ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਪ੍ਰਾਣ ਪ੍ਰਤਿਸ਼ਠਾ ਮੌਕੇ ਬੰਨ੍ਹੇ ਰੰਗ, ਲੱਕੀ ਸ਼ਰਧਾਲੂਆਂ ਨੂੰ ਦਿੱਤੇ ਸਿੱਕੇ।

ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਪ੍ਰਾਣ ਪ੍ਰਤਿਸ਼ਠਾ ਮੌਕੇ ਬੰਨ੍ਹੇ ਰੰਗ, ਲੱਕੀ ਸ਼ਰਧਾਲੂਆਂ ਨੂੰ ਦਿੱਤੇ ਸਿੱਕੇ।

 


ਬੁਢਲਾਡਾ 23 ਜਨਵਰੀ (ਦਵਿੰਦਰ ਸਿੰਘ ਕੋਹਲੀ) ਸ਼੍ਰੀ ਰਾਮ ਲਲਾ ਜੀ ਬਿਰਾਜਮਾਨ ਹੋਣ ਦੀ ਖੁਸ਼ੀ ਚ ਦੇਸ਼ ਭਰ ਵਿੱਚ ਰਾਮ ਨਾਮ ਦਾ ਗੁਨਗਾਣ ਅਤੇ ਮਹਿਮਾ ਦਾ ਬੋਲਬਾਲਾ ਰਿਹਾ। ਉਥੇ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸਥਾਨਕ ਰਾਮ ਲੀਲਾ ਮੈਦਾਨ ਚ ਸ਼੍ਰੀ ਪੰਚਾਇਤੀ ਦੁਰਗਾ ਮੰਦਰ ਦੇ ਹਾਲ ਵਿੱਚ ਸਿੱਧਾ ਪ੍ਰਸਾਰਣ ਵਿਖਾਇਆ ਗਿਆ ਅਤੇ ਇਸ ਮੌਕੇ ਪਹੁੰਚੇ ਸ਼ਰਧਾਲੂਆਂ ਵਿੱਚੋਂ 13 ਲੱਕੀ ਸ਼ਰਧਾਲੂਆਂ ਨੂੰ ਚਾਂਦੀ ਸਿੱਕੇ ਦਿੱਤੇ ਗਏ ਉਥੇ ਸ਼੍ਰੀ ਰਾਮ ਜੀ ਦੇ ਜੀਵਨ ਸੰਬੰਧਤ ਪ੍ਰਸ਼ਨ ਪੁੱਛ ਕੇ ਇਨਾਮ ਵੀ ਦਿੱਤੇ ਗਏੇ। ਇਸ ਮੌਕੇ ਬਰੇਡ ਅਤੇ ਚਾਹ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਪ੍ਰਧਾਨ ਅਮਿਤ ਜਿੰਦਲ, ਮਨੋਜ ਕੁਮਾਰ ਮੋਨੂੰ ਨੇ ਦੱਸਿਆ ਕਿ ਇਸ ਮੌਕੇ ਸ਼ਰਧਾਲੂਆਂ ਦਾ ਭਰਪੂਰ ਸਹਿਯੋਗ ਮਿਲਿਆ। ਮੰਦਰ ਅੰਦਰ ਸ਼ਰਧਾਲੂਆਂ ਦੀ ਭੀੜ ਅਤੇ ਉਤਸ਼ਾਹ ਨੇ ਪ੍ਰੋਗਰਾਮ ਦੀ ਸ਼ੋਭਾ ਨੂੰ ਵਧਾਉਂਦਿਆਂ ਚਾਰ ਚੰਨ ਲਗਾ ਦਿੱਤੇ। ਇਸ ਮੌਕੇ ਸ਼੍ਰੀ ਬਜਰੰਗ ਦੁਰਗਾ ਭਜਨ ਮੰਡਲ ਦੇ ਸਮੂਹ ਮੈਂਬਰਾਂ ਵੱਲੋਂ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਮਹਿਲਾ ਪ੍ਰਮੁੱਖ ਸੰਗਿਤਾ ਤਨੇਜਾ, ਸੈਕਟਰੀ ਐਡਵੋਕੇਟ ਸੁਨੀਲ ਗਰਗ, ਕੈਸ਼ੀਅਰ ਸਤੀਸ਼ ਸਿੰਗਲਾ, ਵਾਇ ਪ੍ਰਧਾਨ ਬੋਬੀ ਬਾਂਸਲ, ਸ਼ਿਵ ਕਾਂਸਲ, ਡਾ. ਕ੍ਰਿਸ਼ਨ ਲਾਲ, ਡਾ. ਕ੍ਰਿਸ਼ਨ ਕੀਟੂ, ਰਾਜ ਕੁਮਾਰ ਸੀ.ਏ. ਰਾਜ ਕੁਮਾਰ ਕਾਂਸਲ, ਜਸਵੰਤ ਰਾਏ ਸਿੰਗਲਾ, ਦੇਸਰਾਜ ਬਾਂਸਲ, ਐਡਵੋਕੇਟ ਚੰਦਨ ਗੁਪਤਾ, ਹੇਮਰਾਜ ਸ਼ਰਮਾਂ, ਅਸ਼ੋਕ ਤਨੇਜਾ, ਐਡਵੋਕੇਟ ਮੁਕੇਸ਼ ਕੁਮਾਰ, ਚੰਦਨ ਖਟਕ, ਮਾ. ਕ੍ਰਿਸ਼ਨ ਲਾਲ, ਅਰੁਣ ਕੁਮਾਰ, ਮੁਨੀਸ਼ ਕੁਮਾਰ, ਦੀਪਕ ਕੁਮਾਰ, ਵਿੱਕੀ ਸਿੰਗਲਾ, ਹਰੀਸ਼ ਜੈਨ, ਰਾਕੇਸ਼ ਹੈਪੀ, ਸੁਸ਼ੀਲ ਸਰਦਾਨਾ, ਵਿਕਾਸ ਕੁਮਾਰ ਵਿੱਕੀ, ਸੁਰਿੰਦਰ ਬੱਬਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਹਿਲਾਵਾਂ ਹਾਜਰ ਸਨ।

Post a Comment

0 Comments