ਧੀਆਂ ਸਾਡਾ ਮਾਣ, ਇਨ੍ਹਾਂ ਨੂੰ ਬਰਾਬਰ ਹੱਕ ਦਿੱਤੇ ਜਾਣ, ਵਿਧਾਇਕ ਕੁਲਵੰਤ ਸਿੰਘ ਪੰਡੋਰੀ

 ਧੀਆਂ ਸਾਡਾ ਮਾਣ, ਇਨ੍ਹਾਂ ਨੂੰ ਬਰਾਬਰ ਹੱਕ ਦਿੱਤੇ ਜਾਣ, ਵਿਧਾਇਕ ਕੁਲਵੰਤ ਸਿੰਘ ਪੰਡੋਰੀ 

ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ


ਬਰਨਾਲਾ,20 ,ਜਨਵਰੀ /ਕਰਨਪ੍ਰੀਤ ਕਰਨ 
       ਧੀਆਂ ਸਾਡਾ ਮਾਣ ਨੇ ਅਤੇ ਉਨ੍ਹਾਂ ਨੂੰ ਪੁੱਤਰਾਂ ਦੇ ਬਰਾਬਰ ਮੌਕੇ ਅਤੇ ਹੱਕ ਦਿੱਤੇ ਜਾਣੇ ਚਾਹੀਦੇ ਹਨ। ਅੱਜ ਕੋਈ ਵੀ ਖੇਤਰ ਨਹੀਂ ਜਿਸ ਵਿਚ ਧੀਆਂ ਨੇ ਮੱਲਾਂ ਨਾ ਮਾਰੀਆਂ ਹੋਣ। ਅੱਜ ਦੇ ਸਮੇਂ ਵਿੱਚ ਹਰ ਖੇਤਰ ਵਿੱਚ ਲੜਕੀਆਂ ਦੀ ਬਰਾਬਰ ਦੇਣ ਹੈ। ਲੜਕੀਆਂ ਜੱਜ ਵੀ ਬਣਦੀਆਂ ਹਨ, ਲੜਕੀਆਂ ਪਾਇਲਟ ਵੀ ਹਨ, ਡੀ.ਸੀ., ਐੱਸ.ਐੱਸ.ਪੀ. ਵੀ ਬਣੀਆਂ ਹੋਈਆਂ ਹਨ। ਇਸ ਗੱਲ ਦਾ ਪ੍ਰਗਟਾਵਾ ਸ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਮਹਿਲ ਕਲਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ ਵਿਖੇ ਮਨਾਏ ਗਏ ਲੋਹੜੀ ਦੇ ਤਿਉਹਾਰ ਦੌਰਾਨ ਸ਼ਿਰਕਤ ਕਰਦਿਆਂ ਕੀਤਾ। 

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਅਤੇ ਡਿਪਟੀ ਕਮਿਸ਼ਨਰ, ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਕੁਲਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਚ 31 ਨਵ ਜੰਮੀਆਂ ਲੜਕੀਆਂ ਨੂੰ ਫ੍ਰੀ ਬੇਬੀ ਕਿੱਟਾਂ, ਲੱਡੂਆਂ ਦੇ ਡੱਬੇ, ਮੂੰਗਫ਼ਲੀ, ਰਿਓੜੀਆਂ ਅਤੇ ਗੱਜਕ ਆਦਿ ਵੰਡੀਆਂ ਗਈਆਂ ਅਤੇ ਚਾਹ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸ਼੍ਰੀਮਤੀ ਗੁਰਵਿੰਦਰ ਕੌਰ, ਐੱਸ. ਐੱਮ. ਓ. ਮਹਿਲ ਕਲਾਂ, ਕਿਰਨਾਂ ਰਾਣੀ ਸੀ. ਡੀ. ਪੀ. ਓ. ਮਹਿਲ ਕਲਾਂ ਅਤੇ ਸਟਾਫ਼ ਹਾਜ਼ਰ ਸੀ।

Post a Comment

0 Comments