9.8 ਲੱਖ ਰੁਪਏ ਦੀ ਲਾਗਤ ਨਾਲ ਸੀਨੀਅਰ ਸਿਟੀਜ਼ਨ ਸੋਸਾਇਟੀ ਦੀ ਇਮਾਰਤ ਚਿੰਟੂ ਪਾਰਕ ‘ਚ ਬਣੇਗੀ, ਮੀਤ ਹੇਅਰ

 9.8 ਲੱਖ ਰੁਪਏ ਦੀ ਲਾਗਤ ਨਾਲ ਸੀਨੀਅਰ ਸਿਟੀਜ਼ਨ ਸੋਸਾਇਟੀ ਦੀ ਇਮਾਰਤ ਚਿੰਟੂ ਪਾਰਕ ‘ਚ ਬਣੇਗੀ, ਮੀਤ ਹੇਅਰ

33 ਲੱਖ ‘ਚ ਪਾਰਕ ਦਾ ਕੀਤਾ ਜਾਵੇਗਾ ਸੁੰਦਰੀਕਰਨ


ਬਰਨਾਲਾ19,ਫਰਵਰੀ/ਕਰਨਪ੍ਰੀਤ ਕਰਨ /
ਸੀਨੀਅਰ ਸਿਟੀਜ਼ਨ ਸੋਸਾਇਟੀ ਦੀ ਇਮਾਰਤ ਚਿੰਟੂ ਪਾਰਕ ‘ਚ 9.8 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ ਤਾਂ ਜੋ ਸਾਡੇ ਬਜ਼ੁਰਗਾਂ ਨੂੰ ਆਪਣੀ ਇਕ ਥਾਂ ਮਿਲ ਸਕੇ ਅਤੇ ਉਹ ਆਪਣਾ ਸਮਾਂ ਇਕੱਠੇ ਬੈਠ ਕੇ ਸਕਾਰਾਤਮਕ ਰੂਪ ‘ਚ ਬਿਤਾ ਸਕਣ।

       ਇਸ ਗੱਲ ਦਾ ਪ੍ਰਗਟਾਵਾਂ ਖੇਡ ਅਤੇ ਯੁਵਾ ਮਾਮਲੇ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਚਿੰਟੂ ਪਾਰਕ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਬਰਨਾਲਾ ਵੱਲੋਂ ਇਸ ਇਮਾਰਤ ਤਿਆਰ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਵਿਕਾਸ ਕੰਮਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਸ ਤਹਿਤ ਸਿਵਲ ਹਸਪਤਾਲ ਦੀ ਨਵੀਂ ਇਮਾਰਤ 25 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ ਜਿਸ ਦੀ ਮਨਜ਼ੂਰੀ ਸਰਕਾਰ ਵੱਲੋਂ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਰਨਾਲਾ ਸ਼ਹਿਰ ‘ਚ ਜਨਤਕ ਪਖਾਨਿਆਂ ਦੀ ਉਸਾਰੀ ਲਈ 1.46 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਸ ਸਬੰਧੀ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ‘ਚ ਗਿੱਲਾ ਅਤੇ ਸੁੱਕਾ ਕੂੜਾ ਵੱਖ ਵੱਖ ਕਰਨ ਤਾਂ ਜੋ ਕੂੜੇ ਦਾ ਨਿਬੇੜਾ ਸੁਚੱਜੇ ਢੰਗ ਨਾਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਬਰਨਾਲਾ ਕੋਲ 15 ਗੱਡੀਆਂ ਘਰਾਂ ਚੋਂ ਕੂੜਾ ਚੁੱਕਣ ਲਈ ਹਨ ਅਤੇ ਨਾਲ ਹੀ 8 ਗੱਡੀਆਂ ਹੋਰ ਨਵੀਆਂ ਖਰੀਦੀਆਂ ਜਾ ਰਹੀਆਂ ਹਨ ਤਾਂ ਜੋ ਵੱਧ ਤੋਂ ਵੱਧ ਇਲਾਕਿਆਂ ਚੋਂ ਕੂੜਾ ਚੁੱਕ ਲਿਆ ਜਾਵੇ।

ਉਨ੍ਹਾਂ ਦੱਸਿਆ ਕਿ ਪਹਿਲਾਂ ਹੀ ਬਰਨਾਲਾ ਸ਼ਹਿਰ ਚੋਂ ਕੁੜੀਆਂ ਦੇ ਡੰਪ ਚੁੱਕ ਲਏ ਗਏ ਹਨ । ਐੱਸ ਡੀ ਕਾਲਜ ਨੇੜੇ, ਪੱਕਾ ਕਾਲਜ ਰੋਡ, ਸਦਰ ਬਾਜ਼ਾਰ ਰੋਡ ਅਤੇ ਹੰਡਿਆਇਆ ਬਾਜ਼ਾਰ ਵਿਖੇ ਲੱਗੇ ਕੂੜੇ ਦੇ ਡੰਪ ਚੁੱਕ ਲਏ ਗਏ ਹਨ। ਜਿਸ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ । ਉਨ੍ਹਾਂ ਕਿਹਾ ਕਿ ਸ਼ਹਿਰ ‘ਚ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਰਕਾਰੀ ਥਾਂ ਦੀ ਪਛਾਣ ਕੀਤੀ ਜਾ ਰਹੀ ਹੈ ਜਿੱਥੇ ਪਾਰਕਿੰਗ ਬਣਾਈ ਜਾਵੇਗੀ ਅਤੇ ਟ੍ਰੈਫਿਕ ਦੀ ਸਮਸਿਆ ਤੋਂ ਨਿਜਾਤ ਮਿਲੇਗੀ। ਉਨ੍ਹਾਂ ਦੱਸਿਆ ਕਿ ਨਾਲ ਕਿ 11 ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਇਕ ਹੋਰ ਮੰਜ਼ਿਲ ਦੀ ਉਸਾਰੀ ਕੀਤੀ ਜਾ ਰਹੀ ਹੈ ਤਾਂ ਜੋ ਦੂਰ ਸਥਿਤ ਸਰਕਾਰੀ ਦਫਤਰਾਂ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੀ ਲਿਆਇਆ ਜਾਵੇ । ਇਸ ਨਾਲ ਲੋਕਾਂ ਨੂੰ ਸਰਕਾਰੀ ਕੰਮਾਂ ਲਈ ਵੱਖ ਵੱਖ ਥਾਵਾਂ ਉੱਤੇ ਜਾਣ ਦੀ ਲੋੜ ਨਹੀਂ ਅਤੇ ਇਕ ਹੀ ਥਾਂ ਉੱਤੇ ਸਾਰੇ ਸਰਕਾਰੀ ਦਫਤਰਾਂ ਦੇ ਕੰਮ ਹੋ ਜਾਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਓ. ਐੱਸ. ਡੀ. ਸ਼੍ਰੀ ਹਸਨਪ੍ਰੀਤ ਭਾਰਦਵਾਜ ਮੌਜੂਦ ਸਨ।

Post a Comment

0 Comments