ਈ.ਵੀ.ਐਮ. ਦੀ ਵਰਤੋਂ ਅਤੇ ਵੋਟਿੰਗ ਪ੍ਰਕਿਰਿਆ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ 01 ਮਾਰਚ ਤੋਂ ਚਲਾਈ ਜਾਵੇਗੀ ਮੋਬਾਇਲ ਵੈਨ

ਈ.ਵੀ.ਐਮ. ਦੀ ਵਰਤੋਂ ਅਤੇ ਵੋਟਿੰਗ ਪ੍ਰਕਿਰਿਆ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ 01 ਮਾਰਚ ਤੋਂ ਚਲਾਈ ਜਾਵੇਗੀ ਮੋਬਾਇਲ ਵੈਨ

ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਚਲਾਈ ਜਾ ਰਹੀ ਇਸ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣਨ ਵੋਟਰ-ਜ਼ਿਲ੍ਹਾ ਚੋਣ ਅਫ਼ਸਰ


ਮਾਨਸਾ 29 ਫਰਵਰੀ:ਗੁਰਜੰਟ ਸਿੰਘ ਬਾਜੇਵਾਲੀਆ ਅਗਾਮੀ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਮੁੱਖ ਚੋਣ ਅਫ਼ਸਰ, ਪੰਜਾਬ ਦੀਆਂ ਹਦਾਇਤਾਂ ’ਤੇ ਵਿਧਾਨ ਸਭਾ ਚੋਣ ਹਲਕਾ 96-ਮਾਨਸਾ, 97-ਸਰਦੂਲਗੜ੍ਹ ਅਤੇ 98-ਬੁਢਲਾਡਾ ਵਿਖੇ ਆਮ ਲੋਕਾਂ ਨੂੰ ਈ.ਵੀ.ਐਮ. ਮਸ਼ੀਨ ਦੀ ਵਰਤੋਂ ਜ਼ਰੀਏ ਵੋਟਿੰਗ ਪ੍ਰਕਿਰਿਆ ਬਾਰੇ ਜਾਗਰੂਕ ਕਰਨ ਲਈ ਮੋਬਾਇਲ ਵੈਨ ਚਲਾਈ ਜਾ ਰਹੀ ਹੈ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਦਿੱਤੀ

ਉਨ੍ਹਾਂ ਦੱਸਿਆ ਕਿ ਹਲਕਾ ਮਾਨਸਾ ਵਿਖੇ 01 ਮਾਰਚ ਤੋਂ 03 ਮਾਰਚ ਤੱਕ, ਸਰਦੂਲਗੜ੍ਹ ਵਿਖੇ 04 ਮਾਰਚ ਤੋਂ 05 ਮਾਰਚ ਅਤੇ ਬੁਢਲਾਡਾ ਵਿਖੇ 06 ਮਾਰਚ ਤੋਂ 08 ਮਾਰਚ ਤੱਕ ਜਾਗਰੂਕਤਾ ਵੈਨ ਰਾਹੀਂ ਆਮ ਲੋਕਾਂ ਨੂੰ ਵੋਟਿੰਗ ਮਸ਼ੀਨ ਦੀ ਪ੍ਰਕਿਰਿਆ ਬਾਰੇ ਜਾਗਰੂਕ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਮੋਬਾਇਲ ਵੈਨ ਵਿਚ ਇਕ ਈ.ਵੀ.ਐਮ. ਮਸ਼ੀਨ ਰੱਖੀ ਗਈ ਹੈ ਜਿਸ ਵਿਚ ਕੋਈ ਵੀ ਵਿਅਕਤੀ ਆਪਣੀ ਵੋਟ ਪਾ ਕੇ ਤਸਦੀਕ ਕਰ ਸਕਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਚਲਾਈ ਜਾ ਰਹੀ ਇਸ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣਨ।

ਜ਼ਿਲ੍ਹਾ ਚੋਣ ਅਫ਼ਸਰ ਨੇ ਮੋਬਾਇਲ ਵੈਨ ਦੀ ਸਮਾਂ ਸਾਰਣੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਮਾਨਸਾ ਵਿਖੇ 01 ਮਾਰਚ ਨੂੰ ਮਾਤਾ ਸੁੰਦਰੀ ਕਾਲਜ ਮਾਨਸਾ, ਪੁਰਾਣੀ ਸਬਜ਼ੀ ਮੰਡੀ ਮਾਨਸਾ, ਬਾਗ ਵਾਲਾ ਗੁਰਦੁਆਰਾ ਮਾਨਸਾ, ਠੂਠਿਆਂਵਾਲੀ ਰੋਡ ਮਾਨਸਾ, ਤਿੰਨ ਕੋਨੀ ਮਾਨਸਾ, ਭੈਣੀ ਬਾਘਾ, ਉੱਭਾ, ਬੁਰਜ ਢਿੱਲਵਾਂ ਵਿਖੇ ਇਹ ਵੈਨ ਰੁਕ ਕੇ ਆਮ ਲੋਕਾਂ ਨੂੰ ਜਾਗਰੂਕ ਕਰੇਗੀ।

