13 ਕੌਂਸਲਰਾਂ ਦੇ ਵਾਰਡਾਂ ਵਿੱਚ ਵਿਕਾਸ ਕਾਰਜਾਂ ਦੀ ਅਣਦੇਖੀ ਕਾਰਨ ਨਗਰ ਕੌਂਸਲ ਦੇ ਕੁਪ੍ਰਬੰਧਾਂ ਵਿਰੁੱਧ ਕੌਂਸਲਰਾਂ ਡੀ.ਸੀ ਬਰਨਾਲਾ ਨੂੰ ਦਿੱਤਾ ਮੰਗ ਪੱਤਰ

 13 ਕੌਂਸਲਰਾਂ ਦੇ ਵਾਰਡਾਂ ਵਿੱਚ ਵਿਕਾਸ ਕਾਰਜਾਂ ਦੀ ਅਣਦੇਖੀ ਕਾਰਨ ਨਗਰ ਕੌਂਸਲ ਦੇ ਕੁਪ੍ਰਬੰਧਾਂ ਵਿਰੁੱਧ ਕੌਂਸਲਰਾਂ ਡੀ.ਸੀ ਬਰਨਾਲਾ ਨੂੰ ਦਿੱਤਾ ਮੰਗ ਪੱਤਰ 


ਬਰਨਾਲਾ 22,ਫਰਵਰੀ/ਕਰਨਪ੍ਰੀਤ ਕਰਨ /
ਬਰਨਾਲਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨਾਂ ਮੱਖਣ ਸ਼ਰਮਾ ਅਤੇ ਗੁਰਜੀਤ ਸਿੰਘ ਰਾਮਣਵਾਸੀਆ ਦੀ ਅਗਵਾਈ ਵਿੱਚ ਵਿਰੋਧੀ ਦੇ ਕੌਂਸਲਰਾਂ ਨੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ ਪੱਤਰ ਦਿੱਤਾ ਉਹਨਾਂ ਮੀਡਿਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ,ਪਰ ਵਿਰੋਧੀ ਧਿਰ ਦੇ ਕੌਂਸਲਰਾਂ ਨਾਲ ਇਸ ਤਰ੍ਹਾਂ ਦਾ ਵਿਤਕਰਾ ਕਿਸੇ ਵੀ ਸਰਕਾਰ ਦੇ ਸਮੇਂ ਦੇਖਣ ਨੂੰ ਨਹੀਂ ਮਿਲਿਆ।ਉਹਨਾ ਡੀਸੀ ਬਰਨਾਲਾ ਮੈਡਮ ਪੂਨਮਦੀਪ ਕੌਰ ਨੂੰ ਲਿਖਤੀ ਅਪੀਲ ਕਰਕੇ ਉਹਨਾ ਦੇ ਵਾਰਡਾਂ ਦੇ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਵਾਰਡ ਕੌਂਸਲਰ ਦੀ ਦੇਖ ਰੇਖ ਹੇਠ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਹੈ। 

         ਇਸ ਸੰਬੰਧੀ ਗੱਲਬਾਤ ਕਰਦਿਆਂ ਗੁਰਜੀਤ ਸਿੰਘ ਰਾਮਣਵਾਸੀਆ,ਮੱਖਣ ਸ਼ਰਮਾ ਨੇ ਕਿਹਾ ਕਿ ਨਗਰ ਕੌਂਸਲ ਬਰਨਾਲਾ ਵਲੋਂ ਵਿਰੋਧੀ ਧਿਰ ਨਾਲ ਸੰਬੰਧਿਤ ਕਰੀਬ 13 ਕੌਂਸਲਰਾਂ ਦੇ ਵਾਰਡਾਂ ਵਿੱਚ ਵਿਕਾਸ ਕਾਰਜਾਂ ਕੰਮ ਠੱਪ ਕਰਕੇ ਰੱਖੇ ਹੋਏ ਹਨ। ਜਦੋਂ ਕਿ ਹਾਊਸ ਦੀ ਮੀਟਿੰਗ ਦੌਰਾਨ ਸ਼ਹਿਰ ਦੇ ਸਮੂਹ ਵਾਰਡਾਂ ਵਿੱਚ ਵਿਕਾਸ ਕੰਮਾਂ ਦੇ ਟੈਂਡਰਾਂ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਹੈ। ਪਰ ਨਗਰ ਕੌਂਸਲ ਵਲੋਂ ਸਤਾਧਾਰੀ ਧਿਰ ਨਾਲ ਮਿਲ ਕੇ ਚੱਲ ਰਹੇ ਕੌਂਸਲਰਾਂ ਦੇ ਵਾਰਡਾਂ ਦੇ ਵਰਕ ਆਰਡਰ ਜਾਰੀ ਕਰਕੇ ਕੰਮ ਕਰਵਾਏ ਜਾ ਰਹੇ ਹਨ, ਜਦਕਿ ਵਿਰੋਧੀ ਧਿਰ ਨਾਲ ਸੰਬੰਧਿਤ ਲਗਭਰ 13 ਵਾਰਡਾਂ ਦੇ ਵਿਕਾਸ ਕੰਮਾਂ ਦੇ ਵਰਕ ਆਰਡਰ ਜਾਰੀ ਨਹੀਂ ਕੀਤੇ ਜਾ ਰਹੇ। ਉਹਨਾ ਕਿਹਾ ਆਮ ਆਦਮੀ ਪਾਰਟੀ ਦੇ ਵਰਕਰ ਸਾਰੇ ਵਾਰਡਾਂ ਚ ਹੀ ਰਹਿੰਦੇ ਹਨ, ਪਰ ਉਹਨਾ ਦੇ ਵਾਰਡਾਂ ਦੇ ਵਿਕਾਸ ਕਾਰਜ ਰੁਕਵਾ ਕੇ ਸਰਕਾਰ ਸਾਰੇ ਬਰਨਾਲਾ ਨਿਵਾਸੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਇਸ ਮੌਕੇ ਕੌਂਸਲਰ ਦੀਪਕਾ ਸ਼ਰਮਾ,ਕੌਂਸਲਰ ਰਣਦੀਪ ਕੌਰ ਬਰਾੜ/ਗੁਰਦਰਸ਼ਨ ਸਿੰਘ ਬਰਾੜ, ਕੌਂਸਲਰ ਸ਼ਬਾਨਾ/ਖੁਸੀ ਮੁਹੰਮਦ,ਕੌਂਸਲਰ ਮੀਨੂੰ ਬਾਂਸਲ/ ਮੰਗਤ ਰਾਏ ਬਾਂਸਲ ਕੌਂਸਲਰ ਕਰਮਜੀਤ ਕੌਰ,/ਸੁਖਪਾਲ ਸਿੰਘ ਰੁਪਾਣਾ ਕੌਂਸਲਰ ਰਾਣੀ ਕੌਰ/ਜਸਮੇਲ ਸਿੰਘ/ਕੌਂਸਲਰ ਭੁਪਿੰਦਰ ਸਿੰਘ ਭਿੰਦੀ,ਧਰਮ ਸਿੰਘ ਫੌਜੀ, ਕੌਂਸਲਰ ਹਰਬਖਸੀਸ ਸਿੰਘ ਗੋਨੀ, ਕੌਂਸਲਰ ਅਜੈ ਕੁਮਾਰ, ਕੌਂਸਲਰ ਕੌਂਸਲਰ ਗਿਆਨ ਕੌਰ,ਕੌਂਸਲਰ ਜਗਜੀਤ ਸਿੰਘ ਜੱਗੂ ਮੋਰ ਹਾਜ਼ਰ ਸਨ।

Post a Comment

0 Comments