ਕ੍ਰਾਂਤੀਕਾਰੀ ਬਸਪਾ ਅੰਬੇਡਕਰ ਵੱਲੋਂ ਰੋਸ ਪ੍ਰਦਰਸ਼ਨ 19 ਨੂੰ ਕੱਢਿਆ ਜਾਵੇਗਾ -- ਨਸੀਰੇਵਾਲ

 ਕ੍ਰਾਂਤੀਕਾਰੀ ਬਸਪਾ ਅੰਬੇਡਕਰ ਵੱਲੋਂ ਰੋਸ ਪ੍ਰਦਰਸ਼ਨ 19 ਨੂੰ ਕੱਢਿਆ ਜਾਵੇਗਾ  -- ਨਸੀਰੇਵਾਲ


ਸੁਲਤਾਨਪੁਰ ਲੋਧੀ 16 ਫਰਵਰੀ (ਲਖਵੀਰ ਵਾਲੀਆ)
  --  ਪ੍ਰੈਸ ਨਾਲ ਗੱਲਬਾਤ ਕਰਦਿਆਂ ਕ੍ਰਾਂਤੀਕਾਰੀ ਬਸਪਾ ਅੰਬੇਡਕਰ ਪਾਰਟੀ ਦੇ ਜਿੱਲ੍ਹਾ ਕਪੂਰਥਲਾ ਦੇ ਇੰਚਾਰਜ ਤਰਸੇਮ ਸਿੰਘ ਨਸੀਰੇਵਾਲ ਨੇ ਦੱਸਿਆ ਕਿ  ਪੰਜਾਬ ਸਰਕਾਰ ਦੀਆਂ ਗਰੀਬ ਮਾਰੂ ਨੀਤੀਆਂ ਅਤੇ ਆਪ ਸਰਕਾਰ ਵੱਲੋਂ ਗਰੀਬ ਲੋਕਾਂ ਨਾਲ ਵੋਟਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਨਹੀ ਕੀਤੇ ਗਏ ਅਤੇ ਪੰਜਾਬ ਸਰਕਾਰ ਨੂੰ ਗਰੀਬ ਲੋਕਾਂ ਨਾਲ ਕੀਤੇ ਵਾਅਦੇ ਯਾਦ ਕਰਵਾਉਣ ਲਈ 19 ਫਰਵਰੀ ਨੂੰ ਜਿੱਲ੍ਹਾ ਕਪੂਰਥਲਾ ਦੀ ਤਹਿਸੀਲ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਤੋਂ ਰੋਸ਼ ਮਾਰਚ ਕੱਢਿਆ ਜਾਵੇਗਾ ਅਤੇ ਸ਼ਹਿਰ ਦੇ ਬਜ਼ਾਰਾਂ ਵਿੱਚ ਦੀ ਹੁੰਦਾ ਹੋਇਆ ਤਲਵੰਡੀ ਪੁੱਲ ਤੇ ਪਹੁੰਚ ਕੇ ਸਮਾਪਤ ਹੋਵੇਗਾ ਅਤੇ ਰੋਸ਼ ਪ੍ਰਦਰਸਨ ਵਿੱਚ ਪਹੁੰਚੇ ਹੋਏ ਪਾਰਟੀ ਵਰਕਰਾਂ ਅਤੇ ਗਰੀਬ ਲੋਕਾਂ ਨੂੰ ਪਾਰਟੀ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਜੱਬੋਵਾਲ ਸੰਬੋਧਨ ਕਰਨਗੇ ਅਤੇ ਇਹਨਾਂ ਤੋਂ ਇਲਾਵਾ ਬਲਦੇਵ ਸਿੰਘ ਮਨਿਆਲਾ ਜਨਰਲ ਸਕੱਤਰ ਪੰਜਾਬ, ਤੀਰਥ ਪੱਧਰੀ ਸੀਨੀਅਰ ਮੀਤ ਪ੍ਰਧਾਨ ਪੰਜਾਬ, ਬਲਜਿੰਦਰ ਥਿੰਦ ਯੂਧ ਪ੍ਰਧਾਨ ਪੰਜਾਬ ਅਤੇ ਸਤਨਾਮ ਸਿੰਘ ਮਲਸੀਆਂ ਸਕੱਤਰ ਪੰਜਾਬ ਰੋਸ਼ ਪ੍ਰਦਰਸਨ ਵਿੱਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਨਗੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੀਆ ਗਰੀਬ ਮਾਰੂ ਨੀਤੀਆਂ ਤੋਂ ਜਾਣੂ ਕਰਵਾਉਣਗੇ ਅਤੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜਿੰਦਰ ਸਿੰਘ ਸੁਲਤਾਨਪੁਰੀ ਪ੍ਰਧਾਨ ਜਿੱਲ੍ਹਾ ਕਪੂਰਥਲਾ, ਬਲਵਿੰਦਰ ਸਿੰਘ, ਬੀਬੀ ਸੁਰਜੀਤ ਕੌਰ ਕਾਲਰੂ ਜਿੱਲ੍ਹਾ ਇੰਚਾਰਜ ਕਪੂਰਥਲਾ ਅਤੇ ਬੀਬੀ ਸ਼ਨੀਲ ਬਾਂਸਲ ਆਦਿ ਹਾਜ਼ਰ ਸਨ

Post a Comment

0 Comments