ਇਸੇ ਤਰ੍ਹਾਂ 02 ਮਾਰਚ ਨੂੰ ਮਾਨਸਾ ਕੈਂਚੀਆਂ, ਪਿੰਡ ਰੱਲਾ, ਜੋਗਾ, ਅਕਲੀਆ, ਅਨੂਪਗੜ੍ਹ, ਮਾਖਾ ਚਹਿਲਾਂ। 03 ਮਾਰਚ ਨੂੰ ਮਾਨਸਾ ਖੁਰਦ, ਖਿਆਲਾ ਕਲਾਂ, ਅਤਲਾ ਕਲਾਂ, ਕੋਟੜਾ, ਭੀਖੀ, ਮੱਤੀ, ਹਮੀਰਗੜ੍ਹ ਢੈਪਈ ਅਤੇ ਹੋਡਲਾ ਕਲਾਂ ਵਿਖੇ ਜਾਗਰੂਕਤਾ ਵੈਨ ਚਲਾਈ ਜਾਵੇਗੀ।

04 ਮਾਰਚ ਨੂੰ ਹਲਕਾ ਸਰਦੂਲਗੜ੍ਹ ਵਿਖੇ ਕੌੜੀਵਾਲਾ, ਭੱਲਣਵਾੜਾ, ਆਹਲੂਪੁਰ, ਲੋਹਗੜ੍ਹ, ਭਗਵਾਨਪੁਰ ਹੀਂਗਣਾ, ਆਦਮਕੇ, ਰਣਜੀਤਗੜ੍ਹ ਬਾਂਦਰਾਂ, ਮੀਰਪੁਰ ਕਲਾਂ, ਮੀਰਪੁਰ ਖੁਰਦ, ਟਿੱਬੀ ਹਰੀ ਸਿੰਘ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਸਰਦੂਲਗੜ੍ਹ। 05 ਮਾਰਚ ਨੂੰ ਜਟਾਣਾ ਕਲਾਂ, ਜਟਾਣਾ ਖੁਰਦ, ਕੁਸਲਾ, ਜਗਤਾਰਗੜ੍ਹ ਬਾਂਦਰਾਂ, ਕੋਟੜਾ, ਜੌੜਕੀਆਂ, ਉੱਲਕ, ਚੂੜੀਆਂ, ਸਾਹਨੇਵਾਲੀ, ਘੁੱਦੂਵਾਲਾ, ਝੁਨੀਰ ਵਿਖੇ ਲੋਕਾਂ ਨੂੰ ਵੋਟਿੰਗ ਪ੍ਰਕਿਰਿਆ ਬਾਰੇ ਜਾਗਰੂਕ ਕੀਤਾ ਜਾਵੇਗਾ।

06 ਮਾਰਚ ਨੂੰ ਹਲਕਾ ਬੁਢਲਾਡਾ ਵਿਖੇ ਗੁਰਨੇ ਕਲਾਂ, ਬੋੜਾਵਾਲ, ਅਹਿਮਦਪੁਰ, ਬੀਰੋਕੇ ਕਲਾਂ, ਬੀਰੋਕੇ ਖੁਰਦ, ਗੁਰਨੇ ਖੁਰਦ, ਕਲਹਿਰੀ, ਅੱਕਾਂਵਾਲੀ, 07 ਮਾਰਚ ਨੂੰ ਦਿਆਲਪੁਰਾ, ਰੰਘੜਿਆਲ, ਖੱਤਰੀਵਾਲਾ, ਰੱਲੀ, ਸਿਰਸੀਵਾਲਾ, ਗੋਬਿੰਦਪੁਰਾ, ਕੁਲਾਣਾ, ਕਿਸ਼ਨਗੜ੍ਹ ਸੇਧਾ ਸਿੰਘ ਵਾਲਾ, ਬਹਾਦਰਪੁਰ ਅਤੇ 08 ਮਾਰਚ ਨੂੰ ਬਰ੍ਹੇ, ਫੁੱਲੂਵਾਲਾ ਡੋਗਰਾ, ਮੱਲ ਸਿੰਘ ਵਾਲਾ, ਆਲਮਪੁਰ ਮੰਦਰਾਂ, ਰਿਓਂਦ ਅਤੇ ਮਘਾਣੀਆਂ ਵਿਖੇ ਜਾਗਰੂਕਤਾ ਵੈਨ ਰਾਹੀਂ ਲੋਕਾਂ ਨੂੰ ਵੋਟਿੰਗ ਪ੍ਰਕਿਰਿਆ ਦੀ ਜਾਣਕਾਰੀ ਦਿੱਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ’ਤੇ ਵੀ ਹਰੇਕ ਵਿਧਾਨ ਸਭਾ ਚਲਕੇ ’ਚ ਦੋ ਈ.ਵੀ.ਐਮ. ਮੋਬਾਇਲ ਵੈਨਾਂ ਚਲਾਈਆਂ ਗਈਆਂ ਹਨ ਜਿਸ ਰਾਹੀਂ ਜ਼ਿਲ੍ਹੇ ਦੇ ਬਾਕੀ ਪਿੰਡਾਂ ਵਿਚ ਲੋਕਾਂ ਨੂੰ ਵੋਟ ਦੇ ਅਧਿਕਾਰ ਅਤੇ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।

Post a Comment

0 Comments