ਨਿਰਮਲਜੀਤ ਸਿੰਘ ਮੁੜ ਧਨੌਲਾ ਥਾਣਾ ਤੋਂ ਸਿਟੀ-2 ਬਰਨਾਲਾ ਦੇ ਇੰਚਾਰਜ ਬਣੇ

 ਨਿਰਮਲਜੀਤ ਸਿੰਘ ਮੁੜ ਧਨੌਲਾ ਥਾਣਾ ਤੋਂ ਸਿਟੀ-2 ਬਰਨਾਲਾ ਦੇ ਇੰਚਾਰਜ ਬਣੇ


ਬਰਨਾਲਾ,11ਫਰਵਰੀ/ਕਰਨਪ੍ਰੀਤ ਕਰਨ
/-ਜਿਲਾ ਬਰਨਾਲਾ ਪੁਲਿਸ ਚ ਪਿਛਲੇ ਦਿਨਾਂ ਚ ਹੋਈਆਂ ਬਦਲੀਆਂ ਤਹਿਤ ਬਰਨਾਲਾ ਸਿਟੀ 2 ਤੋਂ ਬਦਲੇ ਥਾਣਾ ਇੰਚਾਰਜ ਨਿਰਮਲਜੀਤ ਸਿੰਘ ਨੂੰ ਪੁਲਿਸ ਥਾਣਾ ਧਨੌਲਾ 'ਚ ਤਾਇਨਾਤ ਥਾਣਾ ਇੰਚਾਰਜ  ਨਿਯੁਕਤ ਕੀਤਾ ਗਿਆ ਸੀ ਹੁਣ ਫੇਰ ਥਾਣਾ ਸਿਟੀ-2 'ਚ ਤਾਇਨਾਤ ਕੀਤਾ ਗਿਆ ਹੈ, ਦੱਸ ਦਈਏ ਕਿ ਨਿਰਮਲਜੀਤ ਸਿੰਘ ਇਸ ਤੋਂ ਪਹਿਲਾਂ ਵੀ ਥਾਣਾ ਸਿਟੀ-2 'ਚ ਤਾਇਨਾਤ ਰਹਿੰਦੀਆਂ ਚੰਗੀਆਂ ਪ੍ਰਾਪਤੀਆਂ ਕੀਤੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਭਾਜੜਾਂ ਪਾਈਆਂ ਉਨ੍ਹਾਂ ਦਾ ਤਬਾਦਲਾ ਥਾਣਾ ਧਨੌਲਾ ਵਿਖੇ ਕਰ ਦਿੱਤਾ ਗਿਆ ਸੀ, ਹੁਣ ਮੁੜ ਨਿਰਮਲਜੀਤ ਸਿੰਘ ਨੂੰ ਥਾਣਾ ਸਿਟੀ-2 ਵਿਖੇ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਨਸ਼ਾ ਵੇਚਣ ਵਾਲੇ ਵਿਅਕਤੀ ਨੂੰ  ਬਖਸ਼ਿਆ ਨਹੀਂ ਜਾਵੇਗਾ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਆਪਣੇ ਆਲੇ-ਦੁਆਲੇ ਕੋਈ ਗਲਤ ਕੰਮ ਕਰਦੇ ਦੇਖਦੇ ਹਨ ਤਾਂ ਤੁਰੰਤ ਉਨ੍ਹਾਂ ਨੂੰ ਸੂਚਿਤ ਕਰਨ ਅਤੇ ਉਨ੍ਹਾਂ ਦਾ ਨਾਮ ਗੁਪਤ ਰੱਖਿਆ ਜਾਵੇਗਾ।

Post a Comment

0 Comments