ਅਮਿੱਟ ਯਾਦਾਂ ਛੱਡ ਗਈ ਐੱਸ.ਐੱਸ ਡੀ ਕਾਲਜ ਵਿਖੇ ਕਰਵਾਈ ਗਈ 16 ਵੀਂ ਸਲਾਨਾ ਅਥਲੈਟਿਕ ਮੀਟ

ਅਮਿੱਟ ਯਾਦਾਂ ਛੱਡ ਗਈ ਐੱਸ.ਐੱਸ ਡੀ ਕਾਲਜ ਵਿਖੇ ਕਰਵਾਈ ਗਈ 16 ਵੀਂ ਸਲਾਨਾ ਅਥਲੈਟਿਕ ਮੀਟ


ਬਰਨਾਲਾ19,ਫਰਵਰੀ/ਕਰਨਪ੍ਰੀਤ ਕਰਨ /
ਇਲਾਕੇ ਦੀ ਨਾਮਵਰ ਸੰਸਥਾ ਐੱਸ.ਐੱਸ.ਡੀ ਕਾਲਜ ਬਰਨਾਲਾ ਵਿਖੇ ਮਿਤੀ 19/02/2024 ਨੂੰ  ਅਥਲੈਟਿਕ ਮੀਟ ਕਰਵਾਈ ਗਈ।16 ਵੀ ਸਾਲਾਨਾ ਅਥਲੈਟਿਕ ਮੀਟ ਜਿਸ ਵਿੱਚ ਹਰ ਵਾਰ ਦੀ ਤਰ੍ਹਾਂ ਵੱਖ-ਵੱਖ ਪ੍ਰਤਿਯੋਗੀਆਂ ਦੁਆਰਾ ਭਾਗ ਲਿਆ ਗਿਆ। ਕਾਲਜ ਦੇ  ਪ੍ਰਿੰਸੀਪਲ ਰਾਕੇਸ਼ ਜਿੰਦਲ ਵੱਲੋਂ  ਅਥਲੈਟਿਕ ਮੀਟ ਤੇ ਪੁੱਜੇ ਮੁੱਖ ਮਹਿਮਾਨ ਡਾ. ਸੁਖਪਾਲ ਸ਼ਰਮਾ ਚੇਅਰਮੈਨ ਪੰਜਾਬ ਸਟੇਟ ਫਾਰਮਰਜ਼ ਅਤੇ ਫਾਰਮ ਵਰਕਰਜ਼ ਕਮਿਸ਼ਨ ਪੰਜਾਬ,ਐਸ.ਡੀ ਸਭਾ ਰਜਿ ਬਰਨਾਲਾ ਦੇ ਚੇਅਰਮੈਨ ਸ਼੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ,ਜਨਰਲ ਸੱਕਤਰ ਸ਼੍ਰੀ ਸ਼ਿਵ ਸਿੰਗਲਾ, ਬਿੱਟੂ ਦੀਵਾਨਾ,ਜਤਿੰਦਰ ਜਿੰਮੀ,ਵਕੀਲ ਚੇਤਨ ਸ਼ਰਮਾ ਅਤੇ ਹੋਰ ਪੱਤਵੰਤੇ ਸੱਜਣਾ ਦਾ ਸੁਆਗਤ ਕੀਤਾ ।  ਡਾ.ਸੁਖਪਾਲ ਸ਼ਰਮਾ ਦੁਆਰਾ ਅਥਲੈਟਿਕ ਮੀਟ ਦਾ ਉਦਘਾਟਨ ਕੀਤਾ।ਝੰਡੇ ਦੀ ਰਸਮ ਚੇਅਰਮੈਨ ਸ਼੍ਰੀ ਸ਼ਿਵ ਦਰਸ਼ਨ ਕੁਮਾਰ ਸ਼ਰਮਾ ਨਿਭਾਈ ਗਈ,ਸ਼੍ਰੀ ਸ਼ਿਵ ਸਿੰਗਲਾ ਦੁਆਰਾ ਗੁਬਾਰਿਆਂ ਦੀ ਰਸਮ ਨੂੰ ਨਿਭਾਇਆ।ਐਸ.ਡੀ ਸਭਾ ਰਜਿ ਬਰਨਾਲਾ ਦੇ ਚੇਅਰਮੈਨ ਸ਼੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ (ਸੀਨੀਅਰ ਐਡਵੋਕੇਟ) ਵੱਲੋਂ ਦੱਸਿਆ ਕਿ ਐਸ .ਡੀ ਸਭਾ ਵਿਿਦਆ ਦੇ ਖੇਤਰ ਵਿੱਚ ਨਵੇਂ ਕੀਰਤੀਮਾਨ ਰਚ ਰਹੀ ਹੈ। ਕਾਲਜ ਵਿੱਚ ਵਿਿਦਆਰਥੀਆਂ ਦੇ ਲਈ ਵੱਖ-ਵੱਖ ਖੇਡਾਂ ਦੇ ਮੈਦਾਨ ਹਨ।ਜਿਸ ਵਿੱਚ ਵਿਿਦਆਰਥੀਆਂ ਦੁਆਰਾ ਕ੍ਰਿਕਟ ,ਫੁਟਬਾਲ,ਖੋ-ਖੋ,ਹਾਕੀ ਵਿੱਚ ਵੀ ਮੈਦਾਨ ਫਤਿਹ ਕੀਤੇ ਹਨ।ਇਸ ਮੌਕੇ ਉਹਨਾਂ ਦੁਆਰਾ ਜੂਨੀਅਰ ਵਿਸ਼ਵ ਕਿਕ ਬਾਕਸਿੰਗ ਦੋ ਬਾਰ ਜੈਤੂ ਇੰਦਰਬੀਰ ਸਿੰਘ ਬਰਾੜ ਨੂੰ ਸਨਮਾਨਿਤ ਕੀਤਾ ਗਿਆ ।ਐਸ.ਡੀ ਸਭਾ ਦੇ ਜਨਰਲ ਸੱਕਤਰ ਸ਼੍ਰੀ ਸ਼ਿਵ ਸਿੰਗਲਾ ਨੇ ਮੁੱਖ ਮਹਿਮਾਨਾ ਦਾ ਸੁਆਗਤ ਕਰਦੇ ਹੋਏ ਬੱਚਿਆਂ ਨੂੰ ਕਿਹਾ ਕਿ ਸਾਨੂੰ ਇਹਨਾਂ ਅਥਲੈਟਿਕ ਮੀਟ  ਤੋਂ ਪ੍ਰੇਰਣਾ ਲੈਣ ਦੀ ਲੋੜ ਹੈ ਤਾਂ ਜੋ ਅਸੀਂ ਵਧੀਆ ਖਿਡਾਰੀ ਬਣਕੇ ਦੇਸ਼ ਲਈ ਖੇਡ ਸਕੀਏ।ਅਥਲੈਟਿਕ ਮੀਟ ਵਿੱਚ ਵੱਖ ਵੱਖ ਖੇਡਾਂ ਕਰਵਾਈਆਂ ਜਾ ਗਈਆਂ ਹਨ ਤਾਂ ਜੋ ਵਿਿਦਆਰਥੀਆਂ ਦਾ ਖੇਡਾਂ ਪ੍ਰਤੀ ਰੁਝਾਨ ਬਣਿਆ ਰਹੇ।ਕਾਲਜ ਦੇ ਵਿਿਦਆਰਥੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ ਅਤੇ ਵਿਿਦਆਰਥੀਆਂ ਨੂੰ ਵੱਖ ਵੱਖ ਤਰ੍ਹਾਂ ਦੇ ਈਵੈਂਟ ਵਿੱਚ ਪ੍ਰਾਪਤੀਆਂ ਤੇ ਸਨਮਾਨਿਤ ਕੀਤਾ ਗਿਆ।ਕਾਲਜ ਦਾ ਬੈਸਟ ਐਥਲੀਟ  ਬੀ.ਏ ਭਾਗ  ਪਹਿਲਾ ਜਸ਼ਨ ਸਿੰਘ  ਅਤੇ ਕੁੜੀਆਂ ਵਿੱਚੋਂ ਬੈਸਟ ਐਥਲੀਟ ਸੰਨਦੀਪ ਬੀ.ਸੀ.ਏ ਭਾਗ ਦੂਜਾ,ਰਨਰ ਅੱਪ ਲੜਕੇ ਵਿੱਚੋਂ ਲਵਪ੍ਰੀਤ ਸਿੰਘ ਅਤੇ ਲੜਕੀਆਂ ਵਿੱਚੋਂ ਮਾਨਸੀ ਨੂੰ ਐਲਾਣਿਆ ਗਿਆ।ਪ੍ਰਿੰਸੀਪਲ ਨੇ ਦੱਸਿਆ ਵਿਿਦਆਰਥੀਆਂ ਲਈ ਇਹ ਇੱਕ ਸੁਨਹਿਰੀ ਮੌਕਾ ਹੈ ਕੇ ਆਪਣੀ ਪ੍ਰਤਿਭਾ ਨੂੰ ਬਾਹਰ ਲੈ ਕੇ ਆਉਣ  ਤਾਂ ਜੋ ਆਉਣ ਵਾਲੇ ਸਮੇਂ ਦੇ ਵਿਚ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਗੀਦਾਰ ਬਣ ਕੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ।ਡਾ ਅੰਸ਼ੁਲ ਗਰਗ ਦੁਆਰਾ ਦੱਸਿਆ ਕਿ ਅਥਲੈਟਿਕ ਮੀਟ ਕਰਵਾਉਣ ਦਾ ਮੰਤਵ ਵਿਿਦਆਰਥੀਆਂ ਵਿੱਚ ਸਰੀਰਕ ਸਿੱਖਿਆਂ ਨੂੰ ਪ੍ਰਫੁੱਲਤ ਕਰਨਾ ਹੈ ਤਾਂ ਕਿ ਵਿਿਦਆਰਥੀ ਨਸ਼ਿਆਂ ਤੋਂ ਮੁਕਤ ਰਹਿ ਕੇ ਆਪਣੇ ਜੀਵਨ ਦੀਆਂ ਪ੍ਰਾਪਤੀਆਂ ਨੂੰ ਪ੍ਰਾਪਤ ਕਰ ਸਕਣ।ਵਿਸ਼ੇਸ਼ ਤੌਰ ਤੇ ਪ੍ਰੈਸ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਐਸ.ਡੀ ਸਭਾ ਰਜਿ ਬਰਨਾਲਾ ਦੇ  ਮੈਂਬਰ ਹਾਜ਼ਰ ਸਨ।ਇਸ ਮੌਕੇ ਵਾਈਸ ਪ੍ਰਿੰਸੀਪਲ ਪ੍ਰੋ ਭਾਰਤ ਭੂਸ਼ਣ ਕੋਆਰਡੀਨੇਟਰ ਮੁਨੀਸ਼ੀ ਦੱਤ ਸ਼ਰਮਾ,ਕਾਲਜ ਦੇ ਡੀਨ ਨੀਰਜ ਸ਼ਰਮਾ, , ਡਾ.ਬਿਕਰਮਜੀਤ ਪੁਰਬਾ, ਪ੍ਰੋ ਕਰਨੈਲ ਸਿੰਘ,,ਪ੍ਰੋ ਪਰਵਿੰਦਰ ਕੌਰ, ਪ੍ਰੋ ਸ਼ਸ਼ੀ ਬਾਲਾ ,ਪ੍ਰੋ ਸੁਨੀਤਾ ਗੋਇਲ ,ਪ੍ਰੋ ਰਾਹੁਲ ਗੁਪਤਾ,ਪ੍ਰੋ ਅਮਨਦੀਪ ਕੌਰ,ਪ੍ਰੋ ਹਰਪ੍ਰੀਤ ਕੌਰ,ਸੁਪਰਵਾਈਜ਼ਰ ਸ.ਜਗਸੀਰ ਸਿੰਘ ਸੰਧੂ(ਸੀਨੀਅਰ ਪੱਤਰਕਾਰ) ਅਤੇ ਸਮੂਹ ਸਟਾਫ ਹਾਜਰ ਸਨ

Post a Comment

0 Comments