ਆਮ ਪਾਰਟੀ ਦੇ ਹਰਦੇਵ ਸਿੰਘ ਮਾਨ ਕੋਰਵਾਲਾ ਜਿਲਾ ਮੀਡੀਆ ਇੰਚਾਰਜ ਲਗਾਏ

 ਆਮ ਪਾਰਟੀ ਦੇ ਹਰਦੇਵ ਸਿੰਘ ਮਾਨ ਕੋਰਵਾਲਾ ਜਿਲਾ ਮੀਡੀਆ ਇੰਚਾਰਜ ਲਗਾਏ                                 


ਗੁਰਜੀਤ ਸ਼ੀਂਹ         
                                   ਮਾਨਸਾ 29 ਜਨਵਰੀ ਆਮ ਪਾਰਟੀ ਵੱਲੋਂ ਪੰਜਾਬ ਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਵਰਕਰਾਂ ਨੂੰ  ਜਿੰਮੇਵਾਰੀਆਂ ਅਤੇ ਅਹੁਦੇ  ਦੇਣ ਦਾ ਸਿਲਸਿਲਾ ਜਾਰੀ ਹੈ! ਇਸੇ ਤਹਿਤ ਹਰਦੇਵ ਸਿੰਘ ਮਾਨ ਕੋਰਵਾਲਾ ਨੂੰ ਆਪ ਪਾਰਟੀ ਨੇ ਜ਼ਿਲ੍ਾ ਮੀਡੀਆ ਇੰਚਾਰਜ ਲਗਾਇਆ ਗਿਆ ਹੈl ਇਸ ਨਿਯੁਕਤੀ ਤੇ ਜਿੱਥੇ ਹਰਦੇਵ ਸਿੰਘ ਦਾ ਸਿਆਸੀ ਕੱਦ ਵਧਿਆ ਹੈ, ਉੱਥੇ ਉਹਨਾਂ ਨੂੰ ਮਿਲੀ ਵੱਡੀ ਜਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣ ਦਾ ਯਤਨ ਕਰਨਗੇ l ਹਰਦੇਵ ਸਿੰਘ ਵੱਲੋਂ ਇਸ ਅਹੁਦੇ ਤੇ ਨਿਯੁਕਤ ਕਰਨ ਲਈ  ਉਹਨਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਦਾ ਧੰਨਵਾਦ ਕੀਤਾ ਹੈ, ਉਥੇ ਉਹਨਾਂ ਆਮ ਆਦਮੀ ਪਾਰਟੀ ਨੂੰ ਵਿਸ਼ਵਾਸ਼ ਦਵਾਇਆ ਹੈ ਕਿ ਉਹ ਸਮੁੱਚੇ ਜਿਲ੍ਹੇ ਅੰਦਰ ਪੰਜਾਬ ਸਰਕਾਰ ਅਤੇ ਪਾਰਟੀ ਦੀ ਹਰ ਗਤੀਵਿਧੀ ਨੂੰ ਮੀਡੀਆ ਚ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇl ਉਹਨਾਂ ਦੀ ਇਸ ਨਿਯੁਕਤੀ ਤੇ ਉਨਾਂ ਨੂੰ ਆਪ ਪਾਰਟੀ ਦੇ ਸਮੂਹ ਜ਼ਿਲ੍ਾ ਵਾਸੀਆਂ ਨੇ ਵਧਾਈ ਦਿੱਤੀ  ਹੈl

Post a Comment

0 Comments