ਰਾਮ ਮੰਦਰ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋ ਕੇ ਕੇਵਲ ਸਿੰਘ ਢਿੱਲੋਂ ਨੇ ਰਾਮ ਭਗਤਾਂ ਨੂੰ ਦਿੱਤੀ ਵਧਾਈ

 ਰਾਮ ਮੰਦਰ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋ ਕੇ ਕੇਵਲ ਸਿੰਘ ਢਿੱਲੋਂ ਨੇ ਰਾਮ ਭਗਤਾਂ ਨੂੰ ਦਿੱਤੀ ਵਧਾਈ


ਬਰਨਾਲਾ,22,ਜਨਵਰੀ / ਕਰਨਪ੍ਰੀਤ ਕਰਨ /-ਅਯੁੱਧਿਆ ਵਿਖੇ ਅੱਜ ਭਗਵਾਨ ਸ੍ਰੀ ਰਾਮ ਜੀ ਦੇ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਸਬੰਧੀ ਕਰਵਾਏ ਧਾਰਮਿਕ ਸਮਾਗਮਾਂ ਵਿੱਚ ਅੱਜ ਪੰਜਾਬ ਭਾਜਪਾ ਦੇ ਕੋਰ ਕਮੇਟੀ ਮੈਂਬਰ ਕੇਵਲ ਸਿੰਘ ਢਿੱਲੋਂ ਵਲੋਂ ਸ਼ਮੂਲੀਅਤ ਕਰਕੇ ਰਾਮ ਭਗਤਾਂ ਨੂੰ ਮੰਦਰ ਦੀਆਂ ਵਧਾਈਆਂ ਦਿੱਤੀਆਂ ਗਈਆਂ। ਉਹਨਾਂ ਪਹਿਲਾਂ ਧਨੌਲਾ ਵਿਖੇ ਕਰਵਾਏ ਸਮਾਗਮ ਵਿੱਚ ਸ਼ਮੂਲੀਅਤ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਇਤਿਹਾਸਕ ਅਤੇ ਖੁਸ਼ੀ ਵਾਲਾ ਦਿਨ ਹੈ­ ਜਦੋਂ ਰਾਮ ਭਗਵਾਨ ਨੇ 550 ਸਾਲਾਂ ਬਾਅਦ ਅਣਗਿਣਤ ਲੋਕਾਂ ਦੀ ਆਸਥਾ ਅਤੇ ਵਿਸ਼ਵਾਸ਼ ਨਾਲ ਵਿਸ਼ਾਲ ਮੰਦਰ ਵਿੱਚ ਬਿਰਾਜਮਾਨ ਹੋਏ ਹਨ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਸੈਂਕੜੇ ਰਾਮ ਭਗਤਾਂ ਦਾ ਸੰਕਲਪ ਅੱਜ ਪੂਰਾ ਹੋ ਗਿਆ ਹੈ। ਜਿਸ ਲਈ ਉਹ ਇਸ ਇਤਿਹਾਸਕ ਦਿਹਾੜੇ ਮੌਕੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦੇ ਰਹੇ ਹਨ। 

ਉਥੇ ਨਾਲ ਹੀ ਕੇਵਲ ਸਿੰਘ ਢਿੱਲੋਂ ਬਰਨਾਲਾ ਦੇ ਵੱਖ-ਵੱਖ ਮੰਦਰਾਂ ਅਤੇ ਧਾਰਮਿਕ ਸਮਾਗਮਾਂ ਵਿੱਚ ਵੀ ਹਾਜ਼ਰੀ ਲਗਵਾਉਂਦਿਆਂ ਰਾਮ ਮੰਦਰ ਦੀ ਖੁਸ਼ੀ ਸਾਂਝੀ ਕੀਤੀ। ਕੇਵਲ ਢਿੱਲੋਂ ਨੇ ਆਸਥਾ ਕਲੋਨੀ ਵਿਚਲੇ ਮੰਦਰ ਵਿਖੇ ਸ਼ੋਭਾ ਯਾਤਰਾ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਉਹਨਾਂ ਸ਼ਹਿਰ ਦੇ ਸਮੂਹ ਸਮਾਗਮਾਂ ਵਿੱਚ ਪਹੁੰਚ ਕੇ ਰਾਮ ਮੰਦਰ ਲਈ ਰਾਮ ਭਗਤਾਂ ਨੂੰ ਵਧਾਈ ਦਿੱਤੀ। ਕੇਵਲ ਢਿੱਲੋਂ ਨੇ ਇੱਥੇ ਕਿਹਾ ਕਿ ਰਾਮ ਭਗਵਾਨ ਇਕੱਲੇ ਹਿੰਦੂਆਂ ਦੇ ਭਗਵਾਨ ਨਹੀਂ ਹਨ­ ਬਲਕਿ ਸਮੁੱਚੀ ਦੁਨੀਆਂ ਅਤੇ ਵੱਖ-ਵੱਖ ਧਰਮਾਂ ਤੇ ਵਰਗਾਂ ਦੇ ਲੋਕਾਂ ਦੇ ਵੀ ਭਗਵਾਨ ਹਨ। ਇਸ ਕਰਕੇ ਅੱਜ ਇਸ ਖੁਸ਼ੀ ਨੂੰ ਸਮੁੱਚੀ ਦੁਨੀਆਂ ਵਿੱਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਉਹਨਾਂ ਨਾਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ­ ਨਰਿੰਦਰ ਗਰਗ ਨੀਟਾ­ ਗੁਰਜੰਟ ਸਿੰਘ ਕਰਮਗੜ੍ਹ­ ਅਸ਼ੋਕ ਮਿੱਤਲ ਚੇਅਰਮੈਨ­ ਜੀਵਨ ਬਾਂਸਲ ਚੇਅਰਮੈਨ­ ਕੁਲਦੀਪ ਸਿੰਘ ਧਾਲੀਵਾਲ­ ਹਰਬਖਸ਼ੀਸ਼ ਸਿੰਘ ਗੋਨੀ ਐਮਸੀ­ ਧਰਮ ਸਿੰਘ ਐਮਸੀ­ ਪਰਮਜੀਤ ਕੌਰ ਚੀਮਾ­ ਮੱਖਣ ਸਿੰਘ ਧਨੌਲਾ­ ਗੁਰਸ਼ਰਨ ਸਿੰਘ ਠੀਕਰੀਵਾਲਾ­ ਰਾਜਿੰਦਰ ਉਪਲ­ ਐਡਵੋਕੇਟ ਵਿਸ਼ਾਲ ਸ਼ਰਮਾ­ ਜਸਵੀਰ ਸਿੰਘ ਗੱਖੀ­ ਸਮਸ਼ੇਰ ਸਿੰਘ ਭੰਡਾਰੀ­ ਹਰਸੇਵਕ ਸਿੰਘ ਚੰਨਣਵਾਲ­ ਦੀਪ ਸੰਘੇੜਾ­ ਸ਼ਿਵ ਸਿੰਗਲਾ­ ਗੁਰਸ਼ਰਨ ਸਿੰਘ ਢੀਂਡਸਾ­ ਹੈਪੀ ਢਿੱਲੋਂ­ ਪੁਨੀਤ ਗਰਗ ਵੀ ਹਾਜ਼ਰ ਸਨ।

Post a Comment

0 Comments