ਵਿਸ਼ਾਲ ਸ਼ੋਭਾ ਯਾਤਰਾ ਦੌਰਾਨ ਬੁਢਲਾਡਾ ਸ਼ਹਿਰ ਰਾਮ ਦੇ ਨਾਮ ਚ ਰੰਗਿਆ, ਬਣਿਆ ਇਤਿਹਾਸ।

 ਵਿਸ਼ਾਲ ਸ਼ੋਭਾ ਯਾਤਰਾ ਦੌਰਾਨ ਬੁਢਲਾਡਾ ਸ਼ਹਿਰ ਰਾਮ ਦੇ ਨਾਮ ਚ ਰੰਗਿਆ, ਬਣਿਆ ਇਤਿਹਾਸ।

ਉਮੜੀ ਭੀੜ ਨੇ ਕੜਾਕੇ ਦੀ ਠੰਡ ਚ ਲਿਆਂਦੀ ਗਰਮੀ—ਮੰਗਤ ਬਾਂਸਲ


ਬੁਢਲਾਡਾ 21 ਜਨਵਰੀ (ਦਵਿੰਦਰ ਸਿੰਘ ਕੋਹਲੀ) ਕੜਾਕੇ ਦੀ ਠੰਡ ਤੇ ਭਾਰੀ ਪਈ ਸ਼੍ਰੀ ਰਾਮ ਭਗਤੀ ਬਾਜਾਰਾਂ ਨੂੰ ਰਾਮ ਜੀ ਦੇ ਝੰਡਿਆ ਨਾਲ ਰੰਗਾਇਆ। ਵਿਸ਼ਾਲ ਸ਼ੋਭਾ ਚ ਉਮੜੀ ਭੀੜ, ਸਜੇ ਬਾਜ਼ਾਰ, ਲਾਇਟਾਂ, ਸੁਆਗਤੀ ਗੇਟਾਂ ਨਾਲ ਸ਼੍ਰੀ ਰਾਮ ਜੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਸ਼ੋਭਾ ਯਾਤਰਾ ਵਿੱਚ ਹਜਾਰਾਂ ਰਾਮ ਭਗਤ ਮਹਿਲਾਵਾਂ, ਬੱਚੇ, ਬੁੱਢੇ ਨੱਚਦੇ ਪ੍ਰੱਭੂ ਰਾਮ ਜੀ ਦਾ ਗੁਨਗਾਣ ਕਰਦਿਆਂ ਇਸ ਤਰ੍ਹਾਂ ਵੇਖਣ ਨੂੰ ਮਿਲਿਆ ਜਿਸ ਤਰ੍ਹਾਂ ਸਾਰਾ ਸ਼ਹਿਰ ਅਯੋਧਿਆ ਦੀ ਯਾਤਰਾ ਵੱਲ ਜਾ ਰਿਹਾ ਹੈ। ਹਿੰਦੂ, ਸਿੱਖ, ਮੁਸਲਿਮ ਦੇ ਭਾਈਚਾਰੇ ਦੇ ਲੋਕਾਂ ਵੱਲੋਂ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ। ਸ਼ੋਭਾ ਯਾਤਰਾ ਸ਼੍ਰੀ ਰਾਮ ਚਰਿਤ ਮਾਨਸ ਪ੍ਰਚਾਰਿਣੀ ਸਭਾ ਵੱਲੋਂ ਇਹ ਰਾਮ ਲੀਲਾ ਗਰਾਊਂਡ ਤੋਂ ਸ਼੍ਰੀ ਹਨੂੰਮਾਨ ਚਾਲੀਸਾ ਦੇ ਪਾਠ ਉਪਰੰਤ ਜਯੋਤੀ ਪ੍ਰਚੰਡ ਐਡਵੋਕੇਟ ਵਿਜੈ ਗੋਇਲ ਵੱਲੋਂ ਅਦਾ ਕੀਤੀ ਗਈ। ਜਿੱਥੇ ਢੋਲ ਨਗਾੜਿਆ ਦੀ ਗੂੰਜ ਸ਼੍ਰੀ ਰਾਮ ਜੀ ਦੇ ਵੰਸ ਨਾਲ ਸੰਬੰਧਿਤ ਪਰਿਵਾਰ ਦੀ ਅਗਵਾਈ ਵਿੱਚ ਯਾਤਰਾ ਸ਼ੁਰੂ ਕੀਤੀ ਗਈ। ਜੋ ਰੇਲਵੇ ਰੋਡ ਤੋਂ ਗਾਂਧੀ ਬਾਜਾਰ, ਨੰਬਰਾਂ ਵਾਲਾ ਬਾਜਾਰ, ਅਨਾਜ ਮੰਡੀ, ਗੋਲ ਚੱਕਰ, ਪੀ.ਐਨ.ਬੀ. ਰੋਡ, ਥਾਣਾ ਰੋਡ, ਚੌੜੀ ਗਲੀ, ਰੇਲਵੇ ਚੌਂਕ ਚੋ ਹੁੰਦੀ ਹੋਈ ਵਾਪਿਸ ਰਾਮ ਲੀਲਾ ਗਰਾਊਂਡ ਚ ਸਮਾਪਤ ਹੋਈ। ਯਾਤਰਾ ਦੌਰਾਨ ਜਿੱਥੇ ਰਾਮ ਭਗਤਾਂ ਵੱਲੋਂ ਫੁੱਲਾਂ ਦੀ ਵਰਸ਼ਾਂ ਕੀਤੀ ਗਈ ਉਥੇ ਸ਼ਹਿਰ ਦੀਆਂ ਸੰਸਥਾਵਾਂ ਅਤੇ ਲੋਕਾਂ ਵੱਲੋਂ ਲੰਗਰ ਵੀ ਲਗਾਏ ਗਏ। 

