ਪੰਜਾਬ ਸਰਕਾਰ ਲੋਕਾਂ ਦੇ ਸਰਕਾਰੀ ਵਿਭਾਗਾਂ ਨਾਲ ਕੰਮਾਂ ਦੇ ਇਕੋ ਥਾਂ ’ਤੇ ਨਿਪਟਾਰੇ ਲਈ ਯਤਨਸ਼ੀਲ-ਵਿਧਾਇਕ ਬੁੱਧ ਰਾਮ

 ਪੰਜਾਬ ਸਰਕਾਰ ਲੋਕਾਂ ਦੇ ਸਰਕਾਰੀ ਵਿਭਾਗਾਂ ਨਾਲ ਕੰਮਾਂ ਦੇ ਇਕੋ ਥਾਂ ’ਤੇ ਨਿਪਟਾਰੇ ਲਈ ਯਤਨਸ਼ੀਲ-ਵਿਧਾਇਕ ਬੁੱਧ ਰਾਮ

 ਮਾਲ ਵਿਭਾਗ ਵੱਲੋਂ ਆਯੋਜਿਤ ਸਪੈਸ਼ਲ ਕੈਂਪ ਦੌਰਾਨ 276 ਇੰਤਕਾਲ ਅਤੇ 21 ਫਰਦਾਂ ਪ੍ਰਵਾਨ

 ਵਿਧਾਇਕ ਬੁੱਧ ਰਾਮ ਨੇ ਪਿੰਡ ਆਲਮਪੁਰ ਬੋਦਲਾ ਵਿੱਚ ਸੀਵਰੇਜ ਪਲਾਂਟ ਅਤੇ ਪਾਰਕ ਦਾ ਉਦਘਾਟਨ ਕੀਤਾ


ਗੁਰਜੰਟ ਸਿੰਘ ਸ਼ੀਂਹ       
                               ਮਾਨਸਾ, 06 ਜਨਵਰੀ:ਮੁੱਖ ਮੰਤਰੀ ਸ੍ਰ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਕੋ ਥਾਂ ’ਤੇ ਲੋਕਾਂ ਦੇ ਸਰਕਾਰੀ ਵਿਭਾਗਾਂ ਨਾਲ ਸਬੰਧਤ ਕੰਮਾਂ ਦਾ ਨਿਪਟਾਰਾ ਕਰਨ ਲਈ ਯਤਨਸ਼ੀਲ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਿੰਸੀਪਲ ਬੁੱਧ ਰਾਮ ਨੇ ਬੁਢਲਾਡਾ ਵਿਖੇ ਮਾਲ ਵਿਭਾਗ ਵੱਲੋਂ ਇੰਤਕਾਲਾਂ ਦੇ ਨਿਪਟਾਰੇ ਲਈ ਲਗਾਏ ਵਿਸ਼ੇਸ਼ ਕੈਂਪ ਵਿਚ ਸ਼ਿਰਕਤ ਕਰਨ ਮੌਕੇ ਕੀਤਾ। ਇਸ ਮੌਕੇ ਐਸ.ਡੀ.ਐਮ. ਬੁਢਲਾਡਾ ਸ੍ਰ ਗਗਨਦੀਪ ਸਿੰਘ ਵੀ ਹਾਜਰ ਸਨ।

ਵਿਧਾਇਕ ਬੁੱਧ ਰਾਮ ਨੇ ਕੈਂਪ ਵਿੱਚ ਸ਼ਾਮਲ ਕਾਨੂੰਗੋ ਅਤੇ ਪਟਵਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਇਸ ਤਰ੍ਹਾਂ ਦੇ ਕੈਂਪ ਹੋਰਨਾਂ ਵਿਭਾਗਾਂ ਨਾਲ ਸਬੰਧਤ ਕੰਮਾਂ ਦੇ ਨਿਪਟਾਰੇ ਲਈ ਵੀ ਲਗਾਏ ਜਾਣਗੇ। ਵਿਧਾਇਕ ਨੇ ਦੱਸਿਆ ਕਿ ਮਾਲ ਵਿਭਾਗ ਵੱਲੋਂ ਆਯੋਜਿਤ ਇਸ ਕੈਂਪ ਦੌਰਾਨ ਨਾਇਬ ਤਹਿਸੀਲਦਾਰ ਬੁਢਲਾਡਾ ਦੀ ਦੇਖ ਰੇਖ ਵਿਚ 276 ਇੰਤਕਾਲ ਅਤੇ 21 ਫਰਦਾਂ ਮੌਕੇ ’ਤੇ ਪ੍ਰਵਾਨ ਕੀਤੀਆਂ ਗਈਆਂ।

