ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਰਜਿ: ਇੰਡੀਆ ਇਕਾਈ ਜਿਲਾ ਮੋਗਾ ਦੇ ਦਫਤਰ ਦਾ ਹੋਇਆ ਉਦਘਾਟਨ

 ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਰਜਿ: ਇੰਡੀਆ ਇਕਾਈ ਜਿਲਾ ਮੋਗਾ ਦੇ ਦਫਤਰ ਦਾ ਹੋਇਆ ਉਦਘਾਟਨ

ਡਿਫੈਂਸ ਪੈਨਸ਼ਨਰਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਖੋਲਿਆ ਇਹ ਦਫਤਰ: ਕੈਪਟਨ ਬਿੱਕਰ ਸਿੰਘ


ਮੋਗਾ :11 ਫਰਵਰੀ  ਕੈਪਟਨ ਸੁਭਾਸ਼ ਚੰਦਰ ਸ਼ਰਮਾ 
ਸਾਬਕਾ ਸੈਨਿਕਾਂ ਦੇ ਮੁੱਖ ਸੰਗਠਨ ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਇੰਡੀਆ ਰਜਿ: ਦੇ ਨੈਸ਼ਨਲ ਮੀਤ ਪ੍ਰਧਾਨ ਕੈਪਟਨ ਬਿੱਕਰ ਸਿੰਘ [ਸੇਵਾਮੁਕਤ] ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦਸਿਆ ਕਿ ਜਿਲਾ ਮੋਗਾ ਦੇ ਸਾਬਕਾ ਫੌਜੀਆਂ,ਵੀਰ ਨਾਰੀਆਂ, ਡਿਫੈਂਸ ਪੈਨਸ਼ਨਰਾਂ ਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ  ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਖੋਲਿਆ ਹੈ।ਇਹ ਸੰਗਠਨ ਡਿਫੈਂਸ ਪੈਨਸ਼ਨਰਾਂ ਦੇ ਹੱਕਾਂ ਦੀ ਰਾਖੀ ਲਈ ਲਗਾਤਾਰ ਸੰਘਰਸ਼ ਕਰ ਰਿਹਾ ਹੈ। ਉਕਤ ਦਫਤਰ ਦੇ ਉਦਘਾਟਨ ਸਮਾਰੋਹ ਸਮੇਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਹੋਇਆ। ਇਸ ਮੋਕੇ ਸਾਬਕਾ ਸੈਨਿਕ ਸੰਘਰਸ਼ ਕਮੇਟੀ ਰਜਿ: ਇਕਾਈ ਜਿਲਾ ਮੋਗਾ ਦੇ ਪ੍ਰਧਾਨ ਸੂਬੇਦਾਰ ਜਗਜੀਤ ਸਿੰਘ ਵਿਸ਼ੇਸ਼ ਤੋਰ ਤੇ ਪਹੁੰਚੇ ਤੇ ਉਨ੍ਹਾਂ ਸੰਗਠਨ ਦੀ ਇਕਾਈ ਜਿਲਾ ਮੋਗਾ ਦੀ ਪ੍ਰਬੰਧਕੀ ਕਮੇਟੀ ਦਾ ਉਕਤ ਕਾਰਜ ਲਈ ਧੰਨਵਾਦ ਕਰਦਿਆਂ ਕਿਹਾ ਕਿ ਹਰ ਜਿਲੇ ਅੰਦਰ ਇਸ ਤਰਾਂ ਦੇ ਭਲਾਈ ਦਫਤਰ ਖੋਲ੍ਹਣੇ ਚਾਹੀਦੇ ਹਨ । ਕੈਪਟਨ ਬਿੱਕਰ ਨੇ ਉਦਘਾਟਨ ਸਮਾਰੋਹ ਵਿੱਚ ਹਾਜ਼ਰੀਨ ਦਾ ਤਹਿ ਦਿਲੋਂ ਸਵਾਗਤ ਤੇ ਧੰਨਵਾਦ ਕੀਤਾ। ਇਸ ਦਫਤਰ ਦੇ ਖੋਲ੍ਹਣ ਦਾ ਮੁੱਖ ਉਦੇਸ਼ ਤੇ ਕਾਰਜਪ੍ਰਣਾਲੀ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਹਾਜ਼ਰੀਨ ਮੈਂਬਰਾਂਨ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ, ਸੂਬੇਦਾਰ ਮੇਜਰ ਤਰਸੇਮ ਸਿੰਘ, ਸੂਬੇਦਾਰ ਗੁਰਚਰਨ ਸਿੰਘ ਸੰਧੂ ਤੇ ਸੂਬੇਦਾਰ ਕੇਵਲ ਮਸੀਹ ਆਦ ਨੇ ਦਫਤਰੀ ਕੰਮਕਾਜ ਵਿੱਚ ਪੂਰਨ ਸਹਿਯੋਗ  ਦੇਣ ਦਾ ਅਸ਼ਵਾਸ਼ਨ ਦਿੱਤਾ। ਕੈਪਟਨ ਸੁਭਾਸ਼ ਚੰਦਰ ਸ਼ਰਮਾ ਨੇ ਸੁਝਾਅ ਦਿੱਤਾ ਕਿ ਜਿਲਾ ਮੋਗਾ ਦੇ ਸਾਬਕਾ ਸੈਨਿਕਾਂ ਦੇ ਸੰਗਠਨਾਂ ਨੂੰ ਇਕਜੁੱਟ ਕਰਕੇ ਸੰਯੁਕਤ ਸੰਗਠਨ ਬਣਾਉਣ ਲਈ ਵਿਚਾਰ ਕੀਤਾ ਜਾਵੇ। ਮੀਟਿੰਗ ਵਿੱਚ ਜਿਲੇ ਦੇ ਵੱਖ ਵੱਖ ਤਹਿਸੀਲਾਂ/ ਕਸਬਿਆਂ/ਪਿੰਡਾਂ  ਤੋਂ ਸਾਬਕਾ ਸੈਨਿਕ ਹਾਜ਼ਰ ਸਨ।

Post a Comment

0 Comments