ਲੋਕ ਹੱਕਾਂ ਦੀ ਬਹਾਲੀ ਹੀ ਹੈ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦਾ ਮੁੱਖ ਉਦੇਸ਼: ਸਿਮਰਨਜੀਤ ਸਿੰਘ ਮਾਨ

 ਲੋਕ ਹੱਕਾਂ ਦੀ ਬਹਾਲੀ ਹੀ ਹੈ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦਾ ਮੁੱਖ ਉਦੇਸ਼: ਸਿਮਰਨਜੀਤ ਸਿੰਘ ਮਾਨ

ਐਮ.ਪੀ. ਸਿਮਰਨਜੀਤ ਸਿੰਘ ਮਾਨ ਨੇ ਜ਼ਿਲ੍ਹਾ ਬਰਨਾਲਾ ਵਿਖੇ ਵੱਖ-ਵੱਖ ਸਮਾਗਮਾਂ ਵਿੱਚ ਕੀਤੀ ਸ਼ਮੂਲੀਅਤ


ਬਰਨਾਲਾ ,10,ਜਨਵਰੀ /ਕਰਨਪ੍ਰੀਤ ਕਰਨ / ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਜ਼ਿਲ੍ਹਾ ਬਰਨਾਲਾ ਦੇ ਦੌਰੇ ਦੌਰਾਨ ਵੱਖ-ਵੱਖ ਧਾਰਮਿਕ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ ਅਤੇ ਹਾਜਰੀਨ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ | ਐਮ.ਪੀ. ਸ. ਮਾਨ ਨੇ ਅੱਜ ਸਭ ਤੋਂ ਪਹਿਲਾਂ ਵਾਰਡ-19 ਵਿਖੇ ਗੁਰਮੀਤ ਸਿੰਘ ਮਾਂਗੇਵਾਲ ਦੇ ਨਿਵਾਸ ਸਥਾਨ 'ਤੇ ਕਰਵਾਏ ਗਏ ਸਹਿਜ ਪਾਠ ਦੇ ਭੋਗ ਸਮਾਗਮ ਵਿੱਚ ਸ਼ਮੂਲੀਅਤ ਕੀਤੀ | ਇਸ ਉਪਰੰਤ ਗੋਬਿੰਦ ਕਾਲੋਨੀ ਵਿਖੇ ਬੀਬੀ ਬਲਵੀਰ ਕੌਰ ਦਾ ਹਾਲ-ਚਾਲ ਜਾਣਿਆ, ਜੋ ਕਿ ਪਿਛਲੇ ਸਮੇਂ ਤੋਂ ਬੀਮਾਰ ਚੱਲ ਰਹੇ ਹਨ | ਇਸ ਉਪਰੰਤ ਸ. ਮਾਨ ਨੇ ਪਾਰਟੀ ਦੇ ਜ਼ਿਲ੍ਹਾ ਯੂਥ ਪ੍ਰਧਾਨ ਗੁਰਪ੍ਰੀਤ ਸਿੰਘ ਖੁੱਡੀ ਦੇ ਦਾਦੀ ਜੀ ਮਾਤਾ ਜਸਵੰਤ ਕੌਰ ਅੰਤਿਮ ਅਰਦਾਸ ਮੌਕੇ ਰੱਖੇ ਪਾਠ ਦੇ ਭੋਗ ਵਿੱਚ ਸ਼ਮੂਲੀਅਤ ਕੀਤੀ |

