ਸਰਕਾਰ ਦੀ ਇਸ ਦੋਗਲੀ ਨੀਤੀ ਕਾਰਨ ਪ੍ਰਦੇਸ਼ ਦੀਆਂ 54 ਹਜਾਰ ਵਰਕਰਾਂ ਹੈ ਪੁਰਾ ਵਿੱਚ ਤਿੱਖਾ ਰੋਸ- ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਔ

 ਸਰਕਾਰ ਦੀ ਇਸ ਦੋਗਲੀ ਨੀਤੀ ਕਾਰਨ ਪ੍ਰਦੇਸ਼ ਦੀਆਂ 54 ਹਜਾਰ ਵਰਕਰਾਂ ਹੈ ਪੁਰਾ ਵਿੱਚ ਤਿੱਖਾ ਰੋਸ- ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ 


ਬਰਨਾਲਾ,11ਫਰਵਰੀ/ਕਰਨਪ੍ਰੀਤ ਕਰਨ / 
*ਪੰਜਾਬ ਸਰਕਾਰ ਤੇ ਦੋਗਲੇ ਚਿਹਰੇ ਨਾ ਇਹ ਤੇਰੇ ਨਾ ਹੀ ਮੇਰੇ* ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਧਾਨ ਬਲਰਾਜ ਕੌਰ, ਜਰਨਲ ਸਕੱਤਰ ਰੁਪਿੰਦਰ ਬਾਵਾ, ਜ਼ਿਲ੍ਹਾ ਕੈਸੀਅਰ ਬਲਜੀਤ ਕੌਰ ਸੇਖਾ ਅਤੇ ਯੂਨੀਅਰ ਕੈਸ਼ੀਅਰ ਊਸ਼ਾ ਬਰਨਾਲਾ ਨੇ ਪ੍ਰੈਸ ਨੂੰ ਸਾਂਝਾ ਬਿਆਨ ਜਾਰੀ ਕਰਦੇ ਹੋਏ ਪੰਜਾਬ ਸਰਕਾਰ ਦੇ ਦੁਗਲੇ ਚਿਹਰੇ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਹੋਏ ਕਿਹਾ ਕਿ ਦੋ ਦਿਨ ਪਹਿਲਾਂ 7 ਫਰਵਰੀ ਨੂੰ ਵਿਭਾਗ ਦੇ ਡਾਇਰੈਕਟਰ ਸ੍ਰੀ ਮਤੀ ਸੀਨਾ ਅਗਰਵਾਲ ਨਾਲ ਹੋਈ ਮੀਟਿੰਗ ਵਿੱਚ ਪੂਰਨ ਵਿਸ਼ਵਾਸ ਦਵਾਇਆ ਗਿਆ ਕਿ ਤਿੰਨ ਤੋਂ ਪੰਜ ਸਾਲ ਤੱਕ ਬੱਚੇ ਆਂਗਣਵਾੜੀ ਕੇਂਦਰ ਵਿੱਚ ਪ੍ਰੀ ਸਕੂਲ ਐਜੂਕੇਸ਼ਨ ਅਤੇ ਨਿਊਟਰੇਸ਼ਨ ਪ੍ਰਾਪਤ ਕਰਨਗੇ । ਆਂਗਣਵਾੜੀ ਵਰਕਰ ਵੱਲੋਂ ਹੀ ਬੱਚਿਆ ਦੀ ਮੁਢਲੀ ਦੇਖ ਭਾਲ ਤੇ ਸਰਬ ਪੱਖੀ ਵਿਕਾਸ ਲਈ ਕੰਮ ਕੀਤਾ ਜਾਵੇਗਾ । 

