6 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਬਰਨਾਲਾ ਵਿਖੇ 18 ਫਰਵਰੀ ਨੂੰ- ਜਗਤਾਰ ਸਿੰਘ,.

 6 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਬਰਨਾਲਾ ਵਿਖੇ 18 ਫਰਵਰੀ ਨੂੰ- ਜਗਤਾਰ ਸਿੰਘ,. 


ਬਰਨਾਲਾ16,ਫਰਵਰੀ/ਕਰਨਪ੍ਰੀਤ ਕਰਨ /
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647 ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 6 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਜੋ 18 ਫਰਵਰੀ 2024 ਦਿਨ ਐੰਤਵਾਰ ਨੂੰ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ.ਸੋਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਰਜਿ ਜਿਲ੍ਹਾ ਬਰਨਾਲਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ ਜਿਨ੍ਹਾਂ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ  ਦੇ ਮੈਂਬਰ ਜਥੇਦਾਰ ਪਰਮਜੀਤ ਸਿੰਘ ਖਾਲਸਾ ਜੀ ਅਤੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ ਦਾ ਵਡਮੁੱਲਾ ਸਹਿਯੋਗ ਨਾਲ ਨੇਪਰੇ ਚੜਨੇ ਹਨ ਜਨਰਲ ਸਕੱਤਰ ਅਵਤਾਰ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਜਗਤਾਰ ਸਿੰਘ, ਖਜਾਨਚੀ ਬੂਟਾ ਸਿੰਘ ਧਾਲੀਵਾਲ, ਸਵਰਨ ਸਿੰਘ, ਹਰਜਿੰਦਰ ਸਿੰਘ ਘੁੰਮਾਣ, ਕੈਪਟਨ ਸੋਮ ਨਾਥ ਜੀ, ਰਾਜਾ ਸਿੰਘ ਹੰਡਿਆਇਆ, ਮੇਜਰ ਸਿੰਘ ਫੌਜੀ, ਜਸਵਿੰਦਰ ਸਿੰਘ ਰਾਜਾ, ਰਣਵੀਰ ਸਿੰਘ, ਜਸਵਿੰਦਰ ਸਿੰਘ ਖਾਲਸਾ, ਭੁਪਿੰਦਰ ਸਿੰਘ ਭਿੰਦੀ, ਬਾਬੂ ਸਿੰਘ ਫੌਜੀ, ਮੱਘਰ ਸਿੰਘ, ਆਸ਼ੂ ਰਾਮ, ਮੰਗਲ ਸਿੰਘ ਆਦਿ ਟਰੱਸਟ ਦੇ ਟਰਸਟ ਦੇ ਇਸਤਰੀ ਵਿੰਗ ,ਅਹੁਦੇਦਾਰਾਂ ਦੀ ਅਣਥੱਕ ਮਿਹਨਤ ਸਦਕਾ ਇਹ ਵਿਆਹ ਪ੍ਰੋਗਰਾਮ ਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ 

                   ਮਹੰਤ ਸੁਨੀਤਾ ਕਿਰਨ ਹੰਡਿਆਇਆ, ਗੁਰਲਾਲ ਸਿੰਘ ਖੀਵਾ ਕਲਾਂ, ਗੁਰੂ ਰਵਿਦਾਸ ਮੰਦਰ ਅਸਪਾਲ ਕਲਾਂ, ਸਮਾਜ ਸੇਵਾ ਵੈੱਲਫੇਅਰ ਸੁਸਾਇਟੀ ਹੰਡਿਆਇਆ, ਮਾਤਾ ਸੀਤਲਾ ਮੰਦਰ ਕਮੇਟੀ ਹੰਡਿਆਇਆ, ਡੇਰਾ ਮਹੰਤ ਭਾਗਵੰਤੀ ਪੱਤੀ ਤਲਵੰਡੀ ਮਸੀਤ ਗਲੀ, ਹੰਡਿਆਇਆ, ਕੁਲਦੀਪ ਸਿੰਘ ਕਾਲਾ ਢਿੱਲੋਂ ਪ੍ਰਧਾਨ ਜਿਲ੍ਹਾ ਕਾਂਗਰਸ ਬਰਨਾਲਾ, ਪਾਲਵਿੰਦਰ ਸਿੰਘ ਗੋਗਾ ਬਰਨਾਲਾ , ਕਾਲਾ ਆਟੋ ਡੀਲ ਸੇਖੇ ਵਾਲੇ ਕਾਲਾਮਾਹਿਰ ਬਰਨਾਲਾ, ਡਾਕਟਰ ਹੇਮਰਾਜ ਗਰਗ ਐਮ ਸੀ ਬਰਨਾਲਾ, ਰਣਜੀਤ ਸਿੰਘ ਐਮ ਸੀ ਹੰਡਿਆਇਆ,ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਖੁੱਡੀ ਕਲਾਂ, ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਜੜਾ, ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਖੁੱਡੀ ਖੁਰਦ, ਗੁਰੂ ਰਵਿਦਾਸ ਕਮੇਟੀ ਘੁੰਨਸ ਅਤੇ ਸਾਰੇ ਗਵਾਂਢੀ ਪਿੰਡ ਇਸ ਸਮੁਹਿਕ ਵਿਆਹ ਪ੍ਰੋਗਰਾਮ ਦੇ ਵਿਸ਼ੇਸ਼ ਸਹਿਯੋਗੀ ਹਨ। ਇਸ ਵਿਚ ਪੇਟੀਬੈਡ ਗੱਦੇ ਅਲਮਾਰੀਆਂ ਮੇਜ ਕੁਰਸੀਆਂ ਪੱਖੇ ਭਾਡੇ ਬਿਸਤਰੇ ਆਦਿ ਘਰੇਲੂ ਵਰਤੋਂ ਦਾ ਸਾਮਾਨ ਦਿੱਤਾ ਜਾਣਾ ਹੈ

Post a Comment

0 Comments