ਸ਼੍ਰੀ ਰਾਮ ਲੀਲਾ ਪ੍ਰਾਣ ਪਰਤਿਸ਼ਠਾ ਸਮਾਰੋਹ ਨੂੰ ਸਮਰਪਿਤ ਕਲਸ਼ ਯਾਤਰਾ ਸਰਦੂਲਗੜ੍ਹ ਮੌਕੇ ਇਲਾਕੇ ਦੀਆਂ ਨਾਮਵਰ ਸ਼ਖਸ਼ੀਅਤਾਂ ਹਾਜ਼ਰ ਹੋਈਆ

 ਸ਼੍ਰੀ ਰਾਮ ਲੀਲਾ ਪ੍ਰਾਣ ਪਰਤਿਸ਼ਠਾ ਸਮਾਰੋਹ ਨੂੰ ਸਮਰਪਿਤ ਕਲਸ਼ ਯਾਤਰਾ ਸਰਦੂਲਗੜ੍ਹ  ਮੌਕੇ ਇਲਾਕੇ ਦੀਆਂ ਨਾਮਵਰ ਸ਼ਖਸ਼ੀਅਤਾਂ ਹਾਜ਼ਰ ਹੋਈਆ 

 


ਮਾਨਸਾ 21ਜਨਵਰੀ ਗੁਰਜੀਤ ਸ਼ੀਂਹ                       ਅੱਜ ਸਰਦੂਲਗੜ੍ਹ ਸ਼ਹਿਰ ਵਿੱਚ 22 ਜਨਵਰੀ ਯਾਨੀ ਕੱਲ ਨੂੰ ਅਯੋਧਿਆ ਵਿੱਚ ਸ੍ਰੀ ਰਾਮ ਜੀ ਦੀ ਪ੍ਰਾਣ ਪਰਤਿਸ਼ਠਾ ਨੂੰ ਲੈ ਕੇ ਕਲਸ਼ ਯਾਤਰਾ ਕੱਢੀ ਗਈ। ਇਹ ਕਲਸ਼ ਯਾਤਰਾ ਅਨਾਜ ਮੰਡੀ ਵਿੱਚ ਸਥਿਤ ਸ੍ਰੀ ਹਨੂੰਮਾਨ ਮੰਦਿਰ ਤੋ ਸ਼ੂਰੁ ਕੀਤੀ ਗਈ। ਇਸ ਯਾਤਰਾ ਦੌਰਾਨ ਔਰਤਾਂ ਵੱਲੋ ਸਿਰਾਂ ਉਪਰ ਕਲਸ਼ ਚੁੱਕ ਕੇ ਸ੍ਰੀ ਰਾਮ ਰੱਥ ਦੇ ਪਿੱਛੇ ਚੱਲਦਿਆਂ ਜੈ ਸ੍ਰੀ ਰਾਮ ਦਾ ਗੁਣਗਾਨ ਕੀਤਾ। ਪੂਰੀ ਯਾਤਰਾ ਦੌਰਾਨ ਰਾਮ ਭਗਤਾਂ ਵੱਲੋ ਹੱਥਾਂ ਵਿੱਚ ਭਗਵੇਂ ਝੰਡੇ ਫੜ ਕੇ ਜੈ ਸ੍ਰੀ ਰਾਮ ਦਾ ਗੁਣਗਾਨ ਕੀਤਾ ਗਿਆ ਰਸਤੇ ਵਿੱਚ ਰਾਮ ਭਗਤਾਂ ਨੇ ਜਗਾਹ ਜਗਾਹ ਭੰਡਾਰੇ ਵੀ ਲਾਏ ਹੋਏ ਸਨ। ਦੱਸਣ ਯੋਗ ਹੈ ਕਿ ਭਾਰੀ ਠੰਡ ਦੇ ਬਾਵਜੂਦ ਵੀ ਇਸ ਕਲਸ਼ ਯਾਤਰਾ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਦੋਰਾਨ ਰਾਮ ਭਗਤਾਂ ਨੇ ਕਿਹਾ ਕਿ 500 ਸਾਲਾਂ ਬਾਅਦ ਭਗਵਾਨ ਸ੍ਰੀ ਰਾਮ ਆਪਣੇ ਘਰ ਪ੍ਰਵੇਸ਼ ਕਰ ਰਹੇ ਹਨ ਜਿਸ ਦੀ ਉਹਨਾਂ ਨੂੰ ਬਹੁਤ ਖੁਸ਼ੀ ਹੈ ਇਸ ਦਿਨ ਨੂੰ ਦਿਵਾਲੀ ਦੇ ਰੂਪ ਵਿੱਚ ਮਨਾਇਆ ਜਾਵੇਗਾ। ਇਹ ਯਾਤਰਾ ਵੱਖ-ਵੱਖ ਬਜ਼ਾਰਾਂ ਵਿੱਚੋ ਹੁੰਦੀ ਹੋਈ ਸ੍ਰੀ ਸਨਾਤਨ ਧਰਮ ਮੰਦਿਰ ਪੁਰਾਣਾ ਬਜਾਰ ਵਿੱਖੇ ਸਮਾਪਤ ਹੋਈ।

