ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਸਿੰਘ ਸਭਾ ਵਲੋਂ ਨਗਰ ਕੀਰਤਨ ਸਜਾਇਆ ਗਿਆ

  ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਸਿੰਘ ਸਭਾ ਵਲੋਂ ਨਗਰ ਕੀਰਤਨ ਸਜਾਇਆ ਗਿਆ

ਨਗਰ ਕੀਰਤਨ ਚ ਸੁਸ਼ੋਬਿਤ ਗੁਰੂ ਗਰੰਥ ਸਾਹਿਬ ਅਤੇ ਮੈਨੇਂਜਮੈਂਟ ਦਾ ਸ਼ਹਿਰ ਦੇ ਬਾਜ਼ਾਰਾਂ ਸੜਕਾਂ ਤੇ ਭਰਵਾਂ ਸਵਾਗਤ, ਖੁਸ਼ੀ ਚ ਲਾਏ ਲੰਗਰ,


ਬਰਨਾਲਾ 6,ਜਨਵਰੀ/ਕਰਨਪ੍ਰੀਤ ਕਰਨ   
ਸਰਬੰਸਦਾਨੀ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਸਿੰਘ ਸਭਾ ਵਲੋਂ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਛਾਇਆ ਧੰਨ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ  ਸੁਸ਼ੋਬਿਤ ਸਨ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਏ ਗਏ।ਇਸ ਮੌਕੇ ਗੁਰਦਵਾਰਾ ਕਮੇਟੀ ਵਲੋਂ ਨਗਰ ਕੀਰਤਨ ਦੀ ਰਵਾਨਗੀ ਮੌਕੇ ਅਰਦਾਸ ਕੀਤੀ ਅਤੇ ਆਏ ਪਤਵੰਤਿਆਂ ਨੂੰ ਸਿਰੋਪੇ ਦੇ ਸਨਮਾਨਿਤ ਕੀਤਾ ਨਗਰ ਕੀਰਤਨ ਚ ਸੰਗਤਾਂ ਦਾ ਠਾਠਾਂ ਮਾਰਦਾ ਇੱਕਠ ਇਕ ਜਲੌ ਦੇ ਪੜਾਵ ਤੇ ਸੀ ਬੀਬੀਆਂ ਵਲੋਂ ਸ਼ਬਦ ਗਾਇਨ ਕੀਤਾ ਗਿਆ  ਕੀਰਤਨੀ ਜਥੇ ਨੇ ਕੀਰਤਨ ਕਰਕੇ ਅਤੇ ਗੱਤਕਾ ਪਾਰਟੀ ਨੇ ਆਪਣੇ ਗਤਕੇ ਦੇ ਜੌਹਰ ਦਿਖਾਕੇ ਸੰਗਤਾਂ ਨੂੰ ਨਿਹਾਲ ਕੀਤਾ। ਇਹ ਨਗਰ ਕੀਰਤਨ ਬਰਨਾਲਾ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਸਦਰ ਬਾਜ਼ਾਰ,ਕੱਚਾ ਕਾਲਜ ਰੋਡ ,ਪੱਕਾ ਕਾਲਜ ਰੋਡ ,ਬੱਸ ਸਟੈਂਡ ਰੋਡ, ਸੰਧੂ ਪੱਤੀ, ਰਵਿਦਾਸੀਆ ਦੋ ਦਰਵਾਜੇ ਗੁਰਦਵਾਰਾ ਸਮੇਤ ਸ਼ਹਿਰ ਦੀਆਂ ਵੱਖ-ਵੱਖ ਗਲੀਆਂ ਵਿੱਚੋਂ ਦੀ ਹੁੰਦਿਆਂ ਹੋਇਆਂ ਗੁਰਦਵਾਰਾ ਸਿੰਘ ਸਭਾ ਪਹੁੰਚਿਆ ਪਹੁੰਚਿਆ।

                     ਇਸ ਮੌਕੇ ਸਮੁਚੇ ਸ਼ਹਿਰ ਦੇ ਬਜ਼ਾਰਾਂ ਵਿਚੋਂ ਦੁਕਾਨਦਾਰਾਂ ,ਰਾਹਗੀਰਾਂ ਨੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਅਤੇ ਥਾਂ ਥਾਂ  ਵਿਸ਼ੇਸ਼ ਤੌਰ 'ਤੇ ਲੰਗਰ ਲਾਇਆ। । ਬਰਨਾਲਾ ਦੀਆਂ ਸੰਗਤਾਂ ਵੱਲੋਂ ਵੱਖ-ਵੱਖ ਪੜਾਵਾਂ 'ਤੇ ਜਲੇਬੀਆਂ ਅਤੇ ਚਾਹ ਪਕੌੜਿਆਂ ਦੇ ਲੰਗਰ ਲਾਏ ਗਏ। ਇਸ਼ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਹਰਦੇਵ ਸਿੰਘ ਬਾਜਵਾ ਲੀਲਾ ਸਿੰਘ ,ਪਰਮਜੀਤ ਸਿੰਘ ਖਾਲਸਾ ਮੇਮ੍ਬਰ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ .ਸੁਰਜੀਤ ਸਿੰਘ ਮੈਨੇਜਰ ਗੁਰਦਵਾਰਾ ਬਾਬਾ ਗਾਂਧਾ ਸਿੰਘ ਨੇ ਬਰਨਾਲਾ ਦੀਆਂ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ। 

