ਸਰਬੰਸਦਾਨੀ ਸੇਵਾ ਵੈਲਫੇਅਰ ਕਲੱਬ ਮਾਨਸਾ ਵੱਲੋਂ ਲੋੜਵੰਦ ਲੜਕੀਆਂ ਦੇ ਗੁਰਦੁਆਰਾ ਸਾਹਿਬ ਤਾਮਕੋਟ ਵਿਖੇ 23 ਨੂੰ ਕਰਵਾਏ ਜਾ ਰਹੇ ਵਿਆਹ।

 ਸਰਬੰਸਦਾਨੀ ਸੇਵਾ ਵੈਲਫੇਅਰ ਕਲੱਬ ਮਾਨਸਾ ਵੱਲੋਂ ਲੋੜਵੰਦ ਲੜਕੀਆਂ ਦੇ ਗੁਰਦੁਆਰਾ ਸਾਹਿਬ ਤਾਮਕੋਟ ਵਿਖੇ 23 ਨੂੰ ਕਰਵਾਏ ਜਾ ਰਹੇ ਵਿਆਹ।


ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)-
ਸਰਬੰਸਦਾਨੀ ਸੇਵਾ ਵੈਲਫੇਅਰ ਕਲੱਬ (ਰਜਿ 137) ਜ਼ਿਲ੍ਹਾ ਮਾਨਸਾ ਵੱਲੋਂ ਲੋੜਵੰਦ ਲੜਕੀਆਂ ਦੇ ਵਿਆਹ ਮਿਤੀ 23 ਫਰਵਰੀ ਨੂੰ ਗੁਰਦੁਆਰਾ ਸਾਹਿਬ ਤਾਮਕੋਟ ਵਿਖੇ ਕਰਵਾਏ ਜਾ ਰਹੇ ਹਨ।ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਬੰਸ ਦਾਨੀ ਸੇਵਾ ਕਲੱਬ ਵੈਲਫੇਅਰ ਦੇ ਪ੍ਰਧਾਨ ਨਛੱਤਰ ਸਿੰਘ ਸੱਤਾ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਿਆਂ ਇਸ ਸ਼ੁਭ ਮੌਕੇ ਤੇ ਪਰਿਵਾਰ ਸਮੇਤ ਪਹੁੰਚ ਕੇ ਨਵੇਂ ਵਿਆਹੇ ਜੋੜੀਆਂ ਨੂੰ ਆਸ਼ੀਰਵਾਦ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਸਰਬੰਸਦਾਨੀ ਸੇਵਾ ਕਲੱਬ ਵੈਲਫੇਅਰ ਦੇ ਖਜ਼ਾਨਚੀ ਟੀਟੂ ਦਾਨੇਵਾਲੀਆ, ਚੇਅਰਮੈਨ ਬਿੱਕਰ ਸਿੰਘ ਭਲੇਰੀਆ,ਸੈਕਟਰੀ ਤੇਜਿੰਦਰ ਸਿੰਘ, ਅਜ਼ਾਦ ਸਪੋਰਟਸ ਕਲੱਬ ਅਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਮਕੋਟ ਦੇ ਸਮੂਹ ਪ੍ਰਬੰਧਕ ਆਦਿ ਹਾਜ਼ਰ ਸਨ।

Post a Comment

0 Comments