ਏਕਨੂਰ ਵੈਲਫੇਅਰ ਐਸੋਸੀਏਸ਼ਨ ਦੀ ਪ੍ਰਧਾਨ ਜੀਤ ਦਹੀਆ ਅਤੇ ਸਿੱਖਿਆ ਵਿਕਾਸ ਮੰਚ ਵੱਲੋ ਧੀਆਂ ਦੀ ਲੋਹੜੀ ਮੇਲੇ ਚ ਹੋਇਆ ਧੀਆਂ ਦਾ ਸਨਮਾਨ

 ਏਕਨੂਰ ਵੈਲਫੇਅਰ ਐਸੋਸੀਏਸ਼ਨ ਦੀ ਪ੍ਰਧਾਨ ਜੀਤ ਦਹੀਆ ਅਤੇ ਸਿੱਖਿਆ ਵਿਕਾਸ ਮੰਚ ਵੱਲੋ ਧੀਆਂ ਦੀ ਲੋਹੜੀ ਮੇਲੇ ਚ ਹੋਇਆ ਧੀਆਂ ਦਾ ਸਨਮਾਨ


ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਏਕਨੂਰ ਵੈਲਫੇਅਰ ਐਸੋਸੀਏਸ਼ਨ ਦੀ ਪ੍ਰਧਾਨ ਜੀਤ ਦਹੀਆ ਵਲੋ ਅੱਜ ਅਗਰਸੈਨ ਭਵਨ ਵਿੱਚ ਹੋਏ ਸਮਾਗਮ ਦੌਰਾਨ ਅੱਜ ਲੜਕੀਆਂ ਸਮਾਜ ਦੇ ਹਰ ਕਿਤੇ ਵਿੱਚ ਤਰੱਕੀਆਂ ਕਰ ਰਹੀਆਂ ਹਨ ਜੋ ਚੰਗੇ ਸਮਾਜ ਦੀ ਸਿਰਜਣਾ ਲਈ ਸ਼ੁੱਭ ਸੰਦੇਸ਼ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਮਾਨਸਾ ਹਲਕੇ ਦੇ ਵਿਧਾਇਕ ਐਮ.ਐਲ.ਏ ਡਾ. ਵਿਜੈ ਸਿੰਗਲਾ ਨੇ ਧੀਆਂ ਦੀ ਲੋਹੜੀ ਮੇਲੇ ਦੌਰਾਨ ਹੋਣਹਾਰ ਧੀਆਂ ਨੂੰ ਸਨਮਾਨਿਤ ਕਰਦਿਆਂ ਕੀਤਾ ਡਾ. ਸਿੰਗਲਾ ਨੇ ਸਨਮਾਨ ਪ੍ਰਾਪਤ ਕਰਨ ਵਾਲਿਆਂ ਲੜਕੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੁਣ ਤੁਸੀ ਰੁਕਣਾ ਨਹੀਂ ਸਗੋਂ ਹੋਰ ਮਿਹਨਤ ਕਰਕੇ ਆਪਣੇ ਮਾਪਿਆਂ ਅਤੇ ਮਾਨਸਾ ਜਿਲੇ ਦਾ ਨਾਮ ਰੌਸ਼ਨ ਕਰਨਾ ਹੈ ਓਹਨਾ ਕਲੱਬ ਦੀ ਹਰ ਕਿਸਮ ਦੀ ਮਦੱਦ ਕਰਨ ਦਾ ਭਰੋਸਾ ਦਿੱਤਾ ਹੈ ਇਸ ਤੋਂ ਪਹਿਲਾ ਧੀਆਂ ਦੀ ਲੋਹੜੀ ਮੇਲੇ ਦਾ ਸਮਾਂ ਰੌਸ਼ਨ ਕਰਕੇ ਉਦਘਾਟਨ ਕਰਦਿਆਂ ਸਿਮਰਨਜੀਤ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਏਕਨੂਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਵਲੋ ਲੜਕੀਆਂ ਨੂੰ ਰੋਜ਼ਗਾਰ ਦੇਣ ਅਤੇ ਜੋ ਸਲਾਈ ਸੈਂਟਰ ਚਲਾਏ ਜਾ ਰਹੇ ਹਨ ਉਹ ਇਕ ਸਲਾਂਘਾਯੋਗ ਉਪਰਾਲਾ ਹੈ ਓਹਨਾ ਸਲਾਈ ਕੇਂਦਰ ਵਿਚ ਸਿਖਲਾਈ ਪ੍ਰਾਪਤ ਕਰ ਰਹੀਆਂ 25 ਲੜਕੀਆਂ ਨੂੰ ਸਲਾਈ ਮਸ਼ੀਨਾਂ ਦੇਣ ਦਾ ਐਲਾਨ ਕੀਤਾ ਅਤੇ ਹਰ ਕਿਸਮ ਦੀ ਮਦੱਦ ਕਰਨ ਦਾ ਭਰੋਸਾ ਦਿੱਤਾ ਹੈ ਸਨਮਾਨ ਹਾਸਿਲ ਕਰਨ ਵਾਲੀਆਂ ਲੜਕੀਆਂ ਜਿਨਾਂ ਵਿੱਚੋਂ ਜੱਜ ਬਣਨ ਵਾਲੀ ਪ੍ਰਿੰਕਾ, ਜਸਪ੍ਰੀਤ ਕੌਰ, ਨਵਦੀਪ ਕੌਰ ਰੱਲਾ ਜਿਨਾਂ ਨੇ ਸਿੱਖਿਆ ਬੋਰਡ ਦੀ ਪੰਜਵੀਂ ਜਮਾਤ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਇਸ ਤੋਂ ਇਲਾਵਾ ਵੱਖ-ਵੱਖ ਸਲਾਈ ਸੈਂਟਰਾਂ ਦੀ ਲੜਕੀਆਂ ਸਿਮਰਜੀਤ ਕੌਰ, ਕਿਰਨ ਬਠਿੰਡਾ, ਮਨਪ੍ਰੀਤ ਕੌਰ, ਮਲਕੀਤ ਕੌਰ, ਇਸ਼ਾ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਪਰਨੀਤ ਕੌਰ ਸਨਮਾਨਿਤ ਕੀਤਾ ਗਿਆ ਲੋਹੜੀ ਬਾਲਣ ਦੀ ਰਸਮ ਵਿੱਚ ਸਾਬਕਾ ਚੇਅਰਮੈਨ ਪ੍ਰੇਮ ਅਰੋੜਾ ਤੇ ਸਮਾਜ ਸੇਵੀ ਮਿੱਠੂ ਰਾਮ ਅਰੋੜਾ ਵੱਲੋਂ ਅਦਾ ਕੀਤੀ ਗਈ ਪ੍ਰੇਮ ਅਰੋੜਾ ਨੇ ਕਿਹਾ ਲੋਹੜੀ ਕੇਵਲ ਲੜਕਿਆਂ ਲਈ ਨਹੀਂ ਲੜਕੀਆਂ ਲਈ ਵੀ ਮਣਾਈ ਜਾਂਦੀ ਹੈ ਉਨਾ ਕਿਹਾ ਕਿ ਔਰਤ ਤੋਂ ਬਿਨਾਂ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਉਨਾਂ ਨੇ ਐਸੋਸੀਏਸ਼ਨ ਨੂੰ ਮਦਦ ਦੇਣ ਦਾ ਵੀ ਐਲਾਨ ਕੀਤਾ ਸਮਾਗਮ ਦੇ ਵਿਸ਼ੇਸ਼ਤਾ ਇਹ ਵੀ ਰਹੀ ਕਿ ਹੋਣਹਾਰ ਲੜਕੀਆਂ ਨੂੰ ਹੀ ਨਹੀਂ ਬਲਕਿ ਸਮਾਜ ਸੇਵਾ ਤੇ ਇਮਾਨਦਾਰੀ ਨਾਲ ਆਪਨੀ ਸੇਵਾਵਾਂ ਨਿਭਾਉਣ ਲਈ ਪੁਸ਼ਪਿੰਦਰ ਸਿੰਘ ਗਿੱਲ ਡੀ.ਐਸ.ਪੀ ਮਾਨਸਾ ਨੂੰ ਗੌਰਵ ਮਿੱਤਲ ਨੂੰ ਜੱਜ ਬਣਨ ਤੇ ਸਮਾਜ ਸੇਵਾ ਅਦਾ ਕਰਨ ਵਾਲੇ ਗੁਰਵਿੰਦਰ ਸ਼ਰਮਾ ਬਠਿੰਡਾ ਏਕਨੂਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਮੀਡੀਆ ਇੰਚਾਰਜ ਦਵਿੰਦਰ ਸਿੰਘ ਕੋਹਲੀ ਸਮਾਜ ਸੇਵੀ ਬਿਰਬਲ ਧਾਲੀਵਾਲ, ਕੁਲਦੀਪ ਧਾਲੀਵਾਲ, ਜੀਵਨ ਸ਼ਰਮਾ ਨੂੰ ਪੱਤਰਕਾਰਾਂ ਵਿੱਚ ਸੇਵਾਵਾਂ ਨਿਭਾਉਣ ਤੋਂ ਇਲਾਵਾ ਸਮਾਜ ਸੇਵਾ ਵਿਚ ਇਮਾਨਦਾਰੀ ਨਿਭਾਉਣ ਲਈ ਬਲਦੇਵ ਸਿੰਘ ਮਾਨ ਸਬ ਇੰਸਪੈਕਟਰ ਪੰਜਾਬ ਪੁਲਿਸ ਰਣਜੀਤ ਸਿੰਘ ਭੁੱਲਰ ਚੌਂਕੀ ਇੰਚਾਰਜ ਜਸਵੀਰ ਸਿੰਘ ਰੀਡਰ ਪ੍ਰੀਤ ਸ਼ਰਮਾ ਹੌਲਦਾਰ ਜਸਵਿੰਦਰ ਸਿੰਘ ਏਐਸਆਈ ਸ਼ੇਸ਼ ਪ੍ਰੇਮੀ ਈਐਸਆਈ ਟਰੈਫਿਕ ਐਡਵੋਕੇਟ ਜਸਵੰਤ ਸਿੰਘ ਐਡਵੋਕੇਟ ਜਸਵੰਤ ਸਿੰਘ ਰਾਣਾ ਸਬ ਮਾਨਸਾ ਪੰਜਾਬੀ ਭਾਸ਼ਾ ਦੇ ਵਿਕਾਸ ਤਜਿੰਦਰ ਕੌਰ ਸਿੱਧੂ ਭਾਸ਼ਾ ਅਫਸਰ ਮਾਨਸਾ ਅਤੇ ਮਾਤਾ ਗੁਜਰੀ ਭਲਾਈ ਕੇਂਦਰ ਬੁਢਲਾਡਾ ਨੂੰ ਸਮਾਨਿਤ ਕੀਤਾ ਗਿਆ ਸਮਾਗਮ ਨੂੰ ਜੀ ਆਇਆ ਕਹਿੰਦੇ ਸਿੱਖਿਆ ਵਿਭਾਗ ਨੇ ਕਿਹਾ ਕਿ ਧੀਆਂ ਦੀ ਲੋੜੀ ਮਨਾਉਣ ਦਾ ਮੰਤਵ ਲੜਕੀਆਂ ਵੱਲੋਂ ਪ੍ਰਾਪਤ ਕੀਤੀਆਂ ਪ੍ਰਾਪਤੀਆ ਬਾਰੇ ਸਮਾਜ ਨੂੰ ਜਾਣਕਾਰੀ ਦੇਣ ਦੇ ਨਾਲ ਨਾਲ ਉਹਨਾਂ ਨੂੰ ਸਨਮਾਨ ਕਰਕੇ ਹੋਰ ਲੜਕੀਆਂ ਨੂੰ ਵੀ ਉਤਸ਼ਾਹ ਕਰੇ ਇਸ ਮੌਕੇ ਸਭਿਆਚਾਰਕ ਮੇਲੇ ਵਿੱਚ ਪੰਜਾਬ ਦੇ ਮਸ਼ਹੂਰ ਦੋ ਗਾਣਾ ਜੋੜੀ ਬਲਵੀਰ ਚੋਟੀਆਂ ਤੇ ਜੈਸਮੀਨ ਚੋਟੀਆ ਗਾਇਕ ਊਧਮ ਆਲਮ ਬੁਢਲਾਡਾ ਹਰਜੀਤ ਜੋਗਾ ਪੰਮਾ ਸੰਧੂ ਬਲਵਿੰਦਰ ਸੰਗੀਲਾ ਸੌਕੀ ਬਿੱਟੂ ਬਾਦਸ਼ਾਹ ਨੇ ਸੱਭਿਆਚਾਰ ਗੀਤਾ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੋਣਹਾਰ ਧੀਆਂ ਨੂੰ ਸਨਮਾਨਿਤ ਕਰਨ ਦੀ ਰਸਮ ਡਾਕਟਰ ਵਿਜੇ ਸਿੰਗਲਾ, ਚੈਅਰਮੈਨ ਪ੍ਰੇਮ ਅਰੋੜਾ, ਸਿਮਰਜੀਤ ਸਿੰਘ ਮਾਨਸਾਹੀਆ ਐਡਵੋਕੇਟ ਡਾਕਟਰ ਜਨਕਰਾਜ ਸਿੰਗਲਾ ਪ੍ਰਧਾਨ ਵੋਇਸ ਆਫ ਮਾਨਸਾ ਡਾਕਟਰ ਸੰਦੀਪ ਘੰਡ ਬਿਕਰ ਸਿੰਘ ਮੰਘਾਣੀਆ, ਬੈਂਕ ਡਾਰੈਕਟਰ ਸੋਹਣ ਸਿੰਘ ਕਲੀਪੁਰ,ਬੁੱਧਰਾਮ ਐਮਐਲਏ ਦੇ ਪੀਏ ਗੁਰਦਰਸ਼ਨ ਸਿੰਘ ਪਟਵਾਰੀ ਏਕਨੂਰ ਵੈਲਫੇਸ਼ਨ ਐਸੋਸੀਏਸ਼ਨ ਪੰਜਾਬ ਦੀ ਪ੍ਰਧਾਨ ਜੀਤ ਦਹੀਆ ਤੇ ਏਕਨੂਰ ਵੈਲਫੇਸ਼ਨ ਐਸੋਸੀਏਸ਼ਨ ਦੇ ਮੀਡੀਆ ਇੰਚਾਰਜ ਦਵਿੰਦਰ ਸਿੰਘ ਕੋਹਲੀ, ਗੁਰਿੰਦਰਪਾਲ ਸਿੰਘ freedom fighter ਪ੍ਰਧਾਨ ਹਰਿੰਦਰ ਮਾਨਸ਼ਾਹੀਆ ਪ੍ਰਧਾਨ ਐਡਵੋਕੇਟ ਧਰਮਵੀਰ ਵਾਲੀਆ ਹਰਵਿੰਦਰ ਸਿੰਘ ਹਰਦੀਪ ਸਿੱਧੂ ਮਾਸਟਰ ਵਰਿੰਦਰ ਸੋਨੀ ਡਾ.ਪਰਮਿੰਦਰ ਸਿੰਘ ਬੇਦੀ ਨੇ ਸਾਂਝੇ ਤੌਰ ਤੇ ਨਿਭਾਈ ਇਸ ਮੌਕੇ ਏਕਨੂਰ ਵੈਲਫੇਅਰ ਐਸੋਏਸ਼ੀਅਨ ਦੀ ਪ੍ਰਧਾਨ ਜੀਤ ਦਹੀਆ ਨੇ ਆਏ ਮਹਿਮਾਨਾਂ ਅਤੇ ਕਲਾਕਾਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਵਾਇਆ ਕਿ ਭਵਿੱਖ ਵਿੱਚ ਵੀ ਉਨਾਂ ਵੱਲੋਂ ਇਨਾ ਗਤੀਵਿਧੀਆਂ ਨੂੰ ਜਾਰੀ ਰੱਖਿਆ ਜਾਵੇਗਾ।

Post a Comment

0 Comments