ਯੂਨੀਵਰਸਿਟੀ ਕਾਲਜ ਵਿਖੇ ਵੇਸਟ ਰਿਡਿਊਸ ਉਦੇਸ਼ ਤਹਿਤ ਕਰਵਾਏ ਮੁਕਾਬਲੇ

 ਯੂਨੀਵਰਸਿਟੀ ਕਾਲਜ ਵਿਖੇ ਵੇਸਟ ਰਿਡਿਊਸ ਉਦੇਸ਼ ਤਹਿਤ  ਕਰਵਾਏ ਮੁਕਾਬਲੇ


ਬਰਨਾਲਾ,27 ਫਰਵਰੀ/- ਕਰਨਪ੍ਰੀਤ ਕਰਨ      
    ਸਥਾਨਕ ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਈਕੋ ਕਲੱਬ ਦੇ ਸਹਿਯੋਗ ਨਾਲ ਐਨਵਾਇਰਨਮੈਂਟ, ਫੋਰੈਸਟ ਐਂਡ ਕਲਾਈਮੇਟ ਚੇਂਜ ਮੰਤਰਾਲੇ ਵੱਲੋਂ ਚਲਾਏ ਜਾ ਰਹੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਦੇ ਅਧੀਨ ਵੇਸਟ ਰਿਡਿਊਸ ਦੇ ਉਦੇਸ਼ ਨਾਲ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ ਵਾਧੂ ਚੀਜ਼ਾਂ ਤੋਂ ਨਵੀਆਂ ਚੀਜ਼ਾਂ ਤਿਆਰ ਕੀਤੀਆਂ ਗਈਆਂ। ਵਿਦਿਆਰਥੀਆਂ ਨੇ ਬਹੁ ਗਿਣਤੀ ਵਿੱਚ ਭਾਗ ਲਿਆ ਅਤੇ ਵੱਖ-ਵੱਖ ਤਰ੍ਹਾਂ ਦੇ ਫਾਲਤੂ ਸਮਾਨ ਤੋਂ ਸਿਰਜਨਾਤਮਕ ਕਲਾ ਨਾਲ ਨਵੀਆਂ ਚੀਜ਼ਾਂ ਦਾ ਨਿਰਮਾਣ ਕੀਤਾ। ਇਸ ਮੌਕੇ ਕਾਲਜ ਦੇ ਈਕੋ ਕਲੱਬ ਕੋਆਰਡੀਨੇਟਰ ਡਾ. ਗਗਨਦੀਪ ਕੌਰ ਨੇ ਵਿਦਿਆਰਥੀਆਂ ਦੀ ਇਸ ਕਲਾ ਲਈ ਉਹਨਾਂ ਨੂੰ ਵਧਾਈ ਦਿੱਤੀ । ਕਾਲਜ ਦੇ ਪ੍ਰਿੰਸੀਪਲ ਡਾ. ਹਰਕੰਵਲਜੀਤ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਦੇ ਹੋਏ ਵਾਤਾਵਰਨ ਦੀ ਸੁਰੱਖਿਆ ਲਈ ਪ੍ਰੇਰਿਆ। ਇਸ ਮੁਕਾਬਲੇ ਵਿੱਚ ਪਹਿਲਾ ਸਥਾਨ  ਰਮਨਪ੍ਰੀਤ ਕੌਰ, ਦੂਸਰਾ ਸਥਾਨ  ਤਰਨਪ੍ਰੀਤ ਸਿੰਘ ਅਤੇ ਤੀਸਰਾ ਸਥਾਨ  ਚੰਨਪ੍ਰੀਤ ਸਿੰਘ ਨੇ ਪਾ੍ਪਤ ਕੀਤੇ।ਪ੍ਤਿਭਾਗੀ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਜੇਤੂ ਵਿਦਿਆਰਥੀਆਂ ਦੇ ਨਾਲ -ਨਾਲ ਬਾਕੀ ਪ੍ਤਿਭਾਗੀਆਂ ਨੂੰ ਵੀ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਤਿਆਰ ਹੋਈਆਂ ਚੀਜ਼ਾਂ ਦੀ ਪ੍ਰਦਰਸ਼ਨੀ ਲਗਾਈ ਗਈ । ਸਮੂਹ ਸਟਾਫ ਵਿੱਚੋਂ  ਡਾ. ਵਿਭਾ ਅਗਰਵਾਲ,.ਡਾ.ਹਰਪ੍ਰੀਤ ਰੂਬੀ ਡਾ. ਸੁਖਰਾਜ ਸਿੰਘ ,ਅਸਿਸਟੈਂਟ ਪ੍ਰੋਫੈਸਰ ਸ਼ਿਵਾਨੀ ,ਮੈਡਮ ਪੂਸ਼ਾ, ਅਸਿਸ. ਪ੍ਰੋ. ਰਿਪੂਜੀਤ, ਅਸਿਸ. ਪ੍ਰੋ. ਪੂਨਮ, ਅਸਿਸ. ਪ੍ਰੋ. ਟੀਨਾ ਅਸਿਸ. ਪ੍ਰੋ. ਗੁਰਜੀਤ ਕੌਰ ,ਸ੍ਰੀ ਦੀਪਕ ਕੁਮਾਰ ਆਦਿ ਸ਼ਾਮਲ ਰਹੇ।

Post a Comment

0 Comments