ਤੱਤੀ ਤੇ ਤਾਜ਼ਾ ਕਨਸੋ ਤਹਿਤ ਅਕਾਲੀ ਦਲ ਦੇ ਇੱਕ ਸਾਬਕਾ ਪ੍ਰਧਾਨ ਵਲੋਂ ਕੁਝ ਐੱਮ ਸੀਆਂ ਨੂੰ ਲੈਕੇ *ਆਪ* ਦੀ ਨਗਰ ਕੌਂਸਲ ਪ੍ਰਧਾਨਗੀ ਤੇ ਪੱਕੀ ਮੋਹਰ ਲਾਉਣ ਦੇ ਚਰਚੇ

 ਤੱਤੀ ਤੇ ਤਾਜ਼ਾ ਕਨਸੋ ਤਹਿਤ ਅਕਾਲੀ ਦਲ ਦੇ ਇੱਕ ਸਾਬਕਾ ਪ੍ਰਧਾਨ ਵਲੋਂ ਕੁਝ ਐੱਮ ਸੀਆਂ ਨੂੰ ਲੈਕੇ *ਆਪ* ਦੀ ਨਗਰ ਕੌਂਸਲ ਪ੍ਰਧਾਨਗੀ ਤੇ ਪੱਕੀ ਮੋਹਰ ਲਾਉਣ ਦੇ ਚਰਚੇ 


ਬਰਨਾਲਾ,27,ਜਨਵਰੀ/ਕਰਨਪ੍ਰੀਤ ਕਰਨ/-ਜਿਲਾ ਬਰਨਾਲਾ ਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਚੁੰਜ ਚਰਚਾ,ਤੱਤੀ ਤੇ ਤਾਜ਼ਾ ਕਨਸੋ ਤਹਿਤ ਅਕਾਲੀ ਦਲ ਦੇ ਇੱਕ ਟਕਸਾਲੀ ਆਗੂ ਅਤੇ ਨਗਰ ਕੌਂਸਲ ਦੇ ਰਹੇ ਇੱਕ ਸਾਬਕਾ ਪ੍ਰਧਾਨ ਵਲੋਂ ਕੁੱਝ ਐੱਮ.ਸੀਆਂ ਨੂੰ ਨਾਲ ਲੈਕੇ ਚਾਰਾਜੋਈ ਜਾਰੀ ਹੈ ! ਲੰਬੇ ਸਮੇਂ ਤੋਂ ਕਾਂਗਰਸ ਅਤੇ ਆਪ ਪਾਰਟੀ ਦੇ ਵਿੱਚ ਨਗਰ ਕੌਂਸਲ ਦੀ  ਪ੍ਰਧਾਨਗੀ ਦਾ ਚੱਲ ਰਿਹਾ ਸਾਰਾ ਮਾਮਲਾ ਭਾਵੇਂ ਮਾਨਯੋਗ ਹਾਈ ਕੋਰਟ ਅਧੀਨ ਚੱਲ ਰਿਹਾ ਹੈਂ ਪਰੰਤੂ ਅੰਦਰੋਂ ਅੰਦਰੀ ਸੁਲਘ ਰਹੀ ਅੱਗ ਕਿਸੇ ਸਮੇਂ ਭਾਂਬੜ ਬਣ ਸਕਦੀ ਹੈਂ ਨਗਰ ਕੌਂਸਲ ਬਰਨਾਲਾ ਦੀ ਪ੍ਰਧਾਨਗੀ ਤੇ ਆਮ ਆਦਮੀ ਪਾਰਟੀ ਦੀ ਪੱਕੀ ਮੋਹਰ ਲਾਉਣ ਦੇ ਚਰਚੇ ਪੂਰੇ ਸਿਖਰਾਂ ਤੇ ਚੱਲ ਰਹੇ ਹਨ ਹੋ ਵੀ ਸਕਦਾ ਹੈ ਕਿ ਆਮ ਪਾਰਟੀ ਚ ਸ਼ਾਮਿਲ ਹੋ ਕੇ ਪਾਰਟੀ ਨੂੰ ਅਲਵਿਦਾ ਆਖ ਸਕਦੇ ਹਨ 1ਭਰੋਸੇਯੋਗ ਸੂਤਰਾਂ ਤਹਿਤ ਪਿਛਲੇ ਦਿਨਾਂ ਤੋਂ ਐੱਮ ਸੀਆਂ ਨਾਲ ਸੰਪਰਕ ਸਾਧ ਕੇ ਨਗਰ ਕੌਂਸਲ ਬਰਨਾਲਾ ਤੇ ਆਮ ਆਦਮੀ ਪਾਰਟੀ ਦਾ ਨਗਰ ਕੌਂਸਲ ਦੀ ਪ੍ਰਧਾਨਗੀ ਤੇ ਝੰਡਾ ਵੀ ਝੁੱਲ ਸਕਦਾ ਹੈ ਪਰੰਤੂ ਹੁਣ ਬੁਝਾਰਤ ਇਹ ਬਣੀ ਹੋਈ ਹੈ ਕਿ ਇਹ ਰਲੇਵਾਂ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਹੈਂ ਜਾਂ ਚਰਚਿਤ ਟਰੱਕ ਯੂਨੀਅਨ ਦੀ ਪ੍ਰਧਾਨਗੀ ਦਾ ਹੈਂ ! ਜੋ ਵੀ ਹੋਵੇ ਆਉਣ ਵਾਲੇ ਦਿਨਾਂ ਚ ਦੋਬਾਰਾ ਫੇਰ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਮਾਮਲਾ ਚਰਚਾ ਚ ਗੂੰਜੇਗਾ !

Post a Comment

0 Comments