ਭਾਰਤੀ ਕਿਸਾਨ ਯੂਨੀਅਨ ਮਾਲਵਾ ਗਰੁੱਪ ਵੱਲੋਂ ਪਿੰਡ ਜੋੜਕੀਆਂ ਇਕਾਈ ਦੀ ਚੋਣ ਕੀਤੀ,

 ਭਾਰਤੀ ਕਿਸਾਨ ਯੂਨੀਅਨ ਮਾਲਵਾ ਗਰੁੱਪ ਵੱਲੋਂ ਪਿੰਡ ਜੋੜਕੀਆਂ ਇਕਾਈ ਦੀ ਚੋਣ ਕੀਤੀ, 

 ਕਿਸਾਨਾਂ ਦੀ ਕੇਂਦਰ ਸਰਕਾਰ ਅਤੇ ਨਾ ਹੀ ਪੰਜਾਬ ਸਰਕਾਰ ਨੇ ਸਾਰ ਲਈ: ਮਲੂਕ ਹੀਰਕੇ   

 


 ਗੁਰਜੀਤ ਸ਼ੀਹ                                        ਸਰਦੂਲਗੜ 1ਫਰਵਰੀ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਪਿੰਡ ਜੋੜਕੀਆਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਗਰੁੱਪ ਪਿੰਡ ਇਕਾਈ ਦੀ ਚੋਣ ਕੀਤੀ ਗਈ,ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ, ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਵੜੈਚ ਪੁੱਜੇl ਇਸ ਮੌਕੇ ਮਲੂਕ ਸਿੰਘ ਹੀਰਕੇ ਨੇ ਕਿਹਾ ਕਿ ਲੰਬੇ ਸਮੇਂ ਤੋਂ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਨੇ ਸਿਰਫ ਚੋਣਾਂ ਮੌਕੇ ਹੀ ਕਿਸਾਨਾਂ ਨਾਲ ਵਾਅਦੇ ਕੀਤੇ, ਪਰ ਸਤਾ ਚ ਕਾਬਜ ਹੋ ਕੇ ਕਿਸੇ ਵੀ ਸਰਕਾਰ ਨੇ ਕਿਸਾਨਾਂ ਦੇ ਹੱਕ ਦੀ ਗੱਲ ਨਹੀਂ ਕੀਤੀl ਜਿਸ ਕਰਕੇ ਅੱਜ ਕਿਸਾਨ ਆਪਣੀਆਂ ਪਿੰਡ- ਪਿੰਡ ਇਕਾਈਆਂ ਕਾਇਮ ਕਰਕੇ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਖੁਦ ਸੰਘਰਸ਼ ਦੇ ਰਾਹ ਤੇ ਉਤਰੇ ਹਨ l ਇਸ ਮੀਟਿੰਗ ਦੌਰਾਨ ਪਿੰਡ ਜੌੜਕੀਆਂ   ਇਕਾਈ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿੱਚ ਪ੍ਰਧਾਨ ਜਸਵੰਤ ਸਿੰਘ ਸਿੱਧੂ , ਮੀਤ ਪ੍ਰਧਾਨ ਜਰਨੈਲ ਸਿੰਘ ਜੈਲਾ, ਖਜਾਨਚੀ ਬਿਕਰਜੀਤ ਸਿੰਘ ਮੱਲੀ, ਜਨਰਲ ਸਕੱਤਰ ਮਲਕੀਤ ਸਿੰਘ ਜੰਗ, ਪ੍ਰੈਸ ਸਕੱਤਰ ਸੁਖਚੈਨ ਸਿੰਘ ਗਿੱਲ,ਸੰਗਠਤ ਬਲਦੇਵ ਸਿੰਘ ਗਿਆਨੀ,ਸਲਾਹਕਾਰ ਦੇਵ ਸਿੰਘ,ਗੁਰਕਾਨ ਸਿੰਘ, ਜਸ ਸਿੰਘ ਮੱਲੀ, ਪ੍ਰਚਾਰਕ ਗੱਗੀ ਸਿੰਘ ਬੜੈਚ ਤੋਂ ਇਲਾਵਾ ਅਨੇਕਾਂ ਕਮੇਟੀ ਮੈਂਬਰ ਚੁਣੇ ਗਏ l

Post a Comment

0 Comments