ਵਾਰਡ ਨੰਬਰ 20 ਦੇ ਗਲੀ ਨੰਬਰ 5 ਦਾ ਖੂਨੀ ਟੋਆ ਬਣਿਆ ਰਾਹਗੀਰਾਂ ਦੀ ਜਾਨ ਦਾ ਵੈਰੀ

 ਵਾਰਡ ਨੰਬਰ 20 ਦੇ ਗਲੀ ਨੰਬਰ 5 ਦਾ ਖੂਨੀ ਟੋਆ ਬਣਿਆ ਰਾਹਗੀਰਾਂ ਦੀ ਜਾਨ ਦਾ ਵੈਰੀ 


ਬਰਨਾਲਾ,23,ਫਰਵਰੀ /ਕਰਨਪ੍ਰੀਤ ਕਰਨ
/-ਨਗਰ ਕੌਂਸਲ ਬਰਨਾਲਾ ਦੀ ਬੇ-ਧਿਆਨੀ ਸਦਕਾ ਵਾਰਡ ਨੰਬਰ 20 ਦੇ ਗਲੀ   ਨੰਬਰ 5 ਦੇ ਖੁਰੇ ਕਿਨਾਰਿਆਂ ਕਾਰਨ ਬਣਿਆ ਖੂਨੀ ਟੋਆ ਪਿਛਲੇ ਕਈ ਮਹੀਨਿਆਂ ਤੋਂ ਲੋਕਾਂ ਦੀ ਜਾਨ ਦਾ ਵੈਰੀ ਬਣਿਆ ਹੋਇਆ ਹੈ ਜਿਸ ਵੱਲ ਸ਼ਾਇਦ ਨਗਰ ਕੌਂਸਲ ਅਧਿਕਾਰੀਆਂ ਅਤੇ ਵਾਰਡ ਦੇ ਨੁਮਾਂਦੀਆਂ ਦੀ ਸਵੱਲੀ ਨਜਰ ਨਹੀਂ ਪਈ ਜਿਸ ਸਦਕਾ ਆਏ ਦਿਨ ਰਾਹਗੀਰ ਬੱਚੇ ਬਜ਼ੁਰਗ ਖੂਨੀ ਟੋਏ ਚ ਡਿੱਗ ਕੇ ਸੱਟਾਂ ਖਾਹ ਰਹੇ ਹਨ ! ਇਸ ਸੰਬੰਧੀ ਇਹ ਮਾਮਲਾ   ਮੀਡਿਆ ਦੇ ਧਿਆਨ ਵਿੱਚ ਲਿਆਉਂਦੀਆਂ ਗਲੀ ਨੰਬਰ 5 ਦੇ ਵਸਨੀਕ ਸ਼ਿੰਦਰ ਗਰਗ ਆਰੇ ਵਾਲੇ,ਬੋਧੀ ਠੇਕੇਦਾਰ ਅਤੇ ਹਾਜਰੀਨ ਨੇ ਦੱਸਿਆ ਕਿ ਕਿਨਾਰੇ ਤੇ ਸਥਿਤ ਦੁਕਾਨਾਂ ਦੇ ਕਿਰਾਏਦਾਰ ਵਲੋਂ ਪਾਣੀ ਦੀ ਨਿਕਾਸੀ ਵਾਲੀ ਹੌਦੀ ਨੂੰ ਖੁਦ ਨ੍ਹੇਰੇ ਸਵੇਰੇ ਪੱਟਦਿਆਂ ਇਸ ਟੋਏ ਨੂੰ ਅੰਜਾਮ ਦਿੱਤਾ ਹੈ ਜੋ ਛੋਟੇ ਜਿਹੇ ਟੋਏ ਤੋਂ ਵੱਡਾ ਰੂਪ ਧਾਰਨ ਕਰ ਗਿਆ ਹੈ  ਫੈਲੀ ਗੰਦਗੀ ਦੀ ਸੜਾਂਦ ਕਾਰਨ ਬਿਮਾਰੀਆਂ ਫੈਲਣ ਦਾ ਡਰ ਸਤਾ ਰਿਹਾ ਹੈ ਜਿੱਥੇ ਆਏ ਦਿਨ ਰਾਹਗੀਰ ਟੋਏ ਚ ਡਿੱਗ ਕੇ ਸੱਟਾਂ ਖਾ ਰਹੇ ਹਨ ! 

ਇਸ ਸੰਬੰਧੀ ਕਈ ਵਾਰ ਨਗਰ ਕੌਂਸਲ ਅਧਿਕਾਰੀਆਂ ਅਤੇ ਐੱਮ ਸੀ ਨੂੰ ਜਾਣੂ ਕਰਵਾਇਆ ਜਾ ਚੁੱਕਿਆ ਹੈ ਪਰੰਤੂ ਜੋ ਹਾਲਤ ਹੈ ਸਭ ਦੇ ਸ੍ਹਾਮਣੇ ਹੈ ! 

   ਇਸ ਮਾਮਲੇ ਸੰਬੰਧੀ ਵਾਰਡ ਦੇ ਐੱਮ ਸੀ ਜਗਰਾਜ ਸਿੰਘ ਪੰਡੋਰੀ ਨਾਲ ਗੱਲ ਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪਹਿਲਾਂ ਤਾਂ ਜਿਸਨੇ ਵੀ ਨਗਰ ਕੌਂਸਲ ਦੀ ਗਲੀ ਤੇ ਹੌਦੀ ਨੂੰ ਬਿਨਾ ਕਿਸੇ ਪ੍ਰਮਿਸਨ ਤੋਂ ਪੁੱਟ ਸੁੱਟਿਆ ਹੈ ਜਿਸ ਨੂੰ ਨਗਰ ਕੌਂਸਲ ਤੋਂ ਨੋਟਿਸ ਜਾਰੀ ਕੀਤਾ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਲਦ ਹੀ ਲੋਕਾਂ ਲਈ ਬਣੇ ਖੂਨੀ ਟੋਏ ਨੂੰ ਠੀਕ ਕਰਵਾ ਦਿੱਤਾ ਜਾਵੇਗਾ  ਜਿਸ ਸੰਬੰਧੀ ਨਗਰ ਕੌਂਸਲ ਅਤੇ ਠੇਕੇਦਾਰ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ !

Post a Comment

0 Comments