ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਰਜਿ: ਜਿਲਾ ਮੋਗਾ ਦੇ ਦਫਤਰ ਦਾ ਉਦਘਾਟਨ : ਐਤਵਾਰ ਫਰਵਰੀ 11 ਨੂੰ

 ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਰਜਿ: ਜਿਲਾ ਮੋਗਾ ਦੇ ਦਫਤਰ ਦਾ ਉਦਘਾਟਨ : ਐਤਵਾਰ ਫਰਵਰੀ 11 ਨੂੰ

ਸੰਗਠਨ ਸਾਬਕਾ ਸੈਨਿਕਾਂ ਦੇ ਭਲਾਈ ਕਾਰਜਾਂ ਲਈ ਵਚਨਬੱਧ : ਕੈਪਟਨ ਬਿੱਕਰ ਸਿੰਘ


ਮੋਗਾ : 09 ਫਰਵਰੀ  ਕੈਪਟਨ ਸੁਭਾਸ਼ ਚੰਦਰ ਸ਼ਰਮਾ   
 ਕੈਪਟਨ ਬਿੱਕਰ ਸਿੰਘ [ਸੇਵਾਮੁਕਤ] ਨੈਸ਼ਨਲ ਮੀਤ ਪ੍ਰਧਾਨ, ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਇੰਡੀਆ ਰਜਿ: ਨੇ ਪ੍ਰੈੱਸ ਨਾਲ ਸੰਗਠਨ ਦੀ ਕਾਰਜਪ੍ਰਣਾਲੀ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦਸਿਆ ਕਿ ਉਕਤ ਸੰਗਠਨ ਦੇਸ਼ ਭਰ ਵਿੱਚ ਸਾਬਕਾ ਸੈਨਿਕਾਂ,ਵੀਰ ਨਾਰੀਆਂ ਤੇ ਉਹਨਾਂ ਦੇ ਆਸ਼ਰਿਤਾਂ ਦੇ ਹੱਕਾਂ ਦੀ ਰਾਖੀ ਲਈ ਲਗਾਤਾਰ ਸੰਘਰਸ਼ ਕਰ ਰਿਹਾ ਹੈ। ਸੰਗਠਨ ਸਾਬਕਾ ਸੈਨਿਕਾਂ ਦੀ ਭਲਾਈ ਲਈ ਵਚਨਬੱਧ ਹੈ।ਜਿਲਾ ਮੋਗਾ ਦੇ ਡਿਫੈਂਸ ਪੈਨਸ਼ਨਰਾਂ ਦੀ ਸਹੂਲਤ ਨੂੰ ਮੁੱਖ ਰਖਦਿਆਂ ਸੰਗਠਨ ਨੇ ਜੀਰਾ ਰੋਡ, ਗਲੀ ਨੰ: 06, ਮੋਗਾ ਵਿਖੇ ਦਫਤਰ ਖੋਲ੍ਹਣ ਦਾ ਸ਼ਲਾਘਾਯੋਗ ਫੈਂਸਲਾ ਲਿਆ ਤੇ ਉਕਤ ਦਫਤਰ  ਦਾ ਉਦਘਾਟਨ ਮਿਤੀ 11 ਫਰਵਰੀ 2024 ਇਸ ਐਤਵਾਰ ਦੁਪਹਿਰ 12:30 ਹੋਵੇਗਾ। ਇਸ ਦਫਤਰ ਵਿੱਚ ਡਿਫੈਂਸ ਪੈਨਸ਼ਨਰਾਂ ਨੂੰ ਪੇਸ਼ ਆ ਰਹੀਆਂ ਸਮਸਿਆਵਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਲਈ ਹਰ ਹੀਲਾ ਕੀਤਾ ਜਾਵੇਗਾ। ਸੰਗਠਨ ਨਾਲ ਜੁੜੇ ਮੈਂਬਰਾਂਨ ਨੇ ਇਸ ਦਫਤਰ ਨੂੰ ਖੋਲ੍ਹਣ ਲਈ ਸੰਗਠਨ ਪ੍ਰਬੰਧਕੀ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ।

Post a Comment

0 Comments