ਗੁਰੂ ਰਵਿਦਾਸ ਜੀ ਦਾ 647 ਵਾਂ ਪਰਕਾਸ਼ ਦਿਹਾੜਾ' ਜੌੜੇ ਦਰਵਾਜੇ ਗੁਰੂ ਰਵਿਦਾਸ ਸਿੰਘ ਸਭਾ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ

ਗੁਰੂ ਰਵਿਦਾਸ ਜੀ ਦਾ 647 ਵਾਂ ਪਰਕਾਸ਼ ਦਿਹਾੜਾ' ਜੌੜੇ ਦਰਵਾਜੇ ਗੁਰੂ ਰਵਿਦਾਸ ਸਿੰਘ ਸਭਾ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ

ਵੱਡੀ ਗਿਣਤੀ ਵਿੱਚ ਸੰਗਤਾਂ ਸਮੇਤ ਕੈਬਨਿਟ ਮੰਤਰੀ ਮੀਤ ਹੇਅਰ,ਐਮ.ਸੀਆਂ ਸਮੇਤ ਧਾਰਮਿਕ, ਸਮਾਜਿਕ ਤੇ ਰਾਜਨੀਤਕਾਂ ਨੇਂ ਵੱਡੀ ਗਿਣਤੀ ਵਿੱਚ ਹਾਜਰੀ ਲਵਾਈ


ਬਰਨਾਲਾ 24,ਫਰਵਰੀ /ਕਰਨਪਰੀਤ ਕਰਨ/
- ਬਰਨਾਲਾ ਦੇ ਜੌੜੇ ਦਰਵਾਜੇ ਗੁਰੂ ਰਵਿਦਾਸ ਸਿੰਘ ਸਭਾ ਵਿਖੇ ਗੁਰੂ ਰਵਿਦਾਸ ਜੀ ਦਾ 647 ਵਾਂ ਪਰਕਾਸ਼ ਦਿਹਾੜਾ' ਬੜੀ ਸਰਧਾ ਤੇ ਉਤਸਾਹ ਨਾਲ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਬਰਨਾਲਾ ਦੀਆਂ ਸੰਗਤਾਂ ਤੋਂ ਬਿਨਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ,ਓ ਐੱਸ ਡੀ ਹਸਨਪ੍ਰੀਤ ਭਾਰਦਵਾਜ ,ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਆਰ ਟੀ ਮੰਨਾ, ਅਕਾਲੀ ਦਲ ਤੋਂ ਕੁਲਵੰਤ ਕੰਤਾ,ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ,ਸਾਬਕਾ ਐਮ.ਸੀਆਂ ਸਮੇਤ ਧਾਰਮਿਕ, ਸਮਾਜਿਕ ਤੇ ਰਾਜਨੀਤਕਾਂ ਸਮੇਤ ਸੰਗਤਾਂ ਨੇਂ ਵੱਡੀ ਗਿਣਤੀ ਵਿੱਚ ਹਾਜਰੀ ਲਵਾਈ | ਜਿੰਨਾ ਦਾ ਗੁਰਦਵਾਰਾ ਪਹੁੰਚਣ ਤੇ ਗੁਰੁਦੁਆਰਾ ਮਨੇਜਮੈਂਟ ਕਮੇਟੀ ਦੇ ਪਰਧਾਨ ਲਖਬੀਰ ਸਿੰਘ ਖਾਲਸਾ,ਐਡਵੋਕੇਟ ਹਾਈ ਕੋਰਟ ਰਾਜ ਦਵਿੰਦਰ ਸਿੰਘ ,ਸਕੱਤਰ ਪ੍ਰਗਟ ਸਿੰਘ ਅਤੇ ਖਜਾਂਚੀ ਬਲਵਿੰਦਰ ਸਿੰਘ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ | ਪਿਛਲੇ ਤਿੰਨ ਦਿਨਾਂ ਤੋਂ ਪ੍ਹਕਾਸਿਤ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ |

