ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਸੰਬੰਧੀ ਗੁਰਦੁਆਰਾ ਸ੍ਰੀ ਸਿੰਘ ਸਭਾ ਵਲੋਂ ਨਗਰ ਕੀਰਤਨ ਉਪਰੰਤ ਭੋਗ ਪਾਏ ਗਏ

 ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਸੰਬੰਧੀ ਗੁਰਦੁਆਰਾ ਸ੍ਰੀ ਸਿੰਘ ਸਭਾ ਵਲੋਂ ਨਗਰ ਕੀਰਤਨ ਉਪਰੰਤ ਭੋਗ ਪਾਏ  ਗਏ 

ਹਜ਼ਾਰਾਂ ਸੰਗਤਾਂ ਮੱਥਾ ਟੇਕ ਗੁਰੂਬਾਣੀ,ਕੀਰਤਨ ਦਾ ਆਨੰਦ ਮਾਣਿਆ ,ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ 


ਬਰਨਾਲਾ, 7,ਜਨਵਰੀ/ਕਰਨਪ੍ਰੀਤ ਕਰਨ /-
ਸਰਬੰਸਦਾਨੀ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ  ਮੌਕੇ ਗੁਰਦੁਆਰਾ ਸ੍ਰੀ ਸਿੰਘ ਸਭਾ ਵਲੋਂ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਪਿਛਲੇ 3 ਦਿਨਾਂ ਤੋਂ ਚੱਲ ਰਹੇ ਅਖੰਡ ਪਾਠਾਂ ਦੇ ਭੋਗ ਪਾਏ ਗਏ ਹਜ਼ਾਰਾਂ ਸੰਗਤਾਂ ਮੱਥਾ ਟੇਕ  ਨਤਮਸਤਕ ਹੁੰਦਿਆਂ ਗੁਰੂਬਾਣੀ,ਕੀਰਤਨ ਦਾ ਆਨੰਦ ਮਾਣਿਆ,ਗੁਰਦਵਾਰਾ ਸਾਹਿਬ ਦੇ ਕੀਰਤਨੀ ਜੱਥੇ ਵਲੋਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ! 

