ਪਿੰਡ ਝੇਰਿਆਂਵਾਲੀ ਦੇ ਸਰਪੰਚ ਨੇ ਆਪਣੇ ਪਿਤਾ ਭੋਲਾ ਸਿੰਘ ਦੀਆਂ ਅਸਥੀਆਂ ਫੁੱਲਾਂ ਨੂੰ ਜਲ ਪ੍ਰਵਾਹ ਕਰਨ ਦੀ ਬਜਾਏ ਖੁਦ ਦੇ ਖੇਤ ਚ ਦਬਾ ਕੇ ਪੌਦੇ ਲਗਾਏ

 ਪਿੰਡ ਝੇਰਿਆਂਵਾਲੀ ਦੇ ਸਰਪੰਚ ਨੇ ਆਪਣੇ ਪਿਤਾ ਭੋਲਾ ਸਿੰਘ ਦੀਆਂ ਅਸਥੀਆਂ ਫੁੱਲਾਂ ਨੂੰ ਜਲ ਪ੍ਰਵਾਹ ਕਰਨ ਦੀ ਬਜਾਏ ਖੁਦ ਦੇ ਖੇਤ ਚ ਦਬਾ ਕੇ ਪੌਦੇ ਲਗਾਏ                   


ਮਾਨਸਾ 12 ਜਨਵਰੀ ਗੁਰਜੀਤ ਸ਼ੀਹ
           
        ਜ਼ਿਲ੍ਹੇ ਦੇ ਪਿੰਡ ਝੇਰਿਆਂਵਾਲੀ ਦੀ ਸਰਪੰਚ ਨੇ ਆਪਣੇ ਪਿਤਾ ਦੇ ਅਕਾਲ ਚਲਾਣੇ ਉਪਰੰਤ ਉਹਨਾਂ ਦੀਆਂ ਅਸਥੀਆਂ ਫੁੱਲ ਜਲ ਪ੍ਰਵਾਹ ਆਦਿ ਕਰਨ ਦੀ ਬਜਾਏ ਉਹਨਾਂ ਦੀਆਂ ਅਸਥੀਆਂ ਫੁੱਲਾਂ ਨੂੰ ਆਪਣੇ ਖੁਦ ਖੇਤ ਦਬਾ ਕੇ ਉਹਨਾਂ ਦੀ ਯਾਦ ਚ ਪੌਦੇ ਲਗਾਉਣ ਦੇ ਉਪਰਾਲੇ ਦੀ ਇਲਾਕੇ ਚ ਭਰਮੀ ਸਲਾਘਾ ਕੀਤੀ ਜਾ ਰਹੀ ਹੈ l ਜਾਣਕਾਰੀ ਅਨੁਸਾਰ ਪਿੰਡ ਝੇਰਿਆਂਵਾਲੀ ਦੀ ਸਰਪੰਚ ਅੰਮ੍ਰਿਤਪਾਲ ਕੌਰ ਅਤੇ ਉਸਦੇ ਪਤੀ ਕੁਲਦੀਪ ਸਿੰਘ ਆਦਿ ਪਰਿਵਾਰ ਨੇ ਬੀਤੇ ਦਿਨੀ ਉਸ ਦੇ ਪਿਤਾ ਭੋਲਾ ਸਿੰਘ ਦੀ ਮੌਤ ਹੋਣ ਉਪਰੰਤ ਉਸ ਦੇ ਸੰਸਕਾਰ ਤੋਂ ਬਾਅਦ ਉਸਦੀਆਂ ਅਸਥੀਆਂ ਫੁੱਲ ਚੁੱਕ ਕੇ ਕਿਸੇ ਧਾਰਮਿਕ ਜਗ੍ਹਾ ਤੇ ਜਲ ਪ੍ਰਵਾਹ ਕਰਨ  ਆਦਿ ਦੀ ਰਸਮ ਤੋ ਕਿਨਾਰਾ ਕਰਦਿਆਂ ਉਹਨਾਂ ਦੇ ਫੁੱਲਾਂ ਹਸਤੀਆਂ ਨੂੰ ਆਪਣੇ ਖੁਦ ਦੇ ਖੇਤ ਚ ਦਬਾ ਕੇ  ਉਹਨਾਂ ਦੀ ਯਾਦ ਚ ਪੌਦੇ ਲਗਾਏ ਹਨ l ਇਸ ਮੌਕੇ ਸਰਪੰਚ ਅੰਮ੍ਰਿਤਪਾਲ ਕੌਰ ਦੇ ਪਤੀ ਕੁਲਦੀਪ ਸਿੰਘ ਨੇ ਕਿਹਾ ਕਿ ਅੱਜ ਦੇ ਵਿਗਿਆਨਿਕ ਯੁਗ ਚ ਸਾਨੂੰ ਸਮੇਂ ਅਨੁਸਾਰ ਬਦਲਣ ਦੀ ਜਰੂਰਤ ਹੈl ਉਹਨਾਂ ਕਿਹਾ ਕਿ  ਅਸੀਂ ਜਿੱਥੇ ਫੁੱਲਾਂ ਨੂੰ ਜਲ ਪ੍ਰਵਾਹ ਕਰਨ ਨਾਲ ਸ਼ੁੱਧ ਪਾਣੀ ਨੂੰ ਗੰਧਲਿਆ ਕਰ ਰਹੇ ਹਾਂ ਉੱਥੇ ਇਸ ਕਿਰਿਆ ਕਰਮ ਨੂੰ ਕਰਨ ਲਈ ਦੂਰ ਦਰਾਡੇ ਧਾਰਮਿਕ ਸਥਾਨਾਂ ਤੇ ਜਾਣ ਨਾਲ ਸਮਾਂ ਅਤੇ ਫਾਲਤੂ ਦੇ ਖਰਚੇ ਤਾਂ ਹੁੰਦੇ ਹੀ ਹਨ, ਉੱਥੇ ਕੜਾਕੇ ਦੀ ਪੈ ਰਹੀ ਠੰਡ ਚ ਅਜਿਹੇ ਧੁੰਦ ਵਰਗੇ ਮੌਸਮ ਪੂਰੇ ਪਰਿਵਾਰਾਂ ਦੇ ਪਰਿਵਾਰ ਵੀ ਐਕਸੀਡੈਂਟਾਂ ਦੀ ਭੇਟ ਚੜ ਜਾਂਦੇ ਹਨ। ਉਹਨਾਂ ਇਸ ਰਸਮ ਨੂੰ ਨਕਾਰਦਿਆਂ ਆਪਣੇ ਪਿੰਡ ਹੀ ਖੁਦ ਖੇਤ ਚ ਅਸਥੀਆਂ ਫੁੱਲਾਂ ਨੂੰ ਦਬਾ ਕੇ ਵੱਖ ਵੱਖ ਤਰ੍ਹਾਂ ਦੇ ਪੌਦੇ ਲਗਾਉਣਾ ਹੀ ਚੰਗਾ ਸਮਝਿਆ ਹੈl ਜਿੱਥੇ ਇਹਨਾਂ ਲਗਾਏ ਹੋਏ ਪੌਦਿਆਂ ਨਾਲ ਉਹਨਾਂ ਦੇ  ਪਿਤਾ ਦੀ ਸਦਾ ਉਹਨਾਂ ਨੂੰ ਯਾਦ ਰਹੇਗੀ,  ਉੱਥੇ ਉਹ ਫਾਲਤੂ ਦੀ ਅਡੰਬਰਬਾਜੀ ਆਦਿ ਤੋ ਵੀ ਮੁਕਤ ਹੋਣਗੇ। ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਰੋੜੀ ਵਾਲੇ ਬਾਬੇ ਸੀਤਾ ਰਾਮ ਜੀ ਵੀ ਹਾਜ਼ਰ ਸਨ

Post a Comment

0 Comments