ਪਿੰਡ ਖੈਰਾ ਖੁਰਦ ਵਿੱਚ ਵੀ ਅੱਜ ਸ੍ਰੀ ਰਾਮ ਜੀ ਨੂੰ ਸਮਰਪਿਤ ਕਲਸ਼ ਯਾਤਰਾ ਕੱਢੀ ਗਈ ਇਹ ਯਾਤਰਾ ਸ੍ਰੀ ਕ੍ਰਿਸ਼ਨ ਗਊਸ਼ਾਲਾ ਤੋਂ ਸ਼ੂਰੁ ਹੋ ਕੇ ਪਿੰਡ ਦੀਆਂ ਵੱਖ ਵੱਖ ਗਲੀਆਂ ਵਿੱਚੋ ਹੁੰਦੀ ਹੋਈ ਵਾਪਿਸ ਗਊਸ਼ਾਲਾ ਪੰਹੁਚੀ ਯਾਤਰਾ ਵਿੱਚ ਸਮੂਹ ਪਿੰਡ ਵਾਸੀਆਂ ਵੱਲੋ ਸ਼ਮੂਲੀਅਤ ਕੀਤੀ ਗਈ ਭਾਰੀ ਠੰਡ ਦੇ ਬਾਵਜੂਦ ਵੀ ਰਾਮ ਭਗਤਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀ। ਇਸ ਮੌਕੇ ਰਾਮ ਭਗਤਾਂ ਵੱਲੋ ਹੱਥਾਂ ਵਿੱਚ ਭਗਵੇਂ ਝੰਡੇ ਫੜ ਕੇ ਜੈ ਸ੍ਰੀ ਰਾਮ ਦਾ ਉਦਘੋਸ਼ ਪੂਰੇ ਜੋਸ਼ ਨਾਲ ਕੀਤਾl ਇਸ ਮੌਕੇ ਇਲਾਕੇ ਦੀਆਂ ਪ੍ਰਮੁੱਖ ਹਸਤੀਆਂ ਦਰਸ਼ਨ ਗਰਗ, ਬੀਜੇਪੀ ਦੇ ਸੀਨੀਅਰ ਆਗੂ ਜਗਜੀਤ ਸਿੰਘ ਮਿਲਖਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਤਿੰਦਰ ਸਿੰਘ ਸੋਢੀ, ਮਾਰਕੀਟ ਕਮੇਟੀ ਸਰਦੂਲਗੜ੍ਹ ਦੇ ਸਾਬਕਾ ਵਾਈਸ ਚੇਅਰਮੈਨ ਰਜੇਸ਼ ਗਰਗ, ਕੌਂਸਲਰ ਸੁਖਵਿੰਦਰ ਸਿੰਘ ਸੁੱਖਾ ਭਾਊ, ਜੈ ਮਿਲਾਪ ਸੰਸਥਾ ਦੇ ਪ੍ਰਧਾਨ ਪਰਮੋਦ ਕੁਮਾਰ, ਪ੍ਰੇਮ ਕੁਮਾਰ ਗਰਗ,ਓ ਵੀ ਸੀ ਸੈੱਲ ਦੇ ਜਿਲ੍ਾ ਚੇਅਰਮੈਨ ਸਤਪਾਲ ਵਰਮਾ,ਸਵਰਨਕਾਰ ਸਭਾ ਸਰਦੂਲਗੜ੍ਹ ਦੇ ਪ੍ਰਧਾਨ ਜਨਕ ਰਾਜ ਖੁਰਮੀ,ਅਰਦਾਸ ਕਲੱਬ ਦੇ ਆਗੂ ਗੁਰਲਾਲ ਸੋਨੀ, ਵਰਿੰਦਰ ਬਿੰਟਾ, ਸੌਰਵ ਸਹਿਗਲ, ਰੋਇਲ ਬਿੱਲਾ ਰੈਸਟੋਰੈਂਟ ਸਰਦੂਲਗੜ੍ਹ ਦੇ ਸੋਨੂ ਜੀ, ਮਦਨ ਲਾਲ ਅਰੋੜਾ, ਐਡਵੋਕੇਟ ਵੇਦ ਪ੍ਰਕਾਸ਼ ਸ਼ਰਮਾ ਆਦਿ ਹਾਜ਼ਰ ਸਨl

Post a Comment

0 Comments