ਪੰਜਾਬੀ ਮਨੋਰੰਜਨ ਇੰਡਸਟਰੀ ਦਾ ਪੀਫਾ ਐਵਾਰਡ ਨਾਈਟ 2 ਮਾਰਚ ਨੂੰ ਰਿਆਤ ਬਹਾਰਾ ਯੂਨੀਵਰਸਿਟੀ ਖਰੜ, ਮੁਹਾਲੀ ਵਿਖੇ ਹੋਵੇਗੀ- ਸਪਨ ਮਨਚੰਦਾ

 ਪੰਜਾਬੀ ਮਨੋਰੰਜਨ ਇੰਡਸਟਰੀ ਦਾ ਪੀਫਾ ਐਵਾਰਡ ਨਾਈਟ 2 ਮਾਰਚ ਨੂੰ ਰਿਆਤ ਬਹਾਰਾ ਯੂਨੀਵਰਸਿਟੀ ਖਰੜ, ਮੁਹਾਲੀ ਵਿਖੇ ਹੋਵੇਗੀ- ਸਪਨ ਮਨਚੰਦਾ


ਬਰਨਾਲਾ,23 ਫਰਵਰੀ /ਕਰਨਪ੍ਰੀਤ ਕਰਨ /
ਪੰਜਾਬੀ ਮਨੋਰੰਜਨ ਇੰਡਸਟਰੀ ਦਾ ਦੂਜਾ ਫੈਸਟੀਵਲ ਤੇ ਐਵਾਰਡ ਸ਼ੋਅ “ਪੀਫਾ” ਯਾਨੀ ਪੰਜਾਬੀ ਇੰਟਰਟੇਨਮੈਂਟ ਫੈਸਟੀਵਲ ਅਤੇ ਐਵਾਰਡ 2024" ਇਸ ਵਾਰ 2 ਮਾਰਚ ਸ਼ਨੀਵਾਰ ਨੂੰ ਰਿਆਤ ਬਾਹਰਾ ਯੂਨੀਵਰਸਿਟੀ ਖਰੜ, ਮੁਹਾਲੀ ਵਿਖੇ ਹੋਣ ਜਾ ਰਿਹਾ ਹੈ। ਪੰਜਾਬੀ ਇੰਡਸਟਰੀ ਦੀ ਇਹ ਉਹ ਸੁਨਾਹਿਰੀ ਸਾਮ ਹੁੰਦੀ ਹੈ ਜਿੱਥੇ ਦਰਸਕਾਂ ਦੇ ਭਰਪੂਰ ਮਨੋਰੰਜਨ ਦੇ ਨਾਲ ਨਾਲ ਪੰਜਾਬੀ ਸਿਨਮਾ ਤੇ ਸੰਗੀਤ ਨੂੰ ਸਮਰਪਿਤ ਵੱਖ ਵੱਖ ਸਖਸੀਅਤਾਂ ਨੂੰ ਐਵਾਰਡ ਦੇ ਰੂਪ ਵਿੱਚ ਸਨਮਾਨਿਤ ਕਰਕੇ ਉਨ੍ਹਾਂ ਦੀ ਸਾਨ ਵਿੱਚ ਹੋਰ ਵਾਧਾ ਕੀਤਾ ਜਾਂਦਾ ਹੈ। “ਦਾ ਸਕਾਈਲ" ਦੀ ਪੇਸਕਸ ਅਤੇ “ਮਾਈ ਇੰਟਰਨੈਟ” ਦੀ ਸਹਿ ਪੇਸਕਸ ਇਸ ਐਵਾਰਡ ਨਾਈਟ ਬਾਰੇ ਗੱਲਬਾਤ ਕਰਦਿਆਂ ਪੀਫਾ ਦੇ ਫਾਊਂਡਰ ਸਪਨ ਮਨਚੰਦਾ ਨੇ ਦੱਸਿਆ ਕਿ “ ਦਾ ਸਕਾਈਲ” ਅਤੇ “ਮਾਈ ਇੰਟਰਨੈਟ" ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਐਵਾਰਡ ਸਮਾਗਤ ਵਿੱਚ ਪੰਜਾਬੀ ਦੇਸ ਪ੍ਰਦੇਸ਼ ਟਾਈਮਜ਼ ਗਿੱਲ,ਮੁਨੀਸ਼ ਸਾਹਨੀ,ਦਿਨੇਸ ਔਲਖ,ਨਿਹਾਰਿਕਾ,ਅੰਮ੍ਰਿਤ ਪ੍ਰਾਸਰ, ਚੰਨਪ੍ਰੀਤ ਇਸ ਮੌਕੇ ਦਾ ਸਕਾਈਟ੍ਰੇਲ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਦੇਵਗਨ ਤੋਂ ਇਲਾਵਾ ਮੌਕੇ ਪੀਫਾ ਦੀ ਟੀਮ ਹਾਜਿਰ ਰਹੇਗੀ !

