ਦੇਖੋ ਜਬਰ ਜ਼ੁਲਮ ਦੇ ਖਿਲਾਫ ਥਾਣਾ ਮੇਹਟੀਆਣਾ ਦੇ ਅੱਗੇ 20 ਫਰਵਰੀ ਨੂੰ ਹੋਵੇਗਾ ਧਰਨਾ ਪ੍ਰਦਰਸ਼ਨ

 ਦੇਖੋ ਜਬਰ ਜ਼ੁਲਮ ਦੇ ਖਿਲਾਫ ਥਾਣਾ ਮੇਹਟੀਆਣਾ ਦੇ ਅੱਗੇ  20 ਫਰਵਰੀ ਨੂੰ ਹੋਵੇਗਾ ਧਰਨਾ ਪ੍ਰਦਰਸ਼ਨ


ਹੁਸ਼ਿਆਰਪੁਰ - 19 ਫਰਵਰੀ ਹਰਪ੍ਰੀਤ ਬੇਗਮਪੁਰੀ
18 ਫਰਵਰੀ ਨੂੰ ਆਦਿ ਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਰਜਿ.ਭਾਰਤ ਦੀ ਇੱਕ ਅਹਿਮ ਮੀਟਿੰਗ ਭਗਵਾਨ ਵਾਲਮੀਕਿ ਤੀਰਥ ਗਿਆਨ ਆਸ਼ਰਮ ਬਰਕਤ ਕੁਟੀਆਂ ਪਿੰਡ ਹਰਦੋਖਾਨਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕੌਮੀ ਚੇਅਰਮੈਨ ਸ.ਜੋਗਿੰਦਰ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪਿੰਡ ਮੁੱਖਲਿਆਣਾ ਵਿੱਚ ਜਨਰਲ ਸਮਾਜ ਦੇ ਲੋਕਾਂ ਦੇ ਦਬਾਅ ਹੇਠ ਆ ਕੇ ਐਸ ਐਚ ਓ ਮੇਹਟੀਆਣਾ ਨੇ ਭਗਵਾਨ ਵਾਲਮੀਕਿ ਧਰਮਸ਼ਾਲਾ ਅਤੇ ਭਗਵਾਨ ਵਾਲਮੀਕਿ ਮੰਦਿਰ ਨੂੰ ਤਾਲਾਂ ਲਾ ਕੇ ਉਸ ਦੀਆਂ ਚਾਬੀਆਂ ਪਿੰਡ ਦੇ  ਉੱਚੀ ਜਾਤ ਦੇ ਲੋਕਾਂ ਪਾਸ ਦੇ ਦਿੱਤੀਆਂ ਅਤੇ ਮਸਲੇ ਨੂੰ ਹੋਰ ਵਿਗਾੜਦੇ ਹੋਏ,ਮਸਲਾ ਐਸ ਡੀ‌ ਐਮ ਪਾਸ ਭੇਜ ਦਿੱਤਾ।

ਇਸ ਜਬਰ ਜ਼ੁਲਮ ਦੇ ਖਿਲਾਫ ਥਾਣਾ ਮੇਹਟੀਆਣਾ ਦੇ ਅੱਗੇ ਧਰਨਾ ਪ੍ਰਦਰਸ਼ਨ 20 ਫਰਵਰੀ ਦਿਨ ਮੰਗਲਵਾਰ ਨੂੰ ਕੀਤਾ ਜਾਵੇਗਾ।ਸਮੂਹ ਭਾਈਚਾਰੇ ਨੂੰ ਅਤੇ ਸਮੂਹ ਜਥੇਬੰਦੀਆਂ ਨੂੰ ਅਪੀਲ ਹੈ ਕਿ ਇਸ ਧਰਨੇ ਵਿੱਚ ਵੱਧ ਤੋਂ ਵੱਧ ਪਹੰਚੋਂ। ਤਾਂ ਜੋ ਅੱਗੇ ਤੋਂ ਸਮਾਜ ਨਾਲ ਧੱਕਾ ਨਾ ਹੋ ਸਕੇ । ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਚੀਫ਼ ਜਨਰਲ ਸਕੱਤਰ ਡਾ.ਦਵਿੰਦਰ ਗੁਗਲਾਨੀ, ਨੈਸ਼ਨਲ ਸਕੱਤਰ ਸਰਦਾਰ ਮੱਖਣ ਸਿੰਘ, ਭਾਈ ਰੂਪਾ ਬਠਿੰਡਾ ਪੰਜਾਬ ਪ੍ਰਧਾਨ, ਬਲਦੇਵ ਸਿੰਘ ਮੋਗਾ ਚੇਅਰਮੈਨ ਮਾਲਵਾ ਜੋਨ, ਨਾਨਕ ਸਹੋਤਾ ਵਾਈਸ ਪ੍ਰਧਾਨ ਪੰਜਾਬ, ਸੋਨੀ ਬਹਿਰਾਮ ਚੇਅਰਮੈਨ ਦੋਆਬਾ ਜੋਨ, ਪ੍ਰਧਾਨ ਸੇਠ ਥਾਪਰ(ਜ਼ਿਲ੍ਹਾ ਹੁਸ਼ਿਆਰਪੁਰ), ਪਰਮਿੰਦਰ ਸਿੰਘ ਸ਼ਹਿਰੀ ਪ੍ਰਧਾਨ ਹੁਸ਼ਿਆਰਪੁਰ, ਕੇਵਲ ਕ੍ਰਿਸ਼ਨ ਜਰਨਲ ਸਕੱਤਰ ਜ਼ਿਲ੍ਹਾ ਹੁਸ਼ਿਆਰਪੁਰ, ਦਿਲਵਰ ਬੁੱਟਰ ਪ੍ਰਚਾਰਕ ਪੰਜਾਬ,ਪ੍ਰਧਾਨ ਨਰਿੰਦਰ ਨਿੰਦੀ ਜ਼ਿਲ੍ਹਾ ਜਲੰਧਰ, ਦਵਿੰਦਰ ਸਿੰਘ ਵਾਈਸ ਪ੍ਰਧਾਨ ਜ਼ਿਲਾ ਕਪੂਰਥਲਾ,ਪ੍ਰਧਾਨ ਜਤਿੰਦਰ ਮੱਟੂ ਹਲ਼ਕਾ ਸ਼ਾਮ ਚੁਰਾਸੀ, ਪ੍ਰਧਾਨ ਜੋਨੀ ਬਲਾਕ ਬੁਲੋਵਾਲ,ਪਾਲ ਸਹੋਤਾ ਜ਼ਿਲਾ ਜਲੰਧਰ, ਪ੍ਰਧਾਨ ਸੁਖਵਿੰਦਰ ਭੋਗਪੁਰ , ਜੋਗਿੰਦਰ ਸਿੰਘ ਸਰਪੰਚ ਪੱਜੋਦਿਓਤਾ ,ਅਰੁਣ ਕੁਮਾਰ,ਲਵ ਕੁਮਾਰ,ਪ੍ਰਦੀਪ, ਰਵਿੰਦਰ ਸਿੰਘ, ਮਹਿੰਦਰ ਸਿੰਘ, ਲਾਡੀ ਮਾਂਝੀ ਆਦਿ ਹਾਜ਼ਰ ਸਨ

Post a Comment

0 Comments