ਗੁਰੂ ਰਵਿਦਾਸ ਜੀ ਦਾ 647 ਵਾਂ ਪਰਕਾਸ਼ ਦਿਹਾੜਾ' ਸੇਖਾ ਰੋਡ ਸੰਤ ਉੱਤਰ ਦੇਵ ਨਗਰ ਧਰਮਸ਼ਾਲਾ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ

 ਗੁਰੂ ਰਵਿਦਾਸ ਜੀ ਦਾ 647 ਵਾਂ ਪਰਕਾਸ਼ ਦਿਹਾੜਾ' ਸੇਖਾ ਰੋਡ ਸੰਤ ਉੱਤਰ ਦੇਵ ਨਗਰ ਧਰਮਸ਼ਾਲਾ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ

ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਧਰਮਸ਼ਾਲਾ ਵਿਕਾਸ ਕਾਰਜਾਂ ਤਹਿਤ 3 ਲੱਖ ਦਾ ਚੈੱਕ ਭੇਂਟ ਕੀਤਾ 


ਬਰਨਾਲਾ 25,ਫਰਵਰੀ /ਕਰਨਪਰੀਤ ਕਰਨ
       ਬਰਨਾਲਾ ਦੇ ਗੁਰੂ ਰਵਿਦਾਸ ਜੀ ਦਾ 647 ਵਾਂ ਪਰਕਾਸ਼ ਦਿਹਾੜਾ' ਸੇਖਾ ਰੋਡ ਸੰਤ ਉੱਤਰ ਦੇਵ ਨਗਰ ਧਰਮਸ਼ਾਲਾ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਵਾਰਡ ਤੇ ਸ਼ਹਿਰ ਨਿਵਾਸੀਆਂ ਤੋਂ ਬਿਨਾ ਵਿਸ਼ੇਸ਼ ਤੋਰ ਤੇ ਪਹੁੰਚੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਧਰਮਸ਼ਾਲਾ ਵਿਕਾਸ ਕਾਰਜਾਂ ਤਹਿਤ 3 ਲੱਖ ਦਾ ਚੈੱਕ ਭੇਂਟ ਕੀਤਾ ਗਿਆ ਜਿੰਨਾ ਦਾ ਧਰਮਸ਼ਾਲਾ ਪਹੁੰਚਣ ਤੇ ਐੱਮ ਸੀ ਜਗਰਾਜ ਸਿੰਘ ਪੰਡੋਰੀ,ਆਪ ਆਗੂ ਜਸਪ੍ਰੀਤ ਸਿੰਘ ਜੱਸਾ,ਐੱਮ ਸੀ ਰੁਪਿੰਦਰ ਸਿੰਘ ਸ਼ੀਤਲ ਬੰਟੀ,ਧਰਮਸ਼ਾਲਾ ਮਨੇਜਮੈਂਟ ਕਮੇਟੀ ਦੇ ਪਰਧਾਨ ਸੂਬੇਦਾਰ ਪਰਵਿੰਦਰ ਸਿੰਘ ਵਾਈਸ ਪ੍ਰਧਾਨ ਬਲਵਿੰਦਰ ਸਿੰਘ,ਸਮੇਤ ਸਮੁੱਚੀ ਮਨੇਜਮੈਂਟ ਵਲੋਂ ਜੀ ਆਇਆਂ ਆਖਦਿਆਂ ਧੰਨਵਾਦ ਕੀਤਾ ਗਿਆ !

    ਪਿਛਲੇ ਤਿੰਨ ਦਿਨਾਂ ਤੋਂ ਪ੍ਹਕਾਸਿਤ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਹਜੂਰੀ ਰਾਗੀ ਹੈੱਡ ਗ੍ਰੰਥੀ ਬਾਬਾ ਲਾਭ ਸਿੰਘ ਵੱਲੋਂ ਰਸਮਈ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸੰਗਤਾ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਗੁਰੂ ਰਵਿਦਾਸ ਸਾਹਿਬ ਨੇਂ ਉਂਚ ਨੀਚ ਤੇ ਜਾਤ ਪਾਤ ਦਾ ਭੇਦ ਭਾਵ ਮਿਟਾਉਣ ਤੇ ਪਰਮਾਤਮਾ ਦਾ ਨਾਮ ਸਿਮਰਨ ਕਰਦਿਆਂ ਦੁਨੀਆਂ ਨੂੰ ਸੱਚ ਦਾ ਸ਼ੰਦੇਸ ਦਿੱਤਾ ਅਤੇ ਸਮਾਜਿਕ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਦਾ ਹੋਕਾ ਦਿੱਤਾ ! ਇਸ ਮੌਕੇ ਮਨੇਜਮੈਂਟ ਕਮੇਟੀ ਵਲੋਂ ਉਹਨਾਂ ਨੂੰ ਸਿਰੋਪਾਇ ਸਨਮਾਨ ਦਿੱਤਾ ਗਿਆ ! ਇਸ ਮੌਕੇ ਆਪ ਤੋਂ ਰਸ਼ਪਾਲ ਸਿੰਘ ਬਬਲਾ, ਸਾਬਕਾ ਐੱਮ ਸੀ ਜਸਮੇਲ ਸਿੰਘ ਡੇਰੀ ਵਾਲਾ,ਭੋਲਾ ਸਿੰਘ ਪ੍ਰਧਾਨ ਗੁਰਦਵਾਰਾ,ਸਾਬਕਾ ਸੈਨਿਕ ਵਿੰਗ ਭਾਜਪਾ ਤੋਂ ਗੁਰਜਿੰਦਰ ਸਿੰਘ ਸਿੱਧੂ,ਸੂਬੇਦਾਰ ਸਰਬਜੀਤ ਸਿੰਘ,ਸਹਾਇਕ ਇੰਸਪੈਕਟਰ ਅਜਾਇਬ ਸਿੰਘ,ਡਾਕਟਰ ਕੁਲਵਿੰਦਰ ਸਿੰਘ,ਧਰਮਸ਼ਾਲਾ ਖਜਾਨਚੀ ਜਗਤਾਰ ਸਿੰਘ,ਸੁਖਰਾਜ ਸਿੰਘ,ਕੁਲਵਿੰਦਰ ਸਿੰਘ (ਸਕੱਤਰ),ਬਿੱਕਰ ਸਿੰਘ,ਲੱਖਾਂ ਸਿੰਘ,ਗੁਰਜੰਟ ਸਿੰਘ,ਸਮੇਤ ਸੰਗਤਾ ਵੱਡੀ ਗਿਣਤੀ ਵਿੱਚ ਹਾਜਰੀ ਲਵਾਈ ਅਤੇ ਗੁਰ ਕਾ ਅਤੁੱਟ ਲੰਗਰ ਵਰਤਾਇਆ ਗਿਆ |

Post a Comment

0 Comments