          ਇੰਡਸਟਰੀ ਨੂੰ ਪਰਿਵਾਰ ਦੇ ਰੂਪ ਵਿੱਚ ਨਿਵਾਜਣਾ ਹੈ। ਇਸ ਦੇ ਨਾਲ ਹੀ ਨਵੇਂ ਮਨੋਰੰਜਨ ਦੇ ਨਾਲ ਨਾਲ ਪੰਜਾਬੀ ਸਿਨਮਾ ਤੇ ਸੰਗੀਤ ਦੀ ਪ੍ਰਫੁੱਲਤਾ ਅਤੇ ਪ੍ਰਸਿੱਧੀ ਵਿੱਚ ਆਪਣਾ ਯੋਗਦਾਨ ਪਾਉਣ ਵਾਲੀਆਂ ਸਖਸੀਅਤਾਂ ਨੂੰ ਵੱਖ-ਵੱਖ ਐਵਾਰਡਾਂ ਦੇ ਨਾਲ ਕਲਾਕਾਰਾਂ ਨੂੰ ਹੱਲਾਸੇਰੀ ਦੇਣਾ ਵੀ ਇਸ ਐਵਾਰਡ ਸ਼ੋਅ ਦਾ ਮਕਸਦ ਹੈ।ਇਸ ਐਵਾਰਡ ਸੋਅ ਦੇ ਜਰੀਏ ਪੰਜਾਬੀ ਸਿਨਮਾ ਤੇ ਸੰਗੀਤ ਦੇ ਉਨ੍ਹਾਂ ਨਾਮਾਂ ਜਿੰਦਾ ਰੱਖਣ ਦੀ ਵੀ ਕੋਸਿਸ ਕੀਤੀ ਜਾ ਰਹੀ ਹੈ ਜਿੰਨਾ ਨੇ ਇਸ ਇੰਡਸਟਰੀ ਦੀ ਸੁਰੂਆਤ ਕੀਤੀ ਹੈ। 

        ਇਸ ਮੌਕੇ ਪੀਫਾ ਦੀ ਟੀਮ ਨੇ ਦੱਸਿਆ ਕਿ ਇਸ ਵਾਰ ਵੀ ਪ੍ਰਿਥਵੀ ਰਾਜ ਕਪੂਰ, ਕੇ ਡੀ ਮਹਿਰਾ, ਵਰਿੰਦਰ, ਮੇਹਰ ਮਿੱਤਲ, ਕੁਲਦੀਪ ਮਾਣਕ, ਜਸਵੰਤ ਭੰਵਰਾ, ਮਨੋਜ ਪੁੰਜ, ਬਲਰਾਜ ਸਾਹਨੀ, ਦਲਜੀਤ ਕੌਰ, ਇੰਦਰਾ ਬੋਲੀ, ਸਰਦੂਲ ਸਿੰਕਦਰ, ਯਸਪਾਲ ਸ਼ਰਮਾ, ਗੁਰਕਿਰਤਨ,ਮੁਲਖ ਰਾਜ ਭਾਖੜੀ, ਸੁਰਿੰਦਰ ਕੌਰ,ਗੁਰਮੀਤ ਭਾਵਾ, ਨੰਦ ਲਾਲ ਨੂਰਪੁਰੀ, ਬਾਬਾ ਬੁੱਲੇ ਸਾਹ ਦੇ ਨਾਂ ‘ਤੇ ਯਾਦਗਾਰੀ ਐਵਾਰਡ ਸਥਾਪਤ ਕੀਤੇ ਗਏ ਹਨ www.deshpardeshtimes.com ਧਨੋਆ ਹਰਪੀਤ ਖੇਤਲਾ ਹਾਜ਼ਰ ਸਨ।

Post a Comment

0 Comments