      ਗਰੋਥ ਮੋਨੀਟਰਿੰਗ, ਟੀਕਾਕਰਨ ਅਤੇ ਖੇਡ ਵਿਧੀ ਦੁਆਰਾ ਸਿਖਿਅਤ ਕੀਤਾ ਜਾਵੇਗਾ। ਅਗਲੇ ਦਿਨ 8 ਫਰਵਰੀ ਨੂੰ ਸਿੱਖਿਆ ਮੰਤਰੀ ਦਾ ਬਿਆਨ ਆਉਂਦਾ ਹੈ ਕਿ ਪੰਜਾਬ ਵਿੱਚ ਨਰਸਰੀ ਜਮਾਤਾਂ ਪਹਿਲੀ ਵਾਰੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ ।ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਜੋ ਪ੍ਰੀ ਪ੍ਰਾਈਮਰੀ ਵਨ ਅਤੇ ਸੀ ਕੀ ਉਹ ਨਰਸਰੀ ਕਲਾਸਾਂ ਨਹੀਂ ਸਨ । ਇਹ ਦੁਗਲੇ ਅਤੇ ਲੁਭਾਣੇ ਬਿਆਨ ਜਨਤਾ ਨੂੰ ਗੁਮਰਾਹ ਕਰ ਰਹੇ ਹਨ ।ਉੱਥੇ ਹੀ ਪੰਜਾਬ ਦੀਆਂ 54 ਹਜਾਰ ਆਂਗਨਵਾੜੀ ਵਰਕਰਾਂ ਹੈਲਪਰਾਂ ਦੇ ਨਿਵਾਲੇ ਉੱਤੇ ਵੀ ਡਾਕਾ ਮਾਰ ਰਹੇ ਹਨ । ਨਵੀਂ ਸਿੱਖਿਆ ਨੀਤੀ 2020 ਵਿੱਚ ਪ੍ਰੀ ਪ੍ਰਾਇਮਰੀ ਆਂਗਣਵਾੜੀ ਕੇਂਦਰਾਂ ਵਿੱਚ ਦਿੰਦੇ ਹੋਏ ਬਚਪਨ ਦੀ ਮੁੱਢਲੀ ਦੇਖਭਾਲ ਆਂਗਣਵਾੜੀ ਵਰਕਰਾਂ ਹੈਲਪਰਾਂ ਦੁਆਰਾ ਹੀ ਕਰਨ ਦਾ ਖਰੜਾ ਪੇਸ਼ ਕਰਦੀ ਹੈ।ਪਰ ਪੰਜਾਬ ਸਰਕਾਰ ਵੱਲੋਂ ਇਸ ਦੇ ਉਲਟ ਜਾ ਕੇ ਪਹਿਲਾਂ ਹੀ ਸਤੰਬਰ 2017 ਤੋਂ ਪ੍ਰੀ ਪ੍ਰਾਇਮਰੀ ਕਲਾਸਾਂ ਸਕੂਲਾ ਵਿੱਚ ਸ਼ੁਰੂ ਕੀਤੀਆਂ ਹੋਈਆਂ ਹਨ । ਹੁਣ ਮਾਨ ਸਰਕਾਰ ਉਸ ਉੱਤੇ ਲੀਪਾ ਪੋਤੀ ਕਰ ਰਹੀ ਹੈ । ਸਰਕਾਰ ਦੀ ਇਸ ਦੋਗਲੀ ਨੀਤੀ ਕਾਰਨ ਪ੍ਰਦੇਸ਼ ਦੀਆਂ 54 ਹਜਾਰ ਵਰਕਰਾਂ ਹੈ ਲਪੁਰਾ ਵਿੱਚ ਤਿੱਖਾ ਰੋਸ ਹੈ ਅਤੇ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਹ ਧੋਖਾ ਧੜੀ ਬੰਦ ਨਾ ਕੀਤੀ ਤਾਂ ਮਜਬੂਰਨ ਸਾਨੂੰ ਸੜਕਾਂ ਤੇ ਉਤਰਨਾ ਪਵੇਗਾ ਅਤੇ ਜੋ ਆਉਣ ਵਾਲੇ ਸਮੇਂ ਵਿੱਚ ਵਰਕਰਾਂ ਹੈਲਪਰਾਂ ਦਾ ਸੰਘਰਸ਼ ਹੋਰ ਵਧੇਗਾ

Post a Comment

0 Comments