          ਹਜੂਰੀ ਰਾਗੀ ਹੈੱਡ ਗ੍ਰੰਥੀ ਅਜਾਇਬ ਸਿੰਘ ਵੱਲੋਂ ਰਸਮਈ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸੰਗਤਾ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼ਿਰੋਮਣੀ ਕਮੇਟੀ ਮੇਮ੍ਬਰ ਪਰਮਜੀਤ ਸਿੰਘ ਸਿੰਘ ਖਾਲਸਾ ਕਿਹਾ ਕਿ ਖਾਲਸਾ ਪੰਥ ਵਿੱਚ ਗੁਰੂ ਰਵਿਦਾਸ ਜੀ ਦੀ ਵੱਡੀ ਉਪਾਧੀ ਹੈ ਗੁਰੂ ਗਰੰਥ ਸਾਹਿਬ ਵਿੱਚ 40 ਸ਼ਬਦ ਅਤੇ ਸਲੋਕ ਦਰਜ ਹਨ ਗੁਰੂ ਸਾਹਿਬ ਨੇਂ ਉਂਚ ਨੀਚ ਤੇ ਜਾਤ ਪਾਤ ਦਾ ਭੇਦ ਭਾਵ ਮਿਟਾਉਣ ਤੇ ਪਰਮਾਤਮਾ ਦਾ ਨਾਮ ਸਿਮਰਨ ਕਰਦਿਆਂ ਦੁਨੀਆਂ ਨੂੰ ਸੱਚ ਦਾ ਸ਼ੰਦੇਸ ਦਿੱਤਾ |ਸ਼ਿਰੋਮਣੀ ਗੁਰਦਵਾਰਾ ਕਮੇਟੀ ਵਲੋਂ 51000 /-ਰੁਪਿਆ ਗੁਰਦਵਾਰਾ ਪ੍ਰਬੰਧਾਂ ਲਈ ਦੇਣ ਦਾ ਐਲਾਨ ਕੀਤਾ !ਗੁਰਦਵਾਰਾ ਸਿੰਘ ਸਭਾ ਦੇ ਪ੍ਰਧਾਨ ਹਰਦੇਵ ਸਿੰਘ ਬਾਜਵਾ ਨੇਂ ਗੁਰੂ ਜੀ ਦੇ ਹੱਕ ਸੱਚ ਦੇ ਸੰਦੇਸ  ਤੇ ਉਂਚ ਨੀਚ ਦੇ ਖਾਤਮੇ ਦਾ ਜਿਕਰ ਕੀਤਾ ਪਹੁੰਚੀਆਂ ਸੰਗਤਾ ਦਾ ਧੰਨਵਾਦ ਕੀਤਾ ਤੇ ਸਮੁੱਚੀ ਮਨੇਜਮੈਂਟ ਵੱਲੋਂ ਕੀਤੇ ਗਏ ਸ਼ਾਨਦਾਰ ਪ੍ਹਬੰਧਾਂ ਦੀ ਸਲਾਘਾ ਕੀਤੀ ! ਗੁਰਪ੍ਰੀਤ ਸਿੰਘ ਖਾਲਸਾ ਵੱਲੋਂ ਗੁਰੂ ਸਾਹਿਬ ਦੇ ਪੂਰਨਿਆਂ ਤੇ ਚਲਣ ਲਈ ਪ੍ਹੇਰਿਤ ਕਰਦਿਆਂ ਸਮਾਜਿਕ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਉਤਸ਼ਾਹਿਤ ਕੀਤਾ | ਸਰਬੱਤ ਦਾ ਭਲਾ ਟ੍ਰਸ੍ਟ ਵਲੋਂ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦੀਆਂ ਸਿਖਿਆਵਾਂ ਤੇ ਚਲਦਿਆਂ ਸਾਡੇ ਬਚੇ ਪੜ੍ਹ ਲਿਖ ਕੇ ਅੱਜ ਉੱਚ ਕੋਟਿ ਦੀਆਂ ਪੋਸਟਾਂ ਤੇ ਬਿਰਾਜਮਾਨ ਹਨ ਜੋ ਵੱਡਾ ਸਨਮਾਨ ਹੈਂ ਉਹਨਾਂ ਟਰੱਸਟ ਵਲੋਂ ਲਾਇਬ੍ਰੇਰੀ ਬਣਾਉਣ ਲਾਇ 21000 / ਦੇ ਯੋਗਦਾਨ ਦੇਣ ਦਾ ਐਲਾਨ ਕੀਤਾ ਰਾਜ ਦਵਿੰਦਰ ਸਿੰਘ ਐਡਵੋਕੇਟ ਹਾਈ ਕੋਰਟ ਪਰਿਵਾਰ ਵਲੋਂ 11000 /ਦਾਨ ਵਜੋਂ ਭੇਂਟ ਕੀਤੇ !ਇਸ ਮੌਕੇ   ਐਮ.ਸੀ ਭੁਪਿੰਦਰ ਸਿੰਘ ਭਿੰਦੀ ,ਜਗਰਾਜ ਸਿੰਘ ਪੰਡੋਰੀ,ਮਲਕੀਤ ਸਿੰਘ ਨੀਰਜ ਜਿੰਦਲ ਸਾਰੇ ਐੱਮ ਸੀ ਸਾਬਕਾ ਨਗਰ ਕੋਸਲ ਪ੍ਹਧਾਨ ਸੁਖਦਰਸਨ ਕੌਰ, ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ,ਜਰਨੈਲ ਸਿੰਘ ਭੋਤਨਾ,ਰਾਜਿੰਦਰ ਸਿੰਘ ਦਰਾਕਾ ,ਹਿੰਦੂ ਸੋਸਾਇਟੀ ਵਲੋਂ ਬਾਬੂ ਰਾਜਪਾਲ ਜੀ ,ਨਰਿੰਦਰ ਨੀਟਾ ,ਸੈਕਟਰੀ ਕਾਕਾ ਸਿੰਘ ਭੋਲਾ ਸਿੰਘ ਮੀਤ ਪ੍ਰਧਾਨ,ਡੈਂਟਲ ਡਾਕਟਰ ਮੱਖਣ ਸਿੰਘ ਪੰਡੋਰੀ ਵਾਲੇ ਗੁਰਮੇਲ ਸਿੰਘ ਸੁਖਮਨੀ ਸੇਵਾ ਸੁਸਾਇਟੀ, ਜਸਨਪਰੀਤ ਮਹਿਤਾ,ਪਰਮਜੀਤ ਸਿੰਘ,ਦੇਸ ਰਾਜ ਸੱਲਣ ,ਆਪ ਆਗੂ ਰਾਜੂ ਸਿੰਘ ਸਮੇਤ ਸੰਗਤਾ ਵੱਡੀ ਗਿਣਤੀ ਵਿੱਚ ਹਾਜਰੀ ਲਵਾਈ  | ਇਸ ਮੌਕੇ ਗੁਰ ਕਾ ਅਤੁੱਟ ਲੰਗਰ ਵਰਤਾਇਆ ਗਿਆ |

Post a Comment

0 Comments