ਪ੍ਰਸਿਧ ਐਡਵੋਕੇਟ ਚਮਕੌਰ ਸਿੰਘ ਭੱਠਲ ਸਰਬ ਸੰਮਤੀ ਤਹਿਤ ਬਣੇ ਬਾਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ

 ਪ੍ਰਸਿਧ ਐਡਵੋਕੇਟ ਚਮਕੌਰ ਸਿੰਘ ਭੱਠਲ ਸਰਬ ਸੰਮਤੀ ਤਹਿਤ ਬਣੇ ਬਾਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ


ਬਰਨਾਲਾ,13,ਜਨਵਰੀ ਕਰਨਪ੍ਰੀਤ ਕਰਨ         
  ਜਿਲਾ ਬਰਨਾਲਾ ਦੀ ਇਲੈਕਸ਼ਨ ਕਮੇਟੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ 2023 ਦੀਆਂ ਚੋਣਾਂ ਸਬੰਧੀ ਚਾਰ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ। ਪ੍ਰਧਾਨਗੀ ਦੀ ਚੋਣ ਲੜਨ ਵਾਲੇ ਨੁਮਾਇੰਦਿਆਂ ਦੇ ਨਾਮ ਅਭੇ ਕੁਮਾਰ ਜਿੰਦਲ, ਸੱਤ ਪ੍ਰਕਾਸ਼ ਤੇ ਜਸਵਿੰਦਰ ਸਿੰਘ ਢੀਂਡਸਾ ਮੀਤ ਪ੍ਰਧਾਨ ਚਮਕੌਰ ਸਿੰਘ ਭੱਠਲ, ਸੈਕਟਰੀ ਲਈ ਦਰਸ਼ਨ ਸਿੰਘ ਸਿਮਕ, ਸਮੰਤ ਗੋਇਲ ਅਤੇ ਜੁਆਇੰਟ ਸੈਕਟਰੀ ਦੀ ਚੋਣ ਲਈ ਸ਼੍ਰੀਮਤੀ ਅਮਨਦੀਪ ਸ਼ਰਮਾ ਵੱਲੋਂ ਅਰਜੀਆਂ ਦਿੱਤੀਆਂ ਗਈਆਂ।ਪੰਤ ਚੋਣਾਂ ਤੋਂ ਪਹਿਲਾਂ ਹੀ ਸਰਬ  ਸੰਮਤੀ ਨਾਲ ਐਡਵੋਕੇਟ ਚਮਕੌਰ ਸਿੰਘ ਭੱਠਲ ਨੂੰ ਮੀਤ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ।ਇਸ ਮੌਕੇ ਐਡਵੋਕੇਟ ਚਮਕੌਰ ਸਿੰਘ ਭੱਠਲ ਨੇ ਕਿਹਾ ਮੇਰੀ ਮੀਤ ਪ੍ਰਧਾਨ ਦੀ ਨਿਯੁਕਤੀ ਕਰ ਸੰਬੰਧੀ ਮੈਂ ਸਮੁੱਚੀ ਬਾਰ ਕੌਂਸਲ ਦਾ ਧੰਨਵਾਦ ਕਰਦਾ ਹਾਂ ਅਤੇ ਮੈਨੂੰ ਸੋਂਪੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ ਅਤੇ ਬਾਰ ਕੌਂਸਲ ਨੂੰ ਆਉਂਦੀਆਂ ਦਰਪੇਸ਼ ਔਂਕੜਾਂ ਨੂੰ ਹਾਊਸ ਸ੍ਹਾਮਣੇ ਸਮੇਂ ਸਮੇਂ ਤੇ ਰੱਖਿਆ ਜਾਵੇਗਾ ! ਇਸ ਮੌਕੇ ਸਾਬਕਾ ਪ੍ਰਧਾਨ ਗੁਰਵਿੰਦਰ ਸਿੰਘ ਗਿੰਦੀ ਵਲੋਂ ਉਹਨਾਂ ਦਾ ਮੁਹਂ ਮਿੱਠਾ ਕਰਵਾਇਆ ਗਿਆ !

Post a Comment

0 Comments