ਭਾਰਤ ਫਾਈਨੈਸ਼ੀਅਲ ਇਨਕਲੂਜ਼ਿਨ ਲਿਮਟਿਡ ਕੰਪਨੀ ਵੱਲੋਂ ਫੀਲਡ ਅਸਿਸਟੈਂਟ ਟ੍ਰੇਨੀ ਦੀ ਅਸਾਮੀ ਲਈ 8 ਫਰਵਰੀ ਨੂੰ ਇੰਟਰਵਿਊ

 ਭਾਰਤ ਫਾਈਨੈਸ਼ੀਅਲ ਇਨਕਲੂਜ਼ਿਨ ਲਿਮਟਿਡ ਕੰਪਨੀ ਵੱਲੋਂ ਫੀਲਡ ਅਸਿਸਟੈਂਟ ਟ੍ਰੇਨੀ ਦੀ ਅਸਾਮੀ ਲਈ 8  ਫਰਵਰੀ ਨੂੰ ਇੰਟਰਵਿਊ


ਬਰਨਾਲਾ, 6 ਫਰਵਰੀ/ਕਰਨਪ੍ਰੀਤ ਕਰਨ /-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਭਾਰਤ ਫਾਈਨੈਸ਼ੀਅਲ ਇਨਕਲੂਜ਼ਿਨ ਲਿਮਟਿਡ ਕੰਪਨੀ ਬਰਨਾਲਾ ਨਾਲ ਤਾਲਮੇਲ ਕਰਕੇ 8 ਫਰਵਰੀ (ਦਿਨ ਵੀਰਵਾਰ) ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਫੀਲਡ ਅਸਿਸਟੈਂਟ ਟ੍ਰੇਨੀ ਦੀ ਅਸਾਮੀ (ਕੇਵਲ ਲੜਕੇ) ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਦੂਸਰੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਇੰਟਰਵਿਊ ਲਈ ਜਾਵੇਗੀ।  

ਇਸ ਸਬੰਧੀ ਪਲੇਸਮੈਂਟ ਅਫਸਰ, ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਬਰਨਾਲਾ ਨੇ ਦੱਸਿਆ ਕਿ ਉਕਤ ਅਸਾਮੀ ਲਈ  ਯੋਗਤਾ ਘੱਟੋ ਘੱਟ ਦਸਵੀਂ ਪਾਸ ਅਤੇ ਉਮਰ 18 ਤੋਂ 30 ਸਾਲ ਹੈ। ਇੰਟਰਵਿਊ ਦੌਰਾਨ ਪ੍ਰਾਰਥੀ ਕੋਲ ਰਿਜਊਮ ਅਤੇ ਇੰਟਰਵਿਊ ਦੌਰਾਨ ਫਾਰਮਲ ਡਰੈਸ ਵਿੱਚ ਹੋਣਾ ਲਾਜ਼ਮੀ ਹੈ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਹੈਲਪਲਾਈਨ ਨੰਬਰ 94170-39072 'ਤੇ ਸੰਪਰਕ ਕਰੋ।

Post a Comment

0 Comments