ਪੁਰਾਣੀ ਪੈਨਸ਼ਨ ਬਾਹਲੀ ਸਾਂਝਾ ਮੋਰਚਾ, ਪੰਜਾਬ 25 ਨੂੰ ਸੰਗਰੂਰ ਵਿਖੇ ਹੋਣ ਵਾਲੀ ਸੂਬਾ ਪੱਧਰੀ ਰੈਲੀ ਸਬੰਧੀ।

 ਪੁਰਾਣੀ ਪੈਨਸ਼ਨ ਬਾਹਲੀ ਸਾਂਝਾ ਮੋਰਚਾ, ਪੰਜਾਬ 25 ਨੂੰ ਸੰਗਰੂਰ ਵਿਖੇ ਹੋਣ ਵਾਲੀ ਸੂਬਾ ਪੱਧਰੀ ਰੈਲੀ ਸਬੰਧੀ।


ਬਰਨਾਲਾ 21,ਫਰਵਰੀ/ਕਰਨਪ੍ਰੀਤ ਕਰਨ /
ਪੁਰਾਣੀ ਪੈਨਸ਼ਨ ਬਾਹਲੀ ਸਾਂਝਾ ਮੋਰਚਾ, ਪੰਜਾਬ ਦੇ ਸੱਦੇ ਤੇ ਮਿਤੀ 25 ਫਰਵਰੀ   ਨੂੰ ਸੰਗਰੂਰ ਵਿਖੇ ਹੋਣ ਵਾਲੀ ਸੂਬਾ ਪੱਧਰੀ ਰੈਲੀ ਦੇ ਸਬੰਧ ਦਫਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਬਰਨਾਲਾ ਵਿਖੇ ਵਿਭਾਗ ਵਿੱਚ ਤੈਨਾਤ ਵੱਖ ਵੱਖ ਕੈਟਾਗਰੀਆ ਦੇ ਸਾਥੀਆ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸ੍ਰੀ ਨਿਰਮਲ ਸਿੰਘ ਪ੍ਰਧਾਨ ਮਨਿਸਟਰੀਅਲ ਸਟਾਫ ਡਿਪਟੀ ਕਮਿਸ਼ਨਰ ਬਰਨਾਲਾ, ਫੈਡਰੇਸ਼ਨ/ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਸ੍ਰੀ ਕਰਮਜੀਤ ਸਿੰਘ ਬਹੀਲਾ, ਸ੍ਰੀ ਤਰਸੇਮ ਭੱਠਲ ਪ੍ਰਧਾਨ ਪੰਜਾਬ ਮਨਿਸਟਰੀਅਲ ਸਟਾਫ ਐਸੋਸੀਏਸ਼ਨ ਬਰਨਾਲਾ, ਸ੍ਰੀ ਗਗਨ ਸਰਮਾ ਪ੍ਰਧਾਨ ਜਸਸ ਬਰਨਾਲਾ/ ਜਨਰਲ ਸੱਕਤਰ ਮਨਿਸਟਰੀਅਲ ਸਟਾਫ ਐਸੋਸੀਏਸ਼ਨ ਹਲਕਾ ਸੰਗਰੂਰ, ਸ੍ਰੀ ਅਮ੍ਰਿਤ ਸਿੰਘ ਜਨਰਲ ਸਕੱਤਰ ਜਸਸ ਬਰਨਾਲਾ ,ਸ੍ਰੀ ਗੁਰਦੀਪ ਸਿੰਘ ਡਿਪਲੋਮਾ ਇੰਜੀਨੀਅਰ ਐਸੋਸੀਅ਼ਨ, ਸ੍ਰੀ ਮੁਨੀਸ ਕੁਮਾਰ ਮੁੱਖ ਨਕਸਾ ਨਵੀਸ ਬਰਨਾਲਾ ਵੱਲੋ ਸੰਬੋਧਨ ਕੀਤਾ ਗਿਆ, ਅਤੇ ਹਾਜਰ ਸਾਥੀਆ ਨੂੰ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੌਰਚਾ ਪੰਜਾਬ ਵੱਲੋ ਰੱਖੀ ਗਈ ਮਿਤੀ 25.02.2024 ਨੂੰ ਸੂਬਾ ਪੱਧਰੀ ਰੈਲੀ ਵਿੱਚ ਵੱਧ ਤੋ ਵੱਧ ਗਿਣਤੀ ਵਿੱਚ ਪੁਹੰਚਣ ਦੀ ਅਪੀਲ ਕੀਤੀ ਗਈ ਅਤੇ ਕਿਹਾ ਗਿਆ ਕਿ ਨਵੀ ਪੈਨਸ਼ਨ ਸਕੀਮ ਜੋ ਕਿ ਮੁਲਾਜਮ ਨਾਲ ਇੱਕ ਧੋਖਾ ਹੈ ਅਤੇ ਕੇਂਦਰ ਸਰਕਾਰ ਵੱਲੋ ਦਿਖਾਏ ਗਏ ਸਬਜਬਾਗ ਤੋ ਬਿਨ੍ਹਾ ਕੁੱਝ ਵੀ ਨਹੀ ਹੈ। ਭਾਵੇਂ ਪੰਜਾਬ ਸਰਕਾਰ ਵੱਲੋ ਸੱਤਾ ਵਿੱਚ ਤੋ ਪਹਿਲਾਂ ਪੰਜਾਬ ਦੇ ਮੁਲਾਜਮ ਨੂੰ ਸੱਤਾ ਵਿੱਚ ਆਊਣ ਤੇ ਪੁਰਾਣੀ ਪੈਨਸ਼ਨ ਬਾਹਲ ਕਰਨ ਦੀ ਗਾਰੰਟੀ ਦਿੱਤੀ ਗਈ ਸੀ। ਪ੍ਰੰਤੂ 2 ਸਾਲ ਦਾ ਸਮਾ ਬੀਤਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋ ਲਾਰਿਆ ਤੋ ਸਿਵਾਏ ਕੁੱਝ ਨਈ ਕੀਤਾ ਗਿਆ ਹੈ, ਆਗੂ ਵੱਲੋ ਸੰਬੋਧਨ ਦੌਰਾਨ ਦੱਸਿਆ ਗਿਆ ਪੁਰਾਣੀ ਪੈਨਸ਼ਨ ਸਕੀਮ ਮੁਲਾਜਮ ਲਈ ਬੁਢਾਪੇ ਦੀ ਡੰਗੋਰੀ ਹੈ ਅਤੇ ਪੁਰਾਣੀ ਪੈਨਸ਼ਨ ਸਕੀਮ 1972 ਦੇ ਰੂਲਾਂ ਅਨੁਸਾਰ ਪੂਰਨ ਰੂਪ ਵਿੱਚ ਲਾਗੂ ਕਰਵਾਉਣ ਸਮੇ ਤੱਕ ਸੰਘਰਸ ਜਾਰੀ ਰਹੇਗਾ। ਆਗੂ ਵੱਲੋ ਦੱਸਿਆ ਗਿਆ ਕਿ ਜਿਲ੍ਹਾ ਬਰਨਾਲਾ ਦੇ ਵੱਖ ਵੱਖ ਵਿਭਾਗਾਂ / ਦਫਤਰਾ/ ਸਕੂਲਾ ਵਿੱਚ ਜਾ ਕੇ ਵੱਖ ਵੱਖ ਮੁਲਾਜਮ ਸਾਥੀਆ ਨੂੰ ਇਸ ਰੈਲੀ ਵਿੱਚ ਸਾਮਿਲ ਹੋਣ ਲਈ ਬੇਨਤੀ ਕੀਤੀ ਜਾ ਰਹੀ ਹੈ, ਅਤੇ ਇਸ ਲਈ ਵਿੱਚ ਸਾਮਿਲ ਹੋਣ ਲਈ ਜਿਲ੍ਹਾ ਬਰਨਾਲਾ ਦੇ ਸਾਰੇ ਮੁਲਾਜਮ ਸਾਥੀਆ ਵਿੱਚ ਬੁਹਤ ਉਤਸਾਹ ਦਿਖਾਇਆ ਜਾ ਰਿਹਾ ਹੈ। ਇਸ ਸਮੇ ਮੰਡਲ ਦਫਤਰ ਜਸਸ ਬਰਨਾਲਾ ਦੇ ਸੁਪਰਡੰਟ ਸ੍ਰੀਮਤੀ ਲਖਵਿੰਦਰ ਕੌਰ, ਸੀਨੀਅਰ ਸਹਾਇਕ ਸ੍ਰੀ ਗੁਰਮੀਤ ਸਿੰਘ, ਸ੍ਰੀ ਸੰਦੀਪ ਸਿੰਘ ਨਕਸ਼ਾ ਨਵੀਸ, ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਕਰਨਵੀਰ ਸਿੰਘ, ਸ੍ਰੀ ਜਤਿਨ ਗੁਲਾਟੀ, ਸ੍ਰੀ ਮੁਕੇਸ ਕੁਮਾਰ, ਸ੍ਰੀਮਤੀ ਪੂਨਮ ਰਾਣੀ, ਸ੍ਰੀ ਅਮਨਦੀਪ ਸਿੰਘ, ਸ੍ਰੀ ਸੁਖਜੀਤ ਸਿੰਘ ਧਨੌਲਾ, ਸ੍ਰੀ ਯਾਦਵਿੰਦਰ ਸਿੰਘ ਜੂਨੀਅਰ ਸਹਾਇਕ, ਸ੍ਰੀਮਤੀ ਰਸਮੀ, ਸ੍ਰੀਮਤੀ ਬਲਵਿੰਦਰ ਕੌਰ, ਅਤੇ ਸ੍ਰੀਮਤੀ ਹਰਪਾਲ ਕੌਰ, ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਤੋ ਸ੍ਰੀ ਵੁਰਣ ਸਿੰਘ ਜੂਨੀਅਰ ਇੰਜੀਨੀਅਰ, ਸ੍ਰੀ ਗੋਬਿੰਦਰ ਸਿੰਗਲਾ ਜੂਨੀਅਰ ਇੰਜੀਨੀਅਰ ਅਤੇ ਸ੍ਰੀ ਬਲਵਿੰਦਰ ਸਿੰਘ ਜੂਨੀਅਰ ਇੰਜੀਨੀਅਰ ਸ੍ਰੀ ਰਜਿੰਦਰ ਸਿੰਘ ਪੰਪ ਉਪਰੇਟਰ ਹਾਜਰ ਰਹੇ, ਇਸ ਤੋ ਇਲਾਵਾ ਡਿਪਟੀ ਕਮਿਸ਼ਨਰ ਬਰਨਾਲਾ ਤੋ ਸ੍ਰੀ ਹਰਪ੍ਰੀਤ ਸਿੰਘ ਅਤੇ ਸ੍ਰੀ ਅਵਤਾਰ ਸਿੰਘ ਜੀ ਜਿਲ੍ਹਾ ਆਗੂ ਵਿਸੇਸ ਤੌਰ ਤੇ ਹਾਜਰ ਰਹੇ ਹਾਜਰ ਸਾਥੀਆ ਵੱਲੋ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸਾਮਿਲ ਹੋਣ ਦਾ ਪ੍ਰਣ ਕੀਤਾ ਗਿਆ।

Post a Comment

0 Comments