ਬੁਢਲਾਡਾ ਦੀ ਧਰਤੀ ਤੇ ਇਤਿਹਾਸਕ ਰਾਮ ਭਗਤਾਂ ਦੀ ਹਾਜਰੀ ਨੇ ਕੜਾਕੇ ਦੀ ਠੰਡ ਚ ਲਿਆ ਦਿੱਤੇ ਲੋਕਾਂ ਨੂੰ ਪਸੀਨੇ—ਮੰਗਤ ਬਾਂਸਲ

ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੇ ਇਤਿਹਾਸ ਵਿੱਚ ਅੱਜ ਦਾ ਦਿਨ ਦਰਜ ਹੋ ਚੁੱਕਾ ਹੈ। ਅਸੀਂ ਭਾਗਾ ਵਾਲੇ ਹਾਂ ਅਤੇ ਸਾਡੀਆਂ ਪੀੜ੍ਹੀਆਂ ਇਸ ਦਿਨ ਨੂੰ ਯਾਦ ਰੱਖਣਗੀਆਂ। ਸ਼੍ਰੀ ਰਾਮ ਜੀ ਆਪਸੀ ਏਕਤਾ ਪਿਆਰ ਅਤੇ ਸਾਂਝੀਵਾਲਤਾ ਦਾ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਸਾਰੀ ਦੁਨੀਆ ਚ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਲੋਕਾਂ ਦੇ ਮਨਾਂ ਚ ਸ਼ਰਧਾ ਅਤੇ ਸਤਿਕਾਰ ਤੇ ਉਤਸ਼ਾਹ ਪਾਇਆ ਜਾ ਰਿਹਾ ਹੈ। ਸ਼ੋਭਾ ਯਾਤਰਾ ਦੌਰਾਨ ਸ਼੍ਰੀ ਬਾਲਾ ਜੀ ਸੇਵਾ ਮੰਡਲ ਦੇ ਹਰੀਓਮ ਗੋਇਲ, ਗਿਆਨ ਚੰਦ, ਕਮਲਕਾਂਤ, ਹਨੂੰਮਤ ਪੈਦਲ ਯਾਤਰਾ ਸੰਘ ਦੇ ਵਿਕਾਸ ਸ਼ਰਮਾਂ, ਲਾਲਾ ਸਤਨਾਰਾਇਣ, ਸੇਵਾ ਭਾਰਤੀ ਦੇ ਵਿਨੋਦ ਕੁਮਾਰ, ਸ਼੍ਰੀ ਸਾਲਾਸਰ ਪੈਦਲ ਯਾਤਰਾ ਸੰਘ ਦੇ ਪੁਨੀਤ ਸਿੰਗਲਾ, ਰਾਜੇਸ਼ ਲੱਕੀ, ਰਵੀਕਾਂਤ ਮਹਿਤਾ, ਰਾਮਸਰੂਪ, ਮੁਨੀਸ਼ ਕੁਮਾਰ, ਸ਼੍ਰੀ ਸ਼ਿਆਮ ਸੇਵਾ ਮੰਡਲ ਦੇ ਗੋਰਾ ਲਾਲ, ਗਿਆਨ ਚੰਦ, ਹਰੀ ਚੰਦ, ਆਰ.ਐਸ.