ਪਰਮਜੀਤ ਕੌਰ ਡੀ.ਪੀ.ਈ ਸ.ਸ.ਸ.ਸ ਬਡਬਰ ਸਮੇਤ ਖੇਡਾਂ ਚ ਮੱਲਾਂ ਮਾਰਨ ਵਾਲੇ U-17 ਵਾਲੀਬਾਲ ਲੜਕੀਆਂ 26 ਜਨਵਰੀ ਤੇ ਸਨਮਾਨਿਤ

 ਪਰਮਜੀਤ ਕੌਰ ਡੀ.ਪੀ.ਈ ਸ.ਸ.ਸ.ਸ ਬਡਬਰ ਸਮੇਤ ਖੇਡਾਂ ਚ ਮੱਲਾਂ ਮਾਰਨ ਵਾਲੇ U-17 ਵਾਲੀਬਾਲ ਲੜਕੀਆਂ  26 ਜਨਵਰੀ ਤੇ ਸਨਮਾਨਿਤ 


ਬਰਨਾਲਾ,27,ਜਨਵਰੀ/ਕਰਨਪ੍ਰੀਤ ਕਰਨ/75 ਵਾਂ ਗਣਤੰਤਰ ਦਿਵਸ ਸਮਾਗਮ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਸ. ਸਤਵੰਤ ਸਿੰਘ,ਵਧੀਕ ਡਿਪਟੀ ਕਮਿਸ਼ਨਰ (ਜ) ਬਰਨਾਲਾ ,ਮਹਿਲ ਕਲਾਂ ਵਿਧਾਇਕ ਸ. ਕੁਲਵੰਤ ਸਿੰਘ ਪੰਡੋਰੀ ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ ਵਿਧਾਨ ਸਭਾ, ਸ. ਗੁਰਦੀਪ ਸਿੰਘ ਬਾਠ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸੰਦੀਪ ਮਲਿਕ ਅਤੇ ਸ. ਸੁਖਪਾਲ ਸਿੰਘ ਸਹਾਇਕ ਕਮਿਸ਼ਨਰ ਵਲੋਂ ਪਰਮਜੀਤ ਕੌਰ ਡੀ.ਪੀ.ਈ ਸ.ਸ.ਸ.ਸ ਬਡਬਰ ਨੂੰ ਸਨਮਾਨਿਤ ਕੀਤਾ ਗਿਆ ਤੇ ਨਾਲ ਹੀ ਉਹਨਾਂ ਦੀ ਰਹਿਨੁਮਾਈ ਹੇਠ ਖੇਡਾਂ ਚ ਮੱਲਾਂ ਮਾਰਨ ਵਾਲੇ U-17 ਵਾਲੀਬਾਲ ਲੜਕੀਆਂ ਸਕੂਲ ਨੈਸ਼ਨਲ ਬਰਨਆਊਜ ਮੈਡਲ( ਸ਼ਗਨਪਰੀਤ ਕੌਰ,ਆਸਾ਼ ਕੌਰ,ਆਸਾ਼ ਕੌਰ ) ਸ.ਸ.ਸ.ਸ ਬਡਬਰ ਯੂਨੀਅਰ ਨੈਸ਼ਨਲ ਵਾਲੀਬਾਲ (ਕਮਲਜੀਤ.ਖੁਸ਼ਪ੍ਰੀਤ, ਲਛਮੀ ਦੇਵੀ, ਗਗਨਦੀਪ, ਦਿਸ਼ਾ) ਨੂੰ ਗੇਮਾਂ ਚ ਕੀਤੀਆਂ ਪ੍ਰਾਪਤੀਆਂ ਤਹਿਤ 26 ਜਨਵਰੀ ਤੇ ਸਨਮਾਨਿਤ ਕੀਤਾ ਗਿਆ1

 ਜਿਕਰਯੋਗ ਹੈਂ ਕਿ ਇਸ ਤੋਂ ਪਹਿਲਾਂ ਵੀ ਬਿੱਕਰ ਸਿੰਘ ਸੈਨਾ ਮਾਡਲ ਸਕੂਲ ਚ ਪਰਮਜੀਤ ਕੌਰ ਡੀ.ਪੀ.ਈ ਸ.ਸ.ਸ.ਸ ਰਹੇ ਤੇ ਵਿਦਿਆਰਥੀਆਂ ਨੂੰ ਚੰਗੀਆਂ ਪੁਜੀਸ਼ਨਾਂ ਤੇ ਪਹੁੰਚਾਇਆ !

Post a Comment

0 Comments