ਗੁਰਦੁਆਰਾ ਤਪ ਅਸਥਾਨ ਬੀਬੀ ਪ੍ਧਾਨ ਕੋਰ ਜੀ ਬਰਨਾਲਾ ਵਿਖੇ ਤਿੰਨ ਰੋਜਾ ਮਹਾਨ ਗੁਰਮਤਿ ਸਮਾਗਮ 4 ਤੋ 6 ਫਰਵਰੀ ਤੱਕ **ਜਥੇਦਾਰ ਪਰਮਜੀਤ ਸਿੰਘ ਖਾਲਸਾ,ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ

 ਗੁਰਦੁਆਰਾ ਤਪ ਅਸਥਾਨ ਬੀਬੀ ਪ੍ਧਾਨ ਕੋਰ ਜੀ ਬਰਨਾਲਾ ਵਿਖੇ ਤਿੰਨ ਰੋਜਾ ਮਹਾਨ ਗੁਰਮਤਿ ਸਮਾਗਮ 4 ਤੋ 6 ਫਰਵਰੀ ਤੱਕ **ਜਥੇਦਾਰ ਪਰਮਜੀਤ ਸਿੰਘ ਖਾਲਸਾ, ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ


ਬਰਨਾਲਾ,1 ਫਰਵਰੀ/ਕਰਨਪ੍ਰੀਤ ਕਰਨ/-ਮਹਾਨ ਤਪੱਸਵੀ ਤਿਆਗ ਦੀ ਮੂਰਤ ਬੀਬੀ ਪ੍ਧਾਨ ਕੋਰ ਜੀ ਜੀ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਧਾਨ ਕੋਰ ਜੀ ਬਰਨਾਲਾ ਵਿਖੇ ਤਿੰਨ ਰੋਜਾ ਮਹਾਨ ਗੁਰਮਤਿ ਸਮਾਗਮ 4 ਤੋ 6 ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਲੜੀ ਕੱਲ ਤੋ ਆਰੰਭ ਹੈ ਜਿਸ ਦੇ 6 ਫਰਵਰੀ ਨੂੰ ਦਿਨ ਮੰਗਲਵਾਰ ਨੂੰ ਸਵੇਰੇ 8ਵਜੇ ਭੋਗ ਪਾਏ ਜਾਣ ਗਏ ਇਸ ਦੀ ਜਾਣਕਾਰੀ ਦਿੰਦਿਆ ਸੋਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰ ਜਥੇਦਾਰ ਪਰਮਜੀਤ ਸਿੰਘ ਖਾਲਸਾ ਅਤੇ ਗੁਰਦੁਆਰਾ ਬਾਬਾ ਗਾਧਾ ਸਿੰਘ ਦੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ ਨੇ ਦੱਸਿਆ ਕਿ  4 ਫਰਵਰੀ ਨੂੰ ਸਾਮ 7 ਵਜੇ ਤੋ ਰਾਤ 9 ਵਜੇ ਤੱਕ ਹੋਣ ਵਾਲੇ ਗੁਰਮਤਿ ਸਮਾਗਮ ਵਿੱਚ ਭਾਈ ਸੁਖਬੀਰ ਸਿੰਘ ਹਜੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਗੁਰਬਾਣੀ ਕੀਰਤਨ ਰਾਹੀ ਅਤੇ ਭਾਈ ਗੁਰਮੀਤ ਸਿੰਘ ਮੰਡੀ ਕਲਾ  ਦਾ ਢਾਡੀ ਜਥਾ ਅਤੇ ਭਾਈ ਮਨਜੀਤ ਸਿੰਘ ਬੁਟਾਹਰੀ ਕਵਿਸ਼ਰੀ ਜਥਾ ਸੰਗਤਾ ਨੂੰ ਗੁਰ ਇਤਿਹਾਸ ਰਾਹੀ ਨਿਹਾਲ ਕਰਨ ਗੲੇ ਅਤੇ 5ਫਰਵਰੀ ਨੂੰ ਸਕੂਲਾਂ ਕਾਲਜਾ ਦੇ ਵਿਦਿਆਰਥੀਆ ਦੇ ਲਿਖਤ  ਟੈਸਟ. ਦਸਤਾਰ ਸਜਾਉ , ਜਪੁਜੀ ਸਾਹਿਬ ਸੁੱਧ ਉਚਾਰਣ ਦੇ ਮੁਕਾਬਲੇ ਕਰਵਾਏ ਜਾਣ ਗਏ  6 ਫਰਵਰੀ ਨੂੰ ਦਿਨ ਮੰਗਲਵਾਰ ਨੂੰ ਸਵੇਰੇ 8ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ    ਭੋਗ ਉਪਰੰਤ ਮਹਾਨ ਗੁਰਮਤਿ ਸਮਾਗਮ ਹੋਵੇਗਾ ਜਿਸ ਵਿੱਚ  ਮੋਕੇ ਗਿਆਨੀ ਰਘਵੀਰ ਸਿੰਘ ਜੀ ਜਥੇਦਾਰ ਅਕਾਲ ਤਖਤ ਸਾਹਿਬ  ਅਤੇ ਗਿਆਨੀ ਅਮਰਜੀਤ ਸਿੰਘ ਐਡ : ਗੁੰਥੀ  ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਧਾਨ ਸੋਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਸੰਗਤਾ ਦੇ ਸਨਮੱਖ ਗੁਰਮਤਿ ਵਿਚਾਰਾ ਰੱਖਣ ਗਏ ਅਤੇ ਮਹਾਨ ਗੁਰਮਤਿ ਸਮਾਗਮ ਵਿੱਚ ਭਾਈ ਨਿਰਭੈ ਸਿੰਘ ਰਾਗੀ ਜਥਾ ਤਖਤ ਸ੍ਰੀ ਦਮਦਮਾ ਸਾਹਿਬ   ਗੁਰਬਾਣੀ ਕੀਰਤਨ ਰਾਹੀ   ਭਾਈ ਗੁਰਿੰਦਰਪਾਲ ਸਿੰਘ ਬੈਕਾਂ ਢਾਡੀ ਜਥਾ ਅਤੇ ਗਿਆਨੀ ਜਗਤਾਰ ਸਿੰਘ ਅਮਰੀਕਾ , ਸੰਗਤਾ ਨੂੰ ਗੁਰੂ ਇਤਿਹਾਸ ਰਾਹੀ ਨਿਹਾਲ ਕਾਰਨ ਗੲੇ ਅਤੇ ਜੇਤੂ ਵਿਦਿਆਰਥੀ ਆ ਨੂੰ ਇਨਾਮ ਦਿੱਤੇ ਜਾਣ ਗਏ

Post a Comment

0 Comments