ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਮਹੀਨਾਵਾਰ ਸਾਹਿਤਕ ਸਮਾਗਮ18 ਫਰਵਰੀ ਨੂੰ ਪੰਜਾਬ ਆਈਟੀਆਈ ਹੰਡਿਆਇਆ ਰੋਡ ਵਿਖੇ-ਅਮਨਦੀਪ ਟੱਲੇਵਾਲੀਆ

 ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਮਹੀਨਾਵਾਰ ਸਾਹਿਤਕ ਸਮਾਗਮ18 ਫਰਵਰੀ ਨੂੰ ਪੰਜਾਬ ਆਈਟੀਆਈ ਹੰਡਿਆਇਆ ਰੋਡ ਵਿਖੇ-ਅਮਨਦੀਪ ਟੱਲੇਵਾਲੀਆ


ਬਰਨਾਲਾ,15,ਫਰਵਰੀ/ਕਰਨਪ੍ਰੀਤ ਕਰਨ
/-ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਮਹੀਨਾਵਾਰ ਸਾਹਿਤਕ ਸਮਾਗਮ ਸਥਾਨਕ ਪੰਜਾਬ ਆਈਟੀਆਈ ਹੰਡਿਆਇਆ ਰੋਡ ਬਰਨਾਲਾ ਵਿਖੇ ਮਿਤੀ 18 ਫਰਵਰੀ ਦਿਨ ਐਤਵਾਰ ਨੂੰ ਸਵੇਰੇ ਸਾਢੇ ਦਸ ਵਜੇ ਕਰਵਾਇਆ ਜਾ ਰਿਹਾ ਹੈ ।ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ ਅਤੇ ਜਨਰਲ ਸਕੱਤਰ ਦਰਸ਼ਨ ਸਿੰਘ ਗੁਰੂ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਬਘੇਲ ਸਿੰਘ ਧਾਲੀਵਾਲ ਦੀ ਪੁਸਤਕ ਬੁੰਗਾ ਮਸਤੂਆਣਾ ਇੱਕ ਸਦੀ ਦਾ ਸਫਰ(1923-2023) ਉੱਪਰ ਗੋਸ਼ਟੀ ਕਰਵਾਈ ਜਾਵੇਗੀ । ਚਮਕੌਰ ਸਿੰਘ ਸੇਖੋਂ ਦੀ ਪੁਸਤਕ ਕਲੀਆਂ ਹੀਰ ਦੀਆਂ ਅਤੇ ਰੁਪਿੰਦਰ ਥਰਾਜ ਕਨੇਡਾ ਦੇ ਕਾਵਿ ਸੰਗ੍ਰਹਿ ਖੂਹ ਦੀਆਂ ਟਿੰਡਾਂ ਦਾ ਲੋਕ ਅਰਪਣ ਕੀਤਾ ਜਾਵੇਗਾ ।ਇਹਨਾਂ ਪੁਸਤਕਾਂ ਬਾਰੇ ਤੇਜਾ ਸਿੰਘ ਤਿਲਕ  ਜੁਗਰਾਜ ਧੌਲਾ ਜਰਨੈਲ ਸਿੰਘ ਅੱਚਰਵਾਲ ਡਾ  ਭੁਪਿੰਦਰ ਸਿੰਘ ਬੇਦੀ ਬਿੰਦਰ ਸਿੰਘ ਖੁੱਡੀ ਕਲਾਂ ਅਤੇ  ਡਾ ਅਮਨਦੀਪ ਸਿੰਘ ਟੱਲੇਵਾਲੀਆ ਆਪਣੇ ਵਿਚਾਰ ਪੇਸ਼ ਕਰਨਗੇ ਉਪਰੰਤ ਬਸੰਤ ਰੁੱਤ ਨੂੰ ਸਮਰਪਿਤ ਕਵੀ ਦਰਬਾਰ ਹੋਵੇਗਾ।

Post a Comment

0 Comments