ਸੁਪ੍ਰਸਿਧ ਐਡਵੋਕੇਟ ਹਰਗੋਬਿੰਦਰ ਗਿੱਲ ( ਬੱਗਾ) ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਬਾਰ ਕੌਂਸਲ ਪੰਜਾਬ ਐਡ ਹਰਿਅਣਾ ਦੇ ਸਕੱਤਰ ਬਣਨ ਤੇ ਬਰਨਾਲਾ ਦੇ ਵਕੀਲਾ ਵਿੱਚ ਖੁਸ਼ੀ ਦਾ ਮਾਹੌਲ ਵੰਡੇ ਲੱਡੂ

 ਸੁਪ੍ਰਸਿਧ ਐਡਵੋਕੇਟ ਹਰਗੋਬਿੰਦਰ ਗਿੱਲ ( ਬੱਗਾ) ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਬਾਰ ਕੌਂਸਲ ਪੰਜਾਬ ਐਡ ਹਰਿਅਣਾ ਦੇ ਸਕੱਤਰ ਬਣਨ ਤੇ ਬਰਨਾਲਾ ਦੇ ਵਕੀਲਾ ਵਿੱਚ ਖੁਸ਼ੀ ਦਾ ਮਾਹੌਲ ਵੰਡੇ ਲੱਡੂ


ਬਰਨਾਲਾ,16,ਜਨਵਰੀ/ /ਕਰਨਪ੍ਰੀਤ ਕਰਨ/ ਬਰਨਾਲਾ ਦੇ ਜੰਮਪਲ ਹਰਗੋਬਿੰਦਰ ਸਿੰਘ ਗਿੱਲ ਬੱਗਾ ਸੁਪ੍ਰਸਿਧ ਐਡਵੋਕੇਟ ਜਿਨਾ ਨੂੰ ਸਾਲ 2018 ਵਿੱਚ ਪੂਰੇ ਪੰਜਾਬ ਹਰਿਅਣਾ ਬਾਰ ਕੌਂਸਲ ਦਾ ਮੈਂਬਰ ਨਿਯੁਕਤ ਕੀਤਾ ਸੀ ਜੋ ਬਾਰ ਕੌਂਸਲ ਦਾ ਮੈਂਬਰ ਬਣਨ ਤੋ ਬਾਅਦ ਹਰਗੋਬਿੰਦਰ ਸਿੰਘ ਗਿੱਲ ਨੂੰ ਪੰਜਾਬ ਸਰਕਾਰ ਵੱਲੋ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਨਿਯੁਕਤ ਕੀਤਾ ਗਿਆ ਸੀ ਅਤੇ ਹੁਣ ਬਾਰ ਕੌਂਸਲ ਪੰਜਾਬ ਐਡ ਹਰਿਅਣਾ ਦੇ ਮੈਂਬਰਾ ਵੱਲੋ ਹਰਗੋਬਿੰਦਰ ਸਿੰਘ ਗਿੱਲ ਨੂੰ ਸਕੱਤਰ ਬਾਰ ਕੌਂਸਲ ਪੰਜਾਬ ਐਡ ਹਰਿਆਣਾ ਚੁਣ ਲਿਆ ਗਿਆ ਹੈ। ਜਿਸ ਤੇ ਬਰਨਾਲਾ ਬਾਰ ਦੇ ਵਕੀਲਾ ਵਿੱਚ ਖੁਸ਼ੀ ਦਾ ਮਾਹੌਲ ਹੈ।ਇਸ ਖੁਸ਼ੀ ਨੂੰ ਵਕੀਲਾ ਵੱਲੋ ਲੱਡੂ ਵੰਡ ਕੇ ਮਨਾਇਆ ਗਿਆ। ਇਸ ਮੌਕੇ ਬਾਰ ਐਸੋਸੀਏਸ਼ਨ ਬਰਨਾਲਾ ਦੇ ਧੀਰਜ ਕੁਮਾਰ, ਚੰਦਰ ਬਾਂਸਲ, ਸਮਿੰਦਰ ਸਿੰਘ ਧਾਲੀਵਾਲ,ਰਾਹੁਲ ਗੁਪਤਾ,ਰਾਜੀਵ ਲੂਬੀ, ਪੁਨੀਤ ਪੱਬੀ,ਸੁਮੰਤ ਗੋਇਲ, ਕੁਨਾਲ ਗਰਗ,ਦੀਪਕ ਕੁਮਾਰ, ਪੰਕਜ ਕੁਮਾਰ, ਸਿਵਦਰਸਨ ਬਾਂਸਲ, ਗੁਰਪ੍ਰੀਤ ਸਿੰਘ ਕਾਲੀਆ, ਰਾਜੀਵ ਗੋਇਲ, ਅਨੁਜ ਮੋਹਨ ਗੁਪਤਾ, ਮੋਹਿਤ ਜਿੰਦਲ, ਆਸ਼ੂਤੋਸ਼ ਗਰਗ, ਅਮਿਤ ਗੋਇਲ, ਮੀਨਾਕਸ਼ੀ, ਸਰਬਜੀਤ ਕੌਰ ਤੋ ਇਲਾਵਾ ਵੱਡੀ ਗਿਣਤੀ ਵਿੱਚ ਐਡਵੋਕੇਟ ਹਾਜਰ ਸਨ।

Post a Comment

0 Comments