           ਇਸ਼ ਮੌਕੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਭਾਈ ਹਰਦੇਵ ਸਿੰਘ ਬਾਜਵਾ ਲੀਲਾ ਨੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਉਪਰੰਤ ਦੱਸਿਆ ਕਿ ਹਰ ਸਾਲ ਗੁਰਦੁਆਰਾ ਸ੍ਰੀ ਸਿੰਘ ਸਭਾ ਵਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਜਿੰਨਾ ਨੇ ਆਪਣਾ ਸਾਰਾ ਸਰਵੰਸ਼ ਦੇਸ਼ ਕੌਮ ਧਰਮ ਲਈ ਕੁਰਬਾਨ ਕੀਤਾ ਜਿੰਨਾ ਦਾ ਦੇਣ ਨਹੀਂ ਦਿੱਤਾ ਜਾ ਸਕਦਾ !ਉਹਨਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਸਿੰਘ ਸਭਾ ਵਲੋਂ ਹਰ ਸਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਆਗਮਨ ਦਿਹਾੜੇ ਸੰਬੰਧੀ ਪੰਜ ਪਿਆਰਿਆਂ ਦੀ ਰਹਿਨੁਮਾਈ ਹੇਠ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਨਗਰ ਕੀਰਤਨ ਉਪਰੰਤ ਅੱਜ ਤਿੰਨ ਦਿਨਾਂ 4 ਜਨਵਰੀ ਨੂੰ ਵਿਦਿਆਰਥੀਆਂ ਦੇ ਧਾਰਮਿਕ ਮੁਕਾਵਲੇ ਕਰਵਾਏ ਗਏ ਤੋਂ ਸ਼ੁਰੂ ਹੋਏ ਸਮਾਗਮ ਉਪਰੰਤ ਭੋਗ ਪਾਏ ਗਏ ਹਨ  ਸੇਵਾਦਾਰਾਂ ਬੀਬੀਆਂ ਅਤੇ ਆਏ ਪਤਵੰਤਿਆਂ ਦਾ ਸਿਰੋਪਾਇ ਪਾ ਸਨਮਾਨ ਕੀਤਾ ਗਿਆ !ਗੁਰੂ ਕਾ ਲੰਗਰ ਅਟੁੱਟ ਵਰਤਿਆ ਜਿਸ ਨੂੰ ਸੰਗਤਾਂ ਨੇ ਸ਼ਰਧਾ ਸੁਮਨ ਗ੍ਰਹਿਣ ਕੀਤਾ!ਅੱਜ ਭਾਈ ਪੀਰ੍ਤਪਾਲ ਸਿੰਘ ਬਰਗਾੜੀ ਵਾਲੇ ਢਾਡੀ ਜੱਥੇ ਵਲੋਂ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਗੁਰਦਵਾਰਾ ਸਾਹਿਬ ਲੱਗੇ ਖੂਨਦਾਨ ਕੈਮ੍ਪ ਚ 40 ਦੇ ਕਰੀਬ ਖੂਨਦਾਣਿਆਂ ਵਲੋਂ ਯੂਨਿਟ ਦਾਨ ਕੀਤੇ ਗਏ  ਇਸ ਮੌਕੇ ਸੁਰਜੀਤ ਸਿੰਘ ਠੀਕਰੀਵਾਲਾ ਮੈਨੇਜਰ ਬਾਬਾ ਗੁਰਦਵਾਰਾ ਬਾਬਾ ਗਾਂਧਾ ਸਿੰਘ,ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸੰਧੂ ,ਅੰਤਰਰਾਸ਼ਟਰੀ ਮੁੱਕੇਬਾਜ਼ ਖਿਡਾਰੀ ਹਰਪ੍ਰੀਤ ਸਿੰਘ ਹੈੱਪੀ ,ਮੱਖਣ ਸ਼ਰਮਾ,ਮਹੇਸ਼ ਲੋਟਾ,ਜਸਮੇਲ ਡੇਅਰੀ ਵਾਲਾ,ਅਮਨਦੀਪ ਸਿੰਘ ਟੱਲੇਵਾਲੀਆ ਮਨੇਜਮੈਂਟ ਵਲੋਂ ਕਰਮਜੀਤ ਸਿੰਘ ਬਿੱਲੂ ,ਜੱਥੇਦਾਰ ,ਸੁਖਦੇਵ ਸਿੰਘ ਬਾਜਵਾ ਨੰਬਰਦਾਰ ,ਰਾਜਿੰਦਰ ਸਿੰਘ ਦਰਾਕਾ,ਨਿਰਮਲ ਸਿੰਘ ਜਾਗਲ,ਖਜਾਨਚੀ ਅਜੈਬ ਸਿੰਘ ਜਵੰਧਾ ,ਸਰਪ੍ਰਸਤ ਕੁਲਵੰਤ ਸਿੰਘ ਜਾਗਲ, ਸਾਬਕਾ ਐੱਮ ਸੀ ਹਰਬੰਸ ਸਿੰਘ ਭੱਠਲ,ਬਲਬੀਰ ਸਿੰਘ ਸੰਧੂ ,ਬਲਦੇਵ ਸਿੰਘ ਧਾਲੀਵਾਲ,ਬੰਤ ਸਿੰਘ ਸੰਧੂ ,ਬਲਬੀਰ ਸਿੰਘ ਸੰਧੂ ,ਹਰਵਿੰਦਰ ਸਿੰਘ ,ਰੇਸ਼ਮ ਸਿੰਘ,ਮੈਨਜਰ ਗੁਰਦੀਪ ਸਿੰਘ,ਪਵਨ ਧੂਰਕੋਟੀਆ,ਤੇ ਵੱਡੀ ਗਿਣਤੀ ਵਿਚ ਸੰਗਤਾਂ ਸੰਗਤਾਂ ਹਾਜ਼ਰ ਸਨ |

Post a Comment

0 Comments