ਰਾਮ ਸਰੂਪ ਅਣਖੀ ਦੀ ਯਾਦ ’ਚ ਹੋਏ ਸਮਾਗਮ ਦੌਰਾਨ ਨਾਵਲਕਾਰ ਯਾਦਵਿੰਦਰ ਸਿੰਘ ਭੁੱਲਰ ਸਨਮਾਨਿਤ

 ਰਾਮ ਸਰੂਪ ਅਣਖੀ ਦੀ ਯਾਦ ’ਚ ਹੋਏ ਸਮਾਗਮ ਦੌਰਾਨ ਨਾਵਲਕਾਰ ਯਾਦਵਿੰਦਰ ਸਿੰਘ ਭੁੱਲਰ ਸਨਮਾਨਿਤ


ਬਰਨਾਲਾ,15,ਫਰਵਰੀ/ਕਰਨਪ੍ਰੀਤ ਕਰਨ /-
ਰਾਮ ਸਰੂਪ ਅਣਖੀ ਦੀ 14ਵੀਂ ਬਰਸੀ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਧੌਲਾ ਵਿਖੇ ਹੋਏ ਸਲਾਨਾ ਸਾਹਿਤਕ ਸਮਾਗਮ ’ਚ ਰਾਮ ਸਰੂਪ ਅਣਖੀ ਸਾਹਿਤ ਸਭਾ (ਰਜ਼ਿ:) ਧੌਲਾ ਵੱਲੋਂ ਨਾਵਲਕਾਰ ਤੇ ਪੱਤਰਕਾਰ ਯਾਦਵਿੰਦਰ ਸਿੰਘ ਭੁੱਲਰ ਨੂੰ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਪੰਜਾਬੀ ਦੇ ਗਲਪਕਾਰ ਸ਼੍ਰੀ ਰਾਮ ਸਰੂਪ ਅਣਖੀ ਦੇ ਜੱਦੀ ਪਿੰਡ ਧੌਲਾ ਦੇ ਸਰਕਾਰੀ ਮਿਡਲ ਸਕੂਲ ’ਚ ਹੋਇਆ। ਇਹ ਸਾਹਿਤਕ ਸਮਾਗਮ ਭਾਰਤੀ ਸਾਹਿਤ ਅਕੈਡਮੀ ਦੇ ਗਵਰਨਿੰਗ ਮੈਂਬਰ ਬੂਟਾ ਸਿੰਘ ਚੌਹਾਨ ਦੀ ਪ੍ਰਧਾਨਗੀ ਹੇਠ ਹੋਇਆ, ਜਿਸ ’ਚ ਮੁੱਖ ਮਹਿਮਾਨ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਨੇ ਹਾਜ਼ਰੀ ਲਵਾਈ। ਰਾਮ ਸਰੂਪ ਅਣਖੀ ਦੇ ਪਰਿਵਾਰ ਵਲੋਂ ਉਨ੍ਹਾਂ ਦੇ ਫ਼ਰਜੰਦ ਪ੍ਰੋ. ਕ੍ਰਾਂਤੀ ਪਾਲ ਆਧੁਨਿਕ ਭਾਰਤੀ ਵਿਭਾਗ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਅਗਵਾਈ ’ਚ ਪ੍ਰਧਾਨਗੀ ਮੰਡਲ ਵੱਲੋਂ ਕਹਾਣੀ ਪੰਜਾਬ ਮੈਗ਼ਜ਼ੀਨ ਦਾ 104ਵਾਂ ਅੰਕ ਲੋਕ ਅਰਪਣ ਕੀਤਾ ਗਿਆ।

ਸਮਾਗਮ ਨੂੰ ਸੰਬੋਧਨ ਵੱਖ ਵੱਖ ਬੁਲਾਰਿਆਂ ਨੇ ਜਿੱਥੇ ਰਾਮ ਸਰੂਪ ਅਣਖੀ ਦੀਆਂ ਸਾਂਝਾ ਨੂੰ ਇਸ ਮੰਚ ਤੋਂ ਤਾਜਾ ਕੀਤਾ, ਉੱਥੇ ਹੀ ਪੱਤਰਕਾਰ ਤੇ ਨਾਵਲਕਾਰ ਯਾਦਵਿੰਦਰ ਸਿੰਘ ਭੁੱਲਰ ਦੇ ਨਾਵਲ ‘ਮਨਹੁ ਕੁਸੁਧਾ ਕਾਲੀਆ’ ਦੀ ਚਰਚਾ ਕਰਦਿਆਂ ਉਨ੍ਹਾਂ ਦੀ ਲਿਖ਼ਤ ਨੂੰ ਪ੍ਰਵਾਨਿਤ ਕਰਦਿਆਂ ਗਲਪਕਾਰ ਰਾਮ ਸਰੂਪ ਅਣਖੀ ਦੀ ਬਰਸੀ ਮੌਕੇ ਹੋਏ ਸਮਾਗਮ ’ਚ ਉੱਚੇਚੇ ਤੌਰ ’ਤੇ ਸਨਮਾਨਿਤ ਕੀਤਾ। ਸਮਾਗਮ ਦੌਰਾਨ ਬੂਟਾ ਸਿੰਘ ਚੌਹਾਨ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬੀ ਵਿਭਾਗ ਦੇ ਮੁਖੀ ਡਾ. ