ਮੁੱਖ ਮੰਤਰੀ ਦੇ ਹਲਕੇ ਧੂਰੀ ਵਿਖੇ ਰੋਸ ਮਾਰਚ 17 ਫਰਵਰੀ ਨੂੰ

 ਮੁੱਖ ਮੰਤਰੀ ਦੇ ਹਲਕੇ ਧੂਰੀ ਵਿਖੇ ਰੋਸ ਮਾਰਚ 17 ਫਰਵਰੀ ਨੂੰ


  • ਗੁਰਜੰਟ ਸਿੰਘ ਬਾਜੇਵਾਲੀਆ                 
               ਮਾਨਸਾ 15 ਫਰਵਰੀ ਮੁਲਾਜਮ ਸੰਘਰਸ਼ ਕਮੇਟੀ ਦੀ ਮੀਟਿੰਗ ਸਥਾਨਕ ਬਿਜਲੀ ਦਫਤਰ ਮਾਨਸਾ ਵਿਖੇ ਕੀਤੀ ਗਈ। ਮੀਟਿੰਗ ਵਿੱਚ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਧੂਰੀ ਵਿਖੇ ਮਿਤੀ 17-02-2024 ਨੂੰ ਪਰਿਵਾਰਾਂ ਸਮੇਤ ਦਿੱਤੇ ਜਾ ਰਹੇ ਰੋਸ ਧਰਨੇ ਵਿੱਚ ਪੁਹੰਚਣ ਲਈ ਲਾਮਬੰਦੀ ਕੀਤੀ ਗਈ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਵਰਕੌਮ ਮੈਨੇਜਮੈਂਟ ਵੱਲੋਂ CRA  295/19 ਤਹਿਤ ਸਹਾਇਕ ਲਾਈਨਮੈਨਾਂ ਦੀ ਭਰਤੀ ਕੀਤੀ ਗਈ ਸੀ ਜਿਸ ਵਿੱਚ ਉਸ ਸਮੇਂ ਓਵਰ ਏਜ ਹੋ ਰਹੇ ਬੇਰੁਜਗਾਰ ਲਾਈਨਮੈਨਾਂ ਨੂੰ ਵਨ ਟਾਈਮ ਸੈਟਲਮੈਂਟ ਦੇ ਤਹਿਤ ਤਜਰਬੇ ਦੇ ਆਧਾਰ ਤੇ ਗਰੇਸ ਪੁਆਇੰਟ ਦੇ ਕੇ ਭਰਤੀ ਕੀਤਾ ਗਿਆ ਸੀ, ਪ੍ਰੰਤੂ ਭਰਤੀ ਤੋਂ ਵਾਂਝੇ ਕੁੱਝ ਸਾਥੀਆਂ ਵੱਲੋਂ ਹਾਈਕੋਰਟ ਵਿੱਚ ਤਜਰਬੇ ਨੂੰ ਚੈਲੇਂਜ ਕੀਤਾ ਗਿਆ। ਇਸ ਦੀ ਇੰਨਕੁਆਰੀ ਮਾਨਯੋਗ ਹਾਈਕੋਰਟ ਵੱਲੋਂ ਕਰਾਈਮ ਬਰਾਂਚ ਪਟਿਆਲਾ ਤੇ ਫਿਰ ਮੋਹਾਲੀ ਨੂੰ ਸੋਂਪ ਦਿੱਤੀ। ਇਸ ਦੌਰਾਨ ਪਾਵਰਕੌਮ ਵੱਲੋਂ ਆਪਣੇ ਬੀ.ਓ.ਡੀ. ਦੇ ਫੈਸਲੇ ਦੇ ਪੱਖ ਨੂੰ ਨਾ ਤਾਂ ਕੋਰਟ ਵਿੱਚ ਪੇਸ਼ ਕੀਤਾ ਨਾਂ ਹੀ ਕਰਾਈਮ ਬਰਾਂਚ ਕੋਲ ਰੱਖਿਆ ਜਿਸ ਦੇ ਨਤੀਜੇ ਵੱਲੋਂ ਕਰਾਈਮ ਬਰਾਂਚ ਨੇ ਸਾਡੇ 25 ਸਾਥੀਆਂ ਨੂੰ ਬਿਨਾ ਨੋਟਿਸ ਦੇ ਨੌਕਰੀ ਤੋਂ ਟਰਮੀਨੇਟ ਕਰ ਦਿੱਤੀ ਅਤੇ ਲਗਭਗ 600 ਸਾਥੀਆਂ ਨੂੰ ਨਾਮਜਦ ਕਰਕੇ ਪੂਰੇ CRA ਤੇ ਸਟੇਟਸ-ਕੋ ਲਗਾ ਕੇ ਬਣ ਰਹੀਆਂ ਤਨਖਾਹਾਂ ਤੇ ਵੀ ਰੋਕ ਲਾ ਦਿੱਤੀ ਅਤੇ ਰੈਗੂਲਰ ਸਕੇਲ ਦੇਣ ਤੋਂ ਵੀ ਪਾਸਾ ਵੱਟ ਲਿਆ। ਸੋ ਮੁਲਾਜਮ ਸੰਘਰਸ਼ ਕਮੇਟੀ ਦੇ ਬੈਨਰ ਹੇਠ ਪਿਛਲੀ 08-01-2024 ਨੂੰ ਅੰਮ੍ਰਿਤਸਰ ਵਿਖੇ ਬਿਜਲੀ ਮੰਤਰੀ ਦੀ ਰਿਹਾਇਸ਼ ਤੇ ਰੋਸ ਧਰਨਾ ਦਿੱਤਾ ਗਿਆ ਸੀ ਜਿਸ ਵਿੱਚ ਮੈਨੇਜਮੈਂਟ ਨਾਲ ਪੈਨਲ ਮੀਟਿੰਗ ਵਿੱਚ ਸਮਝੌਤਾ ਹੋਇਆ ਸੀ ਪ੍ਰੰਤੂ ਪਾਵਰਕਾਮ ਦੀ ਮੈਨੇਜਮੈਂਟ ਨੇ ਹਰ ਸਮੇਂ ਵਾਅਦਾ ਖਿਲਾਫੀ ਕੀਤੀ ਜਿਸਦੇ ਰੋਸ ਵਜੋਂ ਮਿਤੀ 17-02-2024 ਨੂੰ ਮੁੱਖ ਮੰਤਰੀ ਦਫਤਰ ਧੂਰੀ ਵਿਖੇ ਸਾਥੀਆਂ ਵੱਲੋਂ ਪਰਿਵਾਰਾਂ ਸਮੇਤ ਰੋਸ ਧਰਨਾ ਦਿੱਤਾ ਜਾਵੇਗਾ। ਜਿਸ ਵਿੱਚ ਹੋਣ ਵਾਲੇ ਹਰ ਨੁਕਸਾਨ ਦੀ ਜਿੰਮੇਵਾਰੀ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਦੀ ਹੋਵੇਗੀ। ਅੱਜ ਦੀ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਜਗਸੀਰ ਖਾਰਾ, ਗੁਰਸੇਵਕ ਖਿਆਲਾ, ਸਿਕੰਦਰ ਸਿੰਘ, ਮਨਜੀਤ ਮਾਨਸਾ, ਅਸ਼ੋਕ ਕੁਮਾਰ, ਹਰਸ਼ ਮਾਨਸਾ, ਸੋਨੂੰ ਮਾਨਸਾ ਤੋਂ ਇਲਾਵਾ ਜਗਸੀਰ ਕੋਟ ਲੱਲੂ,  ਹਰਪ੍ਰੀਤ ਖਿਆਲਾ ਅਤੇ ਹੋਰ ਬਹੁਤ ਸਾਰੇ ਸਾਥੀ ਮੋਜੂਦ ਸਨ।

Post a Comment

0 Comments