ਸ਼੍ਰੋਮਣੀ ਪੱਤਰਕਾਰ ਜਗੀਰ ਸਿੰਘ ਜਗਤਾਰ ਦਾ 87ਵਾਂ ਜਨਮਦਿਨ ਮਨਾਇਆ

ਸ਼੍ਰੋਮਣੀ ਪੱਤਰਕਾਰ ਜਗੀਰ ਸਿੰਘ ਜਗਤਾਰ ਦਾ 87ਵਾਂ ਜਨਮਦਿਨ ਮਨਾਇਆ


 ਬਰਨਾਲਾ 25,ਫਰਵਰੀ /ਕਰਨਪਰੀਤ ਕਰਨ/ -ਸ਼੍ਰੋਮਣੀ ਪੱਤਰਕਾਰ ਜਗੀਰ ਸਿੰਘ ਜਗਤਾਰ ਦਾ 87ਵਾਂ ਜਨਮਦਿਨ ਮਨਾਇਆ।ਜਿਕਰਯੋਗ ਹੈ ਕਿ ਜਗਤਾਰ ਜੀ ਪੱਤਰਕਾਰੀ ਵਿੱਚ ਇੱਕ ਸਦੀ ਦਾ ਥੰਮ ਮੰਨੇ ਜਾਂਦੇ ਹਨ ਜਿਹੜੇ ਅਨੇਕਾਂ ਹੀ ਜੱਥੇਬੰਦੀਆ ਸਮਾਜਸੇਵੀ ਸੰਸਥਾਵਾਂ ਦੇ ਮੋਢੀ ਰਹੇ ਹਨ। ਇਸ ਦੇ ਨਾਲ ਨਾਲ ਹੀ ਲਿਖਾਰੀ ਸਭਾ ਬਰਨਾਲਾ ਦੀ ਲਹਿਰ ਦਾ ਮੁੱਢ ਬਨਿਆ ਜੋ ਕੇ ਪੰਜਾਬ ਭਰ ਵਿੱਚ ਮੰਨੀ ਪ੍ਰਮੰਨੀ ਲੇਖਕ ਸਭਾ ਜਾਣੀ ਜਾਂਦੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਵਿੱਚ ਵੈਦ ਮੰਡਲ ਦਾ ਵੀ ਮੁੱਢ ਬਨਿਆ। ਇਹ ਹਰ ਇੱਕ ਸਮਾਗਮ ਵਿੱਚ ਇੱਕ ਨਾ ਦੋ ਘਟੋ ਘੱਟ ਤਿੰਨ ਤਿੰਨ ਮੰਤਰੀ ਵੀ ਬਲਉਂਦੇ ਰਹੇ ਹਨ । ਹਮੇਸ਼ਾ ਹੀ ਹਰ ਸੰਸਥਾ ਦੀ ਅਗਵਾਈ ਹੀ ਨਹੀਂ ਕਰਦੇ ਰਹੇ ਹਨ। ਜਿਵੇ ਅੱਖਾਂ ਦੇ ਕੈਂਪ ਲਵਾਉਣੇਂ ਖ਼ੂਨ ਦਾਨ ਕੈਂਪ ਲਵਾਉਣੇ ਵੈਦ ਮੰਡਲ ਵਲੋ ਵੀ ਕੈਂਪ ਲਗਵਾਉਂਦੇ ਹਨ। ਉਹ ਅਨੇਕਾਂ ਹੀ ਸੰਸਥਾਵਾਂ ਦੇ ਮੋਢੀ ਹਨ। ਉਹਨਾਂ ਦੇ ਜਨਮ ਦਿਵਸ ਅਵਸਰ ਉੱਤੇ ਵੈਦ ਮੰਡਲ ਦੇ ਪ੍ਰਧਾਨ ਕੌਰ ਚੰਦ ਨੇ ਕਿਹਾ ਕੇ ਉਹਨਾਂ 50ਸਾਲਾਂ ਵਿੱਚ ਰਜਿਸਟਿਡ ਵੈਦ ਵਜੋਂ ਇਸ ਜਥੇਬੰਦੀ ਨੂੰ ਮਜ਼ਬੂਤ ਕਰਨ ਵਿੱਚ ਬਹੁਤ ਜੋਗਦਾਨ ਪਾਇਆ ਹੈ। ਵੈਦ ਚਰਨ ਸਿੰਘ ਨੇ ਕਿਹਾ ਕਿ ਉਹ ਹਮੇਸ਼ਾ ਹੀ ਵੈਦ ਮੰਡਲ ਦੇ ਕਰਤਾ ਧਰਤਾ ਰਹਿੰਦੇ ਹਨ। ਲੇਖਕ ਤੇ ਹੋਮਪੈਥਿਕ ਡਾਕਟਰ ਟੱਲੇਵਾਲੀਆ ਨੇ ਕਿਹਾ ਕਿ ਜਗਤਾਰ ਬਰਨਾਲਾ ਦੀ ਸਹਿਤਕ ਲਹਿਰ ਦਾ ਵੀ ਮੋਢੀ ਹੈ। ਪ੍ਰੋਫੈਸਰ ਸ਼ੋਇਬ ਜਬਰ ਨੇ ਕਿਹਾ ਕੇ ਉਹਨਾਂ ਐੱਸ ਡੀ ਕਾਲਜ ਦੇ ਹਫਤੇਵਾਰੀ ਪਰਚੇ ‘ਸਮਾਜ ਤੇ ਪੱਤਰਕਾਰ, ਦੇ ਸੰਪਾਦਕ ਦੇ ਰੂਪ ਵਿੱਚ ਇਸ ਪਰਚੇ ਨੂੰ ਜ਼ਿਕਰ ਜੋਗ ਬਣਾਇਆ। ਉਹਨਾਂ ਦੇ ਅਧਾਰ ਉੱਤੇ 2 ਪੁਸ਼ਤਕਾ ਵੀ ਛਪੀਆ ਹਨ। ਇਹਨਾ ਕਾਰਜ਼ਾ ਕਰਕੇ ਐੱਸ ਡੀ ਕਾਲਜ ਵਿੱਚ ਸਨਮਾਨ ਜੋਗ ਸਥਾਨ ਹੈ। ਰਾਮ ਸ਼ਰੂਪ ਰਿਖੀ, ਭੋਲਾ ਸਿੰਘ ਸੰਘੇੜਾ, ਡਾ. ਰਾਹੁਲ ਰੁਪਾਲ, ਸਾਗਰ ਸਿੰਘ ਸਾਗਰ, ਸੁਰਜੀਤ ਦਿਹੜ, ਹਾਕਮ ਨੂਰ, ਇਕਬਾਲ ਕੌਰ ਉਦਾਸੀ, ਐਡਵੋਕੈਟ ਰੁਪਿੰਦਰ ਸੰਧੂ ਜੋ ਕੇ ਇਹਨਾ ਨੂੰ ਭੀਸ਼ਮ ਪਿਤਾਮਾ ਦੀ ਉਪਾਦੀ ਦਿੰਦੇ ਹਨ।ਇਹਨਾ ਸਾਰਿਆ ਤੋਂ ਬਿਨਾ ਹੋਰ ਵੀ ਸੰਸਥਾਵਾਂ ਨੇ ਵਧਈ ਭੇਜ ਦਿਆ ਲੰਬੀ ਉਮਰ ਅਤੇ ਸਿਹਤ ਦੀ ਤੰਦਰੁਸਤੀ ਲਈ ਮਨੋਕਾਮਨਾ ਕੀਤੀ ਅਤੇ ਜਸਵੀਰ ਕੌਰ ਨੇ ਵੀ ਉਹਨਾਂ ਦੇ 87ਵੇਂ ਜਨਮਦਿਨ ਤੇ ਕੇਕ ਕੱਟ ਕੇ ਖ਼ੁਸੀ ਪਰਗਟ ਕੀਤੀ।

Post a Comment

0 Comments