.ਆਈ.ਜੀ ਪਟਿਆਲਾ ਰੇਂਜ ਸਰਦਾਰ ਹਰਚਰਨ ਸਿੰਘ ਭੁੱਲਰ ਨੇ ਐਸ ਐਸ ਪੀ ਦਫਤਰ ਪੁੱਜ ਅਧਿਕਾਰੀਆਂ ਨਾਲ ਕੀਤੀ ਮੀਟਿੰਗ

 ਡੀ.ਆਈ.ਜੀ ਪਟਿਆਲਾ ਰੇਂਜ ਸਰਦਾਰ ਹਰਚਰਨ ਸਿੰਘ ਭੁੱਲਰ ਨੇ ਐਸ ਐਸ ਪੀ ਦਫਤਰ ਪੁੱਜ ਅਧਿਕਾਰੀਆਂ ਨਾਲ ਕੀਤੀ  ਮੀਟਿੰਗ 

ਨਸ਼ਿਆਂ,ਥਾਣਿਆਂ ਚ ਪਾਏ ਵਾਹਨਾਂ,ਅਤੇ ਪੁਲਿਸ ਨਫਰੀ ਦੇ ਮੁੱਦੇ ਰਹੇ ਅਹਿਮ 


ਬਰਨਾਲਾ,8,ਜਨਵਰੀ/ਕਰਨਪ੍ਰੀਤ ਕਰਨ
  ਡੀ.ਆਈ.ਜੀ ਪਟਿਆਲਾ ਰੇਂਜ ਸਰਦਾਰ ਹਰਚਰਨ ਸਿੰਘ ਭੁੱਲਰ ਨੇ ਐਸ ਐਸ ਪੀ ਦਫਤਰ ਪੁੱਜੇ ਜਿੱਥੇ ਐੱਸ ਐੱਸ ਪੀ ਬਰਨਾਲਾ ਸ਼੍ਰੀ ਸੰਦੀਪ ਮਲਿਕ ਸਮੇਤ ਸਮੁਚੇ ਵੱਡੇ ਅਧਿਕਾਰੀਆਂ ਵਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਪਹਿਲਾਂ ਉਹਨਾਂ ਪੁਲਿਸ ਦੀ ਟੁਕੜੀ ਵਲੋਂ  *ਗਾਡ ਆਫ ਆਨਰ* ਦਿੱਤਾ ਗਿਆ ਇਸ ਉਪਰੰਤ   ਅਧਿਕਾਰੀਆਂ ਨਾਲ ਮੀਟਿੰਗ ਕੀਤੀ ਇਸ ਮੌਕੇ ਐੱਸ. ਪੀ ਮੇਜਰ ਸਿੰਘ ਹੈੱਡ ਕੁਆਰਟਰ ਸਮੇਤ ਐੱਸ. ਪੀਜ,ਡੀ ਐੱਸ,ਪੀ ,ਤੇ ਪੁਲਿਸ ਅਧਿਕਾਰੀ ਵੀ ਹਾਜਿਰ ਸਨ !

     ਬਰਨਾਲਾ ਐਸ ਐਸ ਪੀ ਦਫਤਰ ਵਿਖੇ ਡੀ. ਆਈ. ਜੀ ਰੇਂਜ ਪਟਿਆਲਾ ਸਰਦਾਰ ਹਰਚਰਨ ਸਿੰਘ ਭੁੱਲਰ  ਨੇ ਮੀਡਿਆ ਨਾਲ ਗੱਲਬਾਤ ਕਰਦਿਆਂ ਨਸ਼ਿਆਂ,ਥਾਣਿਆਂ ਚ ਪਾਏ ਵਾਹਨਾਂ,ਅਤੇ ਪੁਲਿਸ ਨਫਰੀ ਦੇ ਮੁੱਦਿਆਂ ਤੇ ਗੱਲ ਬਾਤ ਕੀਤੀ । ਇਸ ਮੌਕੇ ਉਹਨਾਂ ਨਾਲ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਾ ਕਿਹਾ ਕਿ ਪੰਜਾਬ ਦੇ ਜੋ ਰੇਂਜ ਪਟਿਆਲਾ ਅਧੀਨ ਪੈਂਦੇ ਸਮੂਹ ਐਸਐਸਪੀ ਦਫਤਰਾਂ ਤੇ ਥਾਣਾ ਮੁਖੀ ਨੂੰ ਹਦਾਇਤ ਕੀਤੀ ਗਈ ਹੈ ਕਿ ਜੋ ਥਾਣਿਆਂ ਚ ਨਸ਼ਿਆਂ 

