਪਣੇ  ਦਸ ਸਾਲਾ ਦੇ ਕਾਰਜਕਾਲ ਦੌਰਾਨ ਮਿਹਨਤਕਸ ਲੋਕਾ ਦੀ ਤੇ ਦੇਸ ਦੇ ਕੁਦਰਤੀ ਵਸੀਲਿਆਂ ਦੀ ਲੁੱਟ-ਖਸੁੱਟ ਕਰਨ ਵਿੱਚ ਨਵੇ ਕੀਰਤੀਮਾਨ ਸਥਾਪਤ ਕੀਤੇ ,  ਮੋਦੀ ਹਕੂਮਤ ਨੂੰ ਦੇਸ ਦੇ ਕਿਰਤੀ ਕਿਸਾਨਾ ਨਾਲ ਕੀਤੀ ਵਾਅਦਾ ਖਿਲਾਫੀ ਦੇ ਭਿਆਨਕ ਨਤੀਜਾ ਆਉਣ ਵਾਲੀਆ ਲੋਕ ਸਭਾ ਚੋਣਾ ਵਿੱਚ ਰਾਹ ਦੇ ਰੂਪ ਵਿੱਚ ਭੁਗਤਣੇ ਪੈਣਗੇ ਤੇ ਦੇਸ ਦੇ ਮਿਹਨਤਕਸ ਲੋਕ ਮੋਦੀ ਨੂੰ ਦੇਸ ਦੀ ਸੱਤਾ ਵਿੱਚੋ ਬੇਦਖਲ ਕਰ ਦੇਣਗੇ ।

    ਮੀਟਿੰਗ ਵਿੱਚ ਕੀਤੇ ਗਏ ਫੈਸਲਿਆ ਦੀ ਜਾਣਕਾਰੀ ਦਿੰਦਿਆ ਆਲ ਇੰਡੀਆ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਮਲਕੀਤ ਸਿੰਘ ਮੰਦਰਾ ਨੇ ਕਿਹਾ ਕਿ ਗਣਤੰਤਰ ਦਿਵਸ ਮੌਕੇ ਤੇ ਤਿੰਨੋ ਤਹਿਸੀਲਾ ਵਿੱਚ ਟਰੈਕਟਰ ਪਰੇਡ ਕੱਢੀ ਜਾਵੇਗੀ , 16 ਜਨਵਰੀ ਦੀ ਸੂਬਾਈ ਜਲੰਧਰ ਕਨਵੈਨਸਨ ਵਿੱਚ ਜਿਲ੍ਹੇ ਵਿੱਚੋ ਭਰਵੀ ਸਮੂਲੀਅਤ ਕੀਤੀ ਜਾਵੇਗੀ ਤੇ 15 ਫਰਵਰੀ ਤੱਕ ਮੈਂਬਰਸ਼ਿਪ ਮੁਕੰਮਲ ਕਰ ਲਈ ਜਾਵੇਗੀ ।

  ਮੀਟਿੰਗ ਵਿੱਚ ਸਰਵ ਸਾਥੀ ਹਰਮੀਤ ਸਿੰਘ ਬੌੜਾਵਾਲ , ਦਲਜੀਤ ਮਾਨਸਾਹੀਆ, ਭੁਪਿੰਦਰ ਸਿੰਘ ਗੁਰਨੇ , ਕਰਨੈਲ ਸਿੰਘ ਭੀਖੀ , ਸੁਖਰਾਜ ਸਿੰਘ ਜੋਗਾ , ਜੁਗਰਾਜ ਸਿੰਘ ਹੀਰਕੇ , ਜਗਸੀਰ ਸਿੰਘ ਝੁਨੀਰ , ਗੁਰਤੇਜ ਸਿੰਘ ਬਾਜੇਵਾਲਾ , ਬਲਵਿੰਦਰ ਸਿੰਘ ਕੋਟਧਰਮੂ , ਡਾਕਟਰ ਸੱਤਪਾਲ ਸਿੰਘ ਜੋਗਾ , ਹਰਦਿਆਲ ਸਿੰਘ ਦਲੇਲ ਸਿੰਘ ਵਾਲਾ , ਪਤਲਾ ਸਿੰਘ ਦਲੇਲ ਵਾਲਾ ਆਦਿ ਵੀ ਹਾਜਰ ਸਨ ।

Post a Comment

0 Comments