ਐਸ. ਦੇ ਸਤੀਸ਼ ਖਿੱਪਲ ਅਤੇ ਐਡੋਵੇਕਟ ਜਤਿੰਦਰ ਗੋਇਲ, ਗੁਰਪਾਲ ਠੇਕੇਦਾਰ, ਭਾਰਤ ਵਿਕਾਸ ਪ੍ਰੀਸ਼ਦ ਦੇ ਅਮਿਤ ਜਿੰਦਲ, ਸ਼ਿਵ ਕਾਂਸਲ, ਰਾਜ ਕੁਮਾਰ ਮਿੱਤਲ, ਐਡਵੋਕੇਟ ਸੁਨੀਲ ਗਰਗ, ਬਜਰੰਗ ਦੁਰਗਾ ਕੀਰਤਨ ਮੰਡਲ ਦੇ ਸੁਭਾਸ਼ ਗੋਇਲ, ਤਰਸੇਮ ਚੰਦ, ਮੋਨੂੰ ਕੁਮਾਰ, ਮਹਾ ਕਾਂਵੜ ਸੰਘ ਦੇ ਸੋਨੂੰ ਬਾਂਸਲ, ਰਜਿੰਦਰ ਗੋਇਲ, ਭਾਜਪਾ ਦੇ ਜਿਲ੍ਹਾ ਪ੍ਰਧਾਨ ਰਾਕੇਸ਼ ਜੈਨ, ਓਮ ਪ੍ਰਕਾਸ਼ ਖਟਕ, ਸੂਬੇਦਾਰ ਭੋਲਾ ਸਿੰਘ, ਸੁਖਦਰਸ਼ਨ ਸ਼ਰਮਾਂ, ਕਰਮਜੀਤ ਸਿੰਘ ਮਾਘੀ, ਕੌਂਸਲਰ ਕਾਲੂ ਮਦਾਨ, ਕੌਂਸਲਰ ਸੁਖਵਿੰਦਰ ਕੌਰ ਸੁੱਖੀ, ਕੌਂਸਲਰ ਪ੍ਰੇਮ ਗਰਗ, ਸ਼੍ਰੀ ਰਾਮ ਚਰਿਤ ਮਾਨਸਾ ਦੇ ਮਦਨ ਲਾਲ, ਰਮਾਸ਼ੰਕਰ, ਰਜਿੰਦਰ ਸਿੰਘ, ਕੁਲਦੀਪ ਸਿੰਗਲਾ, ਨੀਲ ਕਮਲ, ਕੁਸ਼ਲ ਤਾਇਲ, ਵੇਦ ਪ੍ਰਕਾਸ਼, ਰਵਿੰਦਰ ਕੁਮਾਰ, ਗੋਰਿਸ਼ ਗੋਇਲ, ਮਾਤਾ ਗੁਜਰੀ ਭਲਾਈ ਕੇਂਦਰ ਦੇ ਮਾ. ਕੁਲਵੰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਹਿਲਾਵਾਂ ਮੰਡਲਾਂ ਦਾ ਭਰਪੂਰ ਸਹਿਯੋਗ ਰਿਹਾ। ਸ਼ੋਭਾ ਯਾਤਰਾ ਦੇ ਅੰਤ ਵਿੱਚ ਅੱਗਲੇ ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਸ਼੍ਰੀ ਰਾਮ ਚਰਿਤ ਮਾਨਸ ਦੇ ਪ੍ਰੇਮ ਪ੍ਰਕਾਸ਼ ਗੋਇਲ ਵੱਲੋਂ ਜਿੱਥੇ ਰਾਮ ਭਗਤਾਂ ਦਾ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਜੋ ਇਤਿਹਾਸ ਵਿੱਚ ਲਿਖਿਆ ਜਾਵੇਗਾ। ਉਥੇ ਦੱਸਿਆ ਕਿ ਅੱਜ ਰਾਮ ਲੀਲਾ ਗਰਾਊਂਡ ਵਿੱਚ ਦੇਸ਼ੀ ਘਿਓ ਦਾ ਵਿਸ਼ਾਲ ਭੰਡਾਰਾ ਅਤੇ ਦੁਰਗਾ ਮੰਦਰ ਵਿੱਚ ਸਿੱਧਾ ਪ੍ਰਸਾਰਨ ਵੀ ਵਿਖਾਇਆ ਜਾਵੇਗਾ। 

Post a Comment

0 Comments