ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੇ ਮਾਤਾ ਹਰਪਾਲ ਕੌਰ ਸਿੱਧ ਬਾਬਾ ਹੱਕਤਾਲਾ ਜੀ ਦੇ 60ਵੇਂ ਜੋੜ ਮੇਲੇ ਮੌਕੇ ਨਤਮਸਤਕ ਹੋਏ

ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੇ ਮਾਤਾ ਹਰਪਾਲ ਕੌਰ ਸਿੱਧ ਬਾਬਾ ਹੱਕਤਾਲਾ ਜੀ ਦੇ 60ਵੇਂ ਜੋੜ ਮੇਲੇ ਮੌਕੇ ਨਤਮਸਤਕ ਹੋਏ

ਮੇਨ ਰੋਡ ਤੋਂ ਡੇਰਾ ਬਾਬਾ ਹੱਕਤਾਲਾ ਜੀ ਤੱਕ 17 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਕੰਮ ਸ਼ੁਰੂ-ਗੁਰਪ੍ਰੀਤ ਸਿੰਘ ਬਣਾਂਵਾਲੀ


ਮਾਨਸਾ, 29 ਫਰਵਰੀ: ਗੁਰਜੰਟ ਸਿੰਘ ਬਾਜੇਵਾਲੀਆ
ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੇ ਮਾਤਾ ਸ੍ਰੀਮਤੀ ਹਰਪਾਲ ਕੌਰ ਨੇ ਡੇਰਾ ਬਾਬਾ ਹੱਕਤਾਲਾ ਸਰਦੂਲਗੜ੍ਹ ਵਿਖੇ ਸਿੱਧ ਬਾਬਾ ਹੱਕਤਾਲਾ ਜੀ ਦੇ 60ਵੇਂ ਜੋੜ ਮੇਲੇ ’ਤੇ ਹਾਜਰੀ ਲਗਵਾਈ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਸਰਦੂਲਗੜ੍ਹ ਸ੍ਰ ਗੁਰਪ੍ਰੀਤ ਸਿੰਘ ਬਣਾਂਵਾਲੀ ਵੀ ਹਾਜਰ ਸਨ।

ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੱਸਿਆ ਕਿ ਇਸ ਮੌਕੇ ਮੇਨ ਰੋਡ ਤੋਂ ਡੇਰਾ ਬਾਬਾ ਹੱਕਤਾਲਾ ਜੀ ਤੱਕ 17 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਦੇ ਕੰਮ ਦੀ ਸ਼ੁਰੂਆਤ ਵੀ ਕਰਵਾਈ ਗਈ।ਉਨ੍ਹਾਂ ਦੱਸਿਆ ਕਿ ਹੜ੍ਹਾਂ ਕਾਰਨ ਮੇਨ ਰੋਡ ਸਰਦੂਲਗੜ੍ਹ ਤੋਂ ਡੇਰਾ ਬਾਬਾ ਹੱਕਤਾਲਾ ਜੀ ਤੱਕ ਜਾਣ ਵਾਲੀ ਸੜਕ ਟੁੱਟ ਗਈ ਸੀ, ਜਿਸ ਦਾ ਕੰਮ ਸ਼ੁਰੂ ਹੋਣ ਨਾਲ ਇਲਾਕਾ ਨਿਵਾਸੀਆਂ ਨੂੰ ਸਹੂਲਤ ਮਿਲੇਗੀ।

ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਮਾਨਸਾ ਸ੍ਰ ਗੁਰਪ੍ਰੀਤ ਸਿੰਘ ਭੁੱਚਰ ਅਤੇ ਹੋਰ ਅਹੁਦੇਦਾਰ ਸਾਹਿਬਾਨ ਮੌਜੂਦ ਸਨ।

Post a Comment

0 Comments