               ਪ੍ਰਧਾਨ ਹਰਦੇਵ ਸਿੰਘ ਲੀਲਾ ਬਾਜਵਾ ਨੇ ਕਿਹਾ ਕਿ  ਗੁਰਦੁਆਰਾ ਸ੍ਰੀ ਸਿੰਘ ਸਭਾ ਵਲੋਂ ਹਰ ਸਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਆਗਮਨ ਦਿਹਾੜੇ ਸੰਬੰਧੀ ਪੰਜ ਪਿਆਰਿਆਂ ਦੀ ਰਹਿਨੁਮਾਈ ਹੇਠ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਨਗਰ ਕੀਰਤਨ ਕੱਢਿਆ ਜਾਂਦਾ ਹੈ ਗੁਰੂ ਸਾਹਿਬ  ਦੀਆਂ ਲਾਡਲੀਆਂ ਫੋਜਾਂ ਵਲੋਂ ਗੱਤਕਾ ਟੀਮਾਂ ਵਲੋਂ ਗੱਤਕੇ ਦੇ ਜੌਹਰ ਦਿਖਾਏ ਜਾਂਦੇ ਹਨ ਜਿੰਹਨਾਂ ਨੂੰ ਸ਼ਹਿਰ ਨਿਵਾਸੀਆਂ ਨੇ ਸਾਹੰ ਰੋਕ ਕੇ ਦੇਖਦਿਆਂ ਬੜਾ ਸਤਿਕਾਰ ਦਿੱਤਾ ,ਘੋੜ ਸਵਾਰੀ,ਫੁੱਲਾਂ ਦੀ ਵਰਖਾ,ਸਮੇਤ ਅਨੇਕਾਂ ਅਲੌਕਿਕ ਨਜਾਰੇ ਦੇਖਦਿਆਂ ਸੰਗਤਾਂ ਨਤਮਸਤਕ ਹੋਈਆਂ ! ਪਰਮਜੀਤ ਸਿੰਘ ਖਾਲਸਾ ਮੇਮ੍ਬਰ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਸਿੰਘ ਸਭਾ ਵਲੋਂ ਸਿਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਜਿੰਨ ਨੇ ਆਪਣਾ ਸਾਰਾ ਸਰਵੰਸ਼ ਦੇਸ਼ ਕੌਮ ਧਰਮ  ਲਈ ਕੁਰਬਾਨ ਕੀਤਾ ਜਿੰਨਾ ਦਾ ਦੇਣ ਨਹੀਂ ਦਿੱਤਾ ਜਾ ਸਕਦਾ ! ਇਸ ਮੌਕੇ ਨਗਰ ਕੀਤਰਨ ਦੇ ਨਾਲ ਨੰਬਰਦਾਰ ਸੁਖਦੇਵ ਸਿੰਘ ਬਾਜਵਾ,ਰਾਜਿੰਦਰ ਸਿੰਘ ਦਰਾਕਾ,ਨਿਰਮਲ ਸਿੰਘ ਜਾਗਲ,ਖਜਾਨਚੀ ਅਜੈਬ ਸਿੰਘ ਜਵੰਧਾ ,ਸਰਪ੍ਰਸਤ ਕੁਲਵੰਤ ਸਿੰਘ ਜਾਗਲ, ਸਾਬਕਾ ਐੱਮ ਸੀ ਹਰਬੰਸ ਸਿੰਘ ਭੱਠਲ,ਬਲਬੀਰ ਸਿੰਘ ਸੰਧੂ ,ਬਲਦੇਵ ਸਿੰਘ ਧਾਲੀਵਾਲ,ਬੰਤ ਸਿੰਘ ਸੰਧੂ ,ਬਲਬੀਰ ਸਿੰਘ ਸੰਧੂ ,ਹਰਵਿੰਦਰ ਸਿੰਘ ,ਰੇਸ਼ਮ ਸਿੰਘ,ਮੈਨਜਰ ਗੁਰਦੀਪ ਸਿੰਘ,ਪਵਨ ਧੂਰਕੋਟੀਆ,ਤੇ ਵੱਡੀ ਗਿਣਤੀ ਵਿਚ ਸੰਗਤਾਂ ਸੰਗਤਾਂ ਹਾਜ਼ਰ ਸਨ |

Post a Comment

0 Comments