ਮੈਡੀਕਲ ਪੈ੍ਕਟੀਸ਼ਨਰਜ਼ ਐਸੋਸੀਏਸ਼ਨ ਦੀ ਚੜਦੀ ਕਲਾ ਲਈ ਬਲਾਕ ਬੁਢਲਾਡਾ ਵੱਲੋਂ ਸੁਖਮਨੀ ਸਾਹਿਬ ਦੇ ਕਰਵਾਏ ਗਏ ਪਾਠ

 ਮੈਡੀਕਲ ਪੈ੍ਕਟੀਸ਼ਨਰਜ਼ ਐਸੋਸੀਏਸ਼ਨ ਦੀ ਚੜਦੀ ਕਲਾ ਲਈ ਬਲਾਕ ਬੁਢਲਾਡਾ ਵੱਲੋਂ ਸੁਖਮਨੀ ਸਾਹਿਬ ਦੇ ਕਰਵਾਏ ਗਏ ਪਾਠ 

 ਆਗੂਆਂ ਵੱਲੋਂ ਨਵੇਂ ਵਰੇ ਦੀਆਂ ਸੰਗਰਾਮੀ ਮੁਬਾਰਕਾਂ ਨਾਲ ਭਵਿੱਖੀ  ਚੁਣੌਤੀਆਂ ਲਈ ਤਿਆਰ ਰਹਿਣ ਦਾ ਸੱਦਾ 


