ਜਸਵਿੰਦਰ ਸਿੰਘ ਵੱਲੋਂ ਥਾਣਾ ਸਿਟੀ 1 ਬਰਨਾਲਾ ਅਤੇ ਸਿਟੀ 2 ਠਾਣੇ ਦੇ ਇੰਚਾਰਜ ਯਸ਼ਪਾਲ ਸਿੰਘ ਵਲੋਂ ਅਹੁਦਾ ਸੰਭਾਲਿਆ ਗਿਆ,

 ਜਸਵਿੰਦਰ ਸਿੰਘ ਵੱਲੋਂ ਥਾਣਾ ਸਿਟੀ 1 ਬਰਨਾਲਾ ਅਤੇ ਸਿਟੀ 2 ਠਾਣੇ ਦੇ ਇੰਚਾਰਜ  ਯਸ਼ਪਾਲ ਸਿੰਘ ਵਲੋਂ ਅਹੁਦਾ ਸੰਭਾਲਿਆ ਗਿਆ,


ਬਰਨਾਲਾ,3,ਫਰਵਰੀ/ਕਰਨਪ੍ਰੀਤ ਕਰਨ /- ਪਿਛਲੇ ਦਿਨੀ ਬਰਨਾਲਾ ਦੇ ਸਿਟੀ 1 ਅਤੇ ਸਿਟੀ 2 ਥਾਣਿਆਂ ਦੇ ਇੰਚਾਰਜ ਬਦਲੇ ਗਏ ਜਿਸ ਤਹਿਤ ਹੁਣ ਘੱਗਾ ਜਿਲਾ ਪਟਿਆਲਾ ਤੋਂ ਬਦਲ ਕੇ ਆਏ ਜਸਵਿੰਦਰ ਸਿੰਘ ਐਸ.ਐਚ.ਓ ਵੱਲੋਂ ਥਾਣਾ ਸਿਟੀ 1 ਬਰਨਾਲਾ ਦਾ ਅਹੁਦਾ ਸੰਭਾਲਿਆ ਗਿਆ,ਅਤੇ ਸਿਟੀ 2 ਠਾਣੇ ਦੇ ਇੰਚਾਰਜ ਯਸ਼ਪਾਲ ਸਿੰਘ ਨੂੰ ਲਾਇਆ ਗਿਆ ਹੈ 1 ਇਸ ਮੌਕੇ ਮੀਡਿਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਨਰਮੀ ਵਰਤਣ ਦੀ ਗੁੰਜਾਇਸ਼ ਹੈ ਉਹਨਾਂ ਕਿਹਾ ਕਿ ਹਰ ਸਹਿਰੀ ਚੰਗਾ ਸਮਾਜ ਸਿਰਜਣ ਚ ਆਪਣਾ ਯੋਗਦਾਨ ਪਾਵੇ ਕਿਸੇ ਵੀ ਇਨਸਾਨ ਨੂੰ ਕਿਸੇ ਵੀ ਤਰਾਂ ਦੇ ਕ੍ਰਾਈਮ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਤਾਂ ਤੁਰੰਤ ਬਰਨਾਲਾ ਪੁਲਿਸ ਦੇ ਧਿਆਨ ਚ ਲਿਆਂਦਾ ਜਾਵੇ ਤੇ ਉਸਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ।  ਚਾਈਨਾ ਡੋਰ ਵੇਚਣ ਅਤੇ ਵਰਤਣ ਵਾਲਿਆ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ,ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨੀ ਜਾਵੇਗਾ।

Post a Comment

0 Comments