 ਦੀ ਸਮਗਲਿੰਗ ,ਚੋਰੀ ਦੇ ਅਤੇ ਐਕਸੀਡੇਂਟਾਂ ਰਾਹੀਂ  ਕਵਾੜ ਬਣਿਆ ਵਾਹਨਾਂ ਵੱਖ ਵੱਖ ਜਿਲੇ ਦੇ ਥਾਣਿਆਂ ਵਿੱਚ ਜਮਾ ਪਿਆ ਉਹਨਾਂ ਨੂੰ ਜਲਦ ਤੋਂ ਜਲਦ ਕੋਰਟ ਤੋਂ ਸਪੁਰਦਾਰੀ ਲੈ ਕੇ ਜਨਤਾ ਦੇ ਸਪੁਰਦ ਕਰ ਦਿੱਤਾ ਜਾਵੇ। ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਜੋ ਥਾਣਿਆਂ ਦੇ ਵਿੱਚ ਮੁਲਾਜ਼ਮਾਂ ਦੀ ਘਾਟ ਦਿਖ ਰਹੀ ਹੈ ਉਹਨਾਂ ਦੀ ਪੂਰਤੀ ਲਈ ਉੱਚ ਅਧਿਕਾਰੀਆਂ ਨੂੰ ਲਿਖਿਆ ਜਾਵੇਗਾ। ਆਈ ਜੀ ਭੁੱਲਰ ਤੋਂ ਜਦੋਂ ਇੱਕ ਸਵਾਲ ਬਰਨਾਲਾ ਜਿਲੇ ਦੇ ਨਾਲ ਸੰਬੰਧਿਤ ਖਿਡਾਰੀਆਂ ਸਬੰਧੀ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਸ ਸਬੰਧੀ ਮੁਕੰਮਲ ਜਾਂਚ ਕਰਕੇ ਜੋ ਬਣਦੀ ਕਾਰਵਾਈ ਕੀਤੀ ਗਈ ਹੈ । ਇਹ ਮਾਮਲਾ ਮਾਨਯੋਗ ਅਦਾਲਤ ਵਿੱਚ ਵੀ ਚੱਲ ਰਿਹਾ। ਇਸ ਮੌਕੇ ਸਮੂਹ ਰੇਂਜ ਦੇ ਅਧਿਕਾਰੀਆਂ ਤੇ ਬਰਨਾਲਾ ਜਿਲੇ ਦੇ ਨਿਵਾਸੀਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਵੀ ਦਿੱਤੀਆਂ ਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਪ੍ਰਤੀ ਜਾਣਕਾਰੀ ਦੇਣ ਵਾਲਿਆਂ ਦਾ ਨਾਮ ਗੁਪਤ  ਰੱਖਣ ਦੀ ਵੀ ਅਪੀਲ ਕੀਤੀ ਕਿ ਸ਼ਰਾਰਤੀ ਅਨਸਰਾਂ ਸੰਬੰਧੀ ਪੁਲਿਸ ਨੂੰ ਬਿਨਾਂ ਕਿਸੇ ਝਿਜਕ ਤੁਸੀਂ ਦੱਸ ਸਕਦੇ ਹੋ। ਉਹਨਾਂ ਅਧਿਕਾਰੀਂ ਨੂੰ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਕੋਈ ਵੀ ਨਾ ਵਰਤਣ ਦੀ ਤਾਕੀਦ ਕੀਤੀ !

Post a Comment

0 Comments