              ਆਪਣੇ ਦੌਰੇ ਦੌਰਾਨ ਸ. ਮਾਨ ਨੇ ਵੱਖ-ਵੱਖ ਥਾਵਾਂ 'ਤੇ ਸੰਗਤਾਂ ਨਾਲ ਵਿਚਾਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਸ਼ੁਰੂ ਤੋਂ ਹੀ ਲੋਕ ਹੱਕਾਂ ਲਈ ਸੰਘਰਸ਼ ਕਰਦਾ ਰਿਹਾ ਹੈ | ਸਾਰਿਆਂ ਲਈ ਬਰਾਬਰ ਹੱਕਾਂ ਵਾਲੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਕਰਨਾ ਹੀ ਸਾਡਾ ਮੁੱਖ ਟੀਚਾ ਹੈ | ਉਨ੍ਹਾਂ ਕਿਹਾ ਕਿ ਲੋਕ ਸਭਾ ਸੀਟ ਸੰਗਰੂਰ ਦੀ ਜਿਮਨੀ ਚੋਣ ਵਿੱਚ ਜਿੱਤ ਮਗਰੋਂ  ਹਲਕੇ ਦੀ ਬਿਹਤਰੀ ਲਈ ਕੇਂਦਰ ਸਰਕਾਰ ਤੋਂ ਅਨੇਕਾਂ ਪ੍ਰੋਜੈਕਟ ਪਾਸ ਕਰਵਾਉਣ ਵਿੱਚ ਕਾਮਯਾਬ ਰਹੇ ਹਨ, ਜਿਨ੍ਹਾਂ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਿਜਲੀ ਦਾ ਮੁਕੰਮਲ ਨਵੀਨੀਕਰਨ, ਬਰਨਾਲਾ ਵਿਖੇ ਹਸਪਤਾਲ ਦਾ ਨਿਰਮਾਣ, 100 ਦੇ ਕਰੀਬ ਸੜਕਾਂ ਦਾ ਨਿਰਮਾਣ ਆਦਿ ਪ੍ਰਮੁੱਖ ਤੌਰ 'ਤੇ ਸ਼ਾਮਲ ਹਨ | ਇਸ ਤੋਂ ਇਲਾਵਾ ਐਮ.ਪੀ. ਕੋਟੇ ਅਧੀਨ ਮਿਲੀ ਗ੍ਰਾਂਟ ਨੂੰ  ਬਿਨ੍ਹਾਂ ਪੱਖਪਾਤ ਤੋਂ ਸਾਰੇ ਵਰਗਾਂ ਵਿੱਚ ਬਰਾਬਰ ਵੰਡਣ ਦਾ ਯਤਨ ਕੀਤਾ ਹੈ | ਨੌਜਵਾਨਾਂ ਨੂੰ  ਨਸ਼ਿਆਂ ਤੋਂ ਬਚਾਉਣ ਲਈ ਜਿੰਮ ਅਤੇ ਖੇਡ ਕਿੱਟ ਵੰਡੇ ਹਨ | ਅਸੀਂ ਪਿਛਲੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਤੁਹਾਡੇ ਸਾਰਿਆਂ ਦੇ ਸਹਿਯੋਗ ਸਦਕਾ ਹਲਕੇ ਦੀ ਬਿਹਤਰੀ ਲਈ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਹੈ ਪਰ ਹਾਲੇ ਵੀ ਕਈ ਕੰਮ ਅਧੂਰੇ ਰਹਿ ਗਏ ਹਨ, ਜੋ ਆਉਣ ਵਾਲੇ ਸਮੇਂ ਵਿੱਚ ਜਰੂਰ ਪੂਰੇ ਕਰਵਾਏ ਜਾਣਗੇ, ਜਿਸਦੇ ਲਈ 2024 ਦੀ ਚੋਣ ਵਿੱਚ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਇੱਕ ਵਾਰ ਫਿਰ ਤੋਂ ਲੋੜ ਪਵੇਗੀ | ਇਸ ਮੌਕੇ ਜਰਨਲ ਸਕੱਤਰ ਕਰਨੈਲ ਸਿੰਘ ਨਾਰੀਕੇ, ਤਜਿੰਦਰ ਸਿੰਘ ਦਿਓਲ ਸੂਬਾ ਪ੍ਰਧਾਨ ਯੂਥ ਵਿੰਗ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਸੀਨੀਅਰ ਆਗੂ ਗੁਰਜੰਟ ਸਿੰਘ ਕੱਟੂ, ਰਾਜਦੇਵ ਸਿੰਘ ਖਾਲਸਾ, ਹਰਦੀਪ ਸਿੰਘ ਲੋਹਾਖੇੜਾ ਐਨਆਰਆਈ ਵਿੰਗ, ਹਰਮੀਕ ਸਿੰਘ ਸੋਢੀ ਯੂਥ ਪ੍ਰਧਾਨ ਪਟਿਆਲਾ, ਗੁਰਪ੍ਰੀਤ ਸਿੰਘ ਖੁੱਡੀ ਯੂਥ ਪ੍ਰਧਾਨ, ਜਥੇਦਾਰ ਹਰਬੰਸ ਸਿੰਘ ਸਲੇਮਪੁਰ, ਅਮਰਜੀਤ ਸਿੰਘ ਬਾਦਸ਼ਾਹਪੁਰ, ਮਨਜੀਤ ਸਿੰਘ ਸੰਘੇੜਾ ਸੂਬਾ ਮੀਤ ਪ੍ਰਧਾਨ ਯੂਥ ਵਿੰਗ, ਪਰਮਪਾਲ ਸਿੰਘ ਭੀਖੀ, ਸਰਪੰਚ ਹਰਵਿੰਦਰ ਸਿੰਘ ਹਰੀਗੜ੍ਹ,ਕੋਮਲਦੀਪ ਸਿੰਘ ਢਿੱਲੋਂ, ਹਰਿੰਦਰ ਸਿੰਘ ਢੀਂਡਸਾ, ਜਸਪ੍ਰੀਤ ਸਿੰਘ ਜੱਸੀ, ਬੀਬੀ ਮਨਪ੍ਰੀਤ ਕੌਰ ਮੰਨਤ, ਗੁਰਤੇਜ ਸਿੰਘ ਅਸਪਾਲ, ਗੁਰਦਿੱਤ ਸਿੰਘ ਮੀਡੀਆ ਇੰਚਾਰਜ ਜ਼ਿਲ੍ਹਾ ਬਰਨਾਲਾ, ਸੁਖਪਾਲ ਸਿੰਘ ਛੰਨਾ ਸਰਪੰਚ, ਜਰਨੈਲ ਸਿੰਘ ਉਪਲੀ, ਮਨਵੀਰ ਕੌਰ ਰਾਹੀ, ਰਮਿੰਦਰ ਸਿੰਘ, ਜਗਸੀਰ ਸਿੰਘ ਮੌੜ, ਕੁਲਵਿੰਦਰ ਸਿੰਘ ਕਾਹਨੇਕੇ ਪ੍ਰਧਾਨ, ਗੁਰਮੇਲ ਸਿੰਘ, ਬੂਟਾ ਸਿੰਘ, ਬੀਬੀ ਕਰਮਜੀਤ ਕੌਰ,  ਸੁਖਚੈਨ ਸਿੰਘ ਸੰਘੇੜਾ, ਗੁਰਜੰਟ ਸਿੰਘ ਕੱਟੂ, ਸਮਸ਼ੇਰ ਸਿੰਘ, ਵਾਰਾ ਸਿੰਘ, ਬਲਵੀਰ ਸਿੰਘ ਕੈਰੇ, ਭੋਲਾ ਸਿੰਘ ਭੂਰੇ, ਮੱਖਣ ਸਿੰਘ ਸੰਘੇੜਾ, ਗੁਰਪ੍ਰੀਤ ਸਿੰਘ ਕਾਲੇਕੇ, ਹਰਮਿੰਦਰ ਸਿੰਘ ਟੱਲੇਵਾਲ, ਮਨਜੀਤ ਸਿੰਘ ਵਿੱਕੀ ਢਿੱਲੋਂ, ਹਰਮੀਤ ਸਿੰਘ ਸੋਢੀ, ਗੁਰਤੇਜ ਸਿੰਘ ਮੀਡੀਆ ਇੰਚਾਰਜ, ਲਖਵੀਰ ਸਿੰਘ ਫਰਵਾਹੀ ਸਮੇਤ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਹਾਜਰ ਸਨ |

Post a Comment

0 Comments