ਬੁਢਲਾਡਾ ( ਦਵਿੰਦਰ ਸਿੰਘ ਕੋਹਲੀ) ਮੈਡੀਕਲ ਪੈ੍ਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295    ਬਲਾਕ ਇਕਾਈ ਬੁਢਲਾਡਾ ਵੱਲੋਂ ਗੁਰਦੁਆਰਾ ਸਾਹਿਬ  ਵਿਖੇ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਮੈਡੀਕਲ ਪੈ੍ਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਚੜਦੀ ਕਲਾ ਲਈ ਅਰਦਾਸ ਕੀਤੀ ਗਈ। ਬਲਾਕ ਪ੍ਰਧਾਨ ਗੁਰਜੀਤ ਸਿੰਘ ਬਰ੍ਹੇ, ਸਕੱਤਰ ਬੂਟਾ ਸਿੰਘ ਸਸਪਾਲੀ ,ਵਿੱਤ ਸਕੱਤਰ ਨਾਇਬ ਸਿੰਘ ਆਹਮਦਪੁਰ ਚੇਅਰਮੈਨ ਨਛੱਤਰ ਸਿੰਘ ਸੇਖੋਂ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਹਾਜ਼ਰ ਮੈਂਬਰਾਂ ਵਲੋਂ ਪਿਰਤ ਅਨੁਸਾਰ ਇਸ ਸਾਲ ਵੀ ਸਫਲ ਪ੍ਰੋਗਰਾਮ ਕਰਵਾਇਆ ਗਿਆ।  ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਜ਼ਿਲ੍ਹਾ ਪ੍ਰਧਾਨ ਸੱਤ ਪਾਲ ਰਿਸ਼ੀ, ਬਲਾਕ ਮਾਨਸਾ ਦੇ ਪ੍ਰਧਾਨ ਪ੍ਰੇਮ ਗਰਗ, ਕੈਸ਼ੀਅਰ ਲਾਭ ਸਿੰਘ, ਮੈਂਗਲ ਸਿੰਘ ਸਿੱਧੂ, ਬਲਾਕ ਭੀਖੀ ਦੇ ਪ੍ਰਧਾਨ ਸਤਵੰਤ ਸਿੰਘ ਮੋਹਰ ਸਿੰਘ ਵਾਲਾ, ਬੋਹਾ ਦੇ ਸਕੱਤਰ ਹਰਬੰਸ ਸਿੰਘ ਭੀਮੜਾ ਅਤੇ ਕੈਸ਼ੀਅਰ ਕੇਵਲ ਸਿੰਘ ਵੀ ਪਹੁੰਚੇ ਹੋਏ ਸਨ। ਬਲਾਕ ਆਗੂਆਂ ਵੱਲੋਂ ਆਏ ਆਗੂਆਂ ਅਤੇ ਹਾਜ਼ਰੀਨ ਦਾ ਸਵਾਗਤ ਕੀਤਾ ਗਿਆ । ਪਹੁੰਚੇ ਆਗੂਆਂ ਨੇ ਸੰਬੋਧਨ ਕਰਦਿਆਂ ਬਲਾਕ ਕਮੇਟੀ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਭਵਿੱਖ ਦੀਆਂ ਚੁਣੌਤੀਆਂ ਨੂੰ ਸਵੀਕਾਰ ਕਰਨ ਲਈ ਤਿਆਰ ਰਹਿਣ ਦਾ  ਸੱਦਾ ਦਿੰਦਿਆਂ ਨਵੇਂ ਵਰ੍ਹੇ ਦੀ ਆਮਦ ਤੇ ਸੰਗਰਾਮੀ ਮੁਬਾਰਕਾਂ ਵੀ ਦਿੱਤੀਆਂ। ਸੂਬਾ ਪ੍ਰਧਾਨ ਧੰਨਾ ਮੱਲ ਗੋਇਲ , ਜ਼ਿਲ੍ਹਾ ਪ੍ਰਧਾਨ ਸੱਤਪਾਲ ਰਿਸ਼ੀ ਬਲਾਕ ਬੁਢਲਾਡਾ ਦੇ ਪ੍ਰਧਾਨ ਗੁਰਜੀਤ ਸਿੰਘ ਬਰ੍ਹੇ ਨੇ ਨਸ਼ਿਆਂ , ਭਰੂਣ ਹੱਤਿਆਂ ਵਰਗੀਆਂ ਸਮਾਜਿਕ ਲਾਹਨਤ ਖਿਲਾਫ ਸੈਮੀਨਾਰ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਣ, ਬੇਲੋੜਾ ਇਲਾਜ ਅਤੇ ਕਮਿਸ਼ਨੀਕਰਨ ਤੋਂ ਬਚਣ ਲਈ ਪ੍ਰੇਰਦਿਆਂ ਜਥੇਬੰਦੀ ਵੱਲੋਂ ਸਾਡੀਆਂ ਮੰਗਾਂ ਸਬੰਧੀ ਉਲੀਕੇ ਕਾਰਜਾਂ ਪੰਚਾਇਤੀ ਮਤੇ ਅਤੇ ਜਨਤਕ ਦਸਤਖ਼ਤੀ ਮੁਹਿੰਮ ਨੂੰ ਤਨਦੇਹੀ ਨਾਲ ਜਲਦ ਪੂਰਾ ਕਰਨ ਦੀ ਹਦਾਇਤ ਕੀਤੀ। ਸਕੱਤਰ ਬੂਟਾ ਸਿੰਘ ਸਸਪਾਲੀ, ਵਿੱਤ ਸਕੱਤਰ ਨਾਇਬ ਸਿੰਘ, ਵਾਇਸ ਪ੍ਰਧਾਨ ਲੱਖਾ ਸਿੰਘ ਭੂਕਲ , ਗਮਦੂਰ ਸਿੰਘ, ਸਿਸਨ ਗੋਇਲ ਨੇ ਵੀ  ਪ੍ਰੋਗਰਾਮ ਵਿੱਚ  ਸ਼ਾਮਲ ਸਾਥੀਆਂ ਦਾ ਧੰਨਵਾਦ ਕੀਤਾ। ਇਸ ਸਮੇਂ ਗਮਦੂਰ ਸਿੰਘ ਰੱਲੀ, ਮੇਜਰ ਸਿੰਘ ਗੋਬਿੰਦਪੁਰਾ,ਡਾ.ਪਿ੍ਤਪਾਲ ਸਿੰਘ ਕੋਹਲੀ,ਕਮਲਜੀਤ ਕੌਰ , ਜਗਤਾਰ ਸਿੰਘ, ਮਹੇਸ਼ ਕੁਮਾਰ, ਪਵਨ ਕੁਮਾਰ ਆਦਿ ਵੱਡੀ ਗਿਣਤੀ ਵਿੱਚ ਸਾਥੀ ਵੀ ਹਾਜ਼ਰ ਸਨ। ਚਾਹ ਪਕੌੜਿਆਂ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ।ਸਟੇਜ ਸਕੱਤਰ ਦੀ ਭੂਮਿਕਾ ਪ੍ਰਕਾਸ਼ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ।

Post a Comment

0 Comments