ਬਹੁਜਨ ਸਮਾਜ ਪਾਰਟੀ ਵੱਲੋਂ 27 ਫਰਵਰੀ ਨੂੰ ਬੁਢਲਾਡਾ ਸਦਰ ਥਾਣੇ ਦਾ ਘਿਰਾਓ ਕਰੇਗੀ-ਮਾਖਾ

ਬਹੁਜਨ ਸਮਾਜ ਪਾਰਟੀ ਵੱਲੋਂ 27 ਫਰਵਰੀ ਨੂੰ ਬੁਢਲਾਡਾ ਸਦਰ ਥਾਣੇ ਦਾ ਘਿਰਾਓ ਕਰੇਗੀ-ਮਾਖਾ 


ਮਾਨਸਾ 21 ਫਰਵਰੀ ਗੁਰਜੀਤ ਸ਼ੀਂਹ
‌ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਮਾਖਾ ਵੱਲੋਂ ਜਾਰੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ  ਥਾਣਾ ਸਦਰ ਬੁਢਲਾਡਾ ਵਿਖੇ  26 ਜਨਵਰੀ 2024 ਨੂੰ  ਨੀਲ ਕਮਲ ਕੌਰ ਪੁੱਤਰੀ ਸੁਖਚੈਨ ਸਿੰਘ ਦੇ ਬਿਆਨਾਂ ਉੱਪਰ ਜੋ ਪਰਚਾ ਦਰਜ ਹੋਇਆ ਸੀ। ਉਸ ਵਿੱਚ ਪੁਲਿਸ ਦੀ ਢਿੱਲੀ ਕਾਰਗੁਜਾਰੀ ਬਿਖਾ ਰਹੀ ਹੈ। ਪੀੜਤ ਪ੍ਰੇਸ਼ਾਨ ਪ੍ਰੀਵਾਰ ਦੋਸ਼ ਲਗਾਇਆ ਜਾ ਰਿਹਾ ਹੈ ਕਿ ਪੁਲਿਸ  ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਚ ਆਨਾ ਕਰਨੀ ਕਰ ਰਹੀ ਹੈ । ਜਿਸ ਦੇ ਰੋਸ ਵਜੋਂ ਬਹੁਜਨ ਸਮਾਜ ਪਾਰਟੀ ਥਾਣਾ ਸਦਰ ਬੁਢਲਾਡਾਦਾ  27 ਫਰਵਰੀ 2024 ਨੂੰ ਘਰਾਓ ਕਰਕੇ ਵੱਡੀ ਗਿਣਤੀ ਵਿੱਚ ਧਰਨਾ ਪ੍ਰਦਰਸ਼ਨ ਕਰੇਗੀ। ਜਿਸ ਵਿੱਚ ਪੂਰੇ ਜ਼ਿਲ੍ਹੇ ਵਿੱਚੋਂ ਵੱਡਾ ਇੱਕਠ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਹੋਣ ਤੱਕ ਆਪਣਾ ਸੰਘਰਸ਼ ਲਗਾਤਾਰ ਜਾਰੀ ਰੱਖੇਗੀ। ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਮਾਖਾ ਨੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਦਰ ਪੁਲਿਸ ਬੁਢਲਾਡਾ ਨੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ  ਗ੍ਰਿਫਤਾਰ ਕਰਕੇ ਸੁਖਚੈਨ ਸਿੰਘ ਦੋਦੜਾ ਅਤੇ ਉਹਨਾਂ ਦੀ ਬੇਟੀ ਨੀਲ ਕਮਲ ਕੌਰ ਨੂੰ ਇਨਸਾਫ ਨਾ ਦਵਾਇਆ ਤਾਂ  ਸੂਬਾ ਕਮੇਟੀ ਦੇ ਸਹਿਯੋਗ ਨਾਲ ਪੁਲਿਸ ਪ੍ਰਸ਼ਾਸਨ ਖਿਲਾਫ ਵੱਡਾ ਸੰਘਰਸ਼ ਉਲੰਿਕੀਆਂ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਜ਼ਿਲ੍ਹਾ ਇੰਚਾਰਜ ਸਰਵਰ ਕੁਰੈਸ਼ੀ, ਸੁਖਦੇਵ ਸਿੰਘ ਭੀਖੀ, ਕੌਰ ਸਿੰਘ, ਫੌਜੀ ਮੀਤ ਪ੍ਰਧਾਨ, ਪਾਲੀ ਰੱਲੀ ਹਲਕਾ ਇੰਚਾਰਜ ਬੁਢਲਾਡਾ ਆਦਿ ਮੌਕੇ ਤੇ ਹਾਜਰ ਸਨ।

Post a Comment

0 Comments