ਇਸ ਉਪਰੰਤ ਉਨ੍ਹਾਂ ਪਿੰਡ ਆਲਮਪੁਰ ਬੋਦਲਾ ਵਿੱਚ ਸੀਵਰੇਜ ਪਲਾਂਟ ਅਤੇ ਪਾਰਕ ਦਾ ਉਦਘਾਟਨ ਕੀਤਾ । ਉਨਾਂ ਦੱਸਿਆ ਕਿ ਇਸ ਜਗ੍ਹਾ ’ਤੇ ਛੱਪੜ ਹੋਣ ਕਰਕੇ ਪਿੰਡ ਵਾਸੀਆਂ ਨੂੰ ਸਮੱਸਿਆ ਪੇਸ਼ ਆਉਂਦੀ ਸੀ।  ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਅਤੇ ਨਗਰ ਪੰਚਾਇਤ ਨੇ ਆਮ ਆਦਮੀ ਪਾਰਟੀ ਦੇ ਸਮੂਹ ਅਹੁਦੇਦਾਰਾਂ ਦੇ ਸਹਿਯੋਗ ਨਾਲ ਇਸ ਛੱਪੜ ਦੀ ਨੁਹਾਰ ਬਦਲ ਕੇ ਇਸ ਜਗ੍ਹਾ ਨੂੰ ਪਾਰਕ ਬਣਾ ਕੇ ਨਵੀਂ ਦਿੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਲਈ ਇਹ ਨਵੇਂ ਸਾਲ ਦੀ ਵਧਾਈ ਵਾਲਾ ਤੋਹਫਾ ਹੈ।

ਇਸ ਮੌਕੇ ਵਣ ਵਿਭਾਗ ਵੱਲੋਂ ਹਰਦਿਆਲ ਸਿੰਘ ਵੱਲੋਂ ਵਿਧਾਇਕ ਬੁੱਧ ਰਾਮ ਪਾਸੋੋਂ ਪਾਰਕ ਵਿੱਚ ਬੂਟੇ ਲਗਵਾਉਣ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਪਿੰਡ ਨਿਵਾਸੀਆਂ ਦੇ ਭਰਵੇਂ ਇਕੱਠ ਤੋਂ ਇਲਾਵਾ ਵਿਸ਼ੇਸ ਤੌਰ ਤੇ ਆਮ ਆਦਮੀ ਪਾਰਟੀ ਦੇ ਸੋਹਣਾ ਸਿੰਘ ਕਲੀਪੁਰ ਚੇਅਰਮੈਨ ਸੈਂਟਰਲ ਕੋਆਪਰੇਟਿਵ ਬੈਂਕ ਜਿਲ੍ਹਾ ਮਾਨਸਾ, ਮਨਜੀਤ ਸਿੰਘ ਕਣਕਵਾਲ ਚਹਿਲਾਂ, ਗੁਰਦਰਸ਼ਨ ਸਿੰਘ ਪਟਵਾਰੀ, ਮੇਲਾ ਸਿੰਘ ਐਸ.ਐਚ. ਓ.ਸਦਰ ਬੁਢਲਾਡਾ, ਪਿੰਡ ਆਲਮਪੁਰ ਬੋਦਲਾ ਦੀ ਸਮੂਹ ਟੀਮ, ਸਰਪੰਚ ਜੁਗਰਾਜ ਸਿੰਘ, ਰਮੇਸ਼ ਕੁਮਾਰ ਚੋਪੜਾ ਪੰਚ, ਅਜੈਬ ਸਿੰਘ ਚੀਮਾਂ, ਮੰਗਾ ਸਿੰਘ ਪੰਚ, ਸੁਖਪ੍ਰੀਤ ਸਿੰਘ ਟਿੰਕੂ, ਪ੍ਰਿੰਸੀਪਲ ਦਰਸ਼ਨ ਖਾਨ, ਨਿਖਿਲ ਲਾਕੜਾ ਜੇ.ਈ ਹਾਜ਼ਰ ਸਨ

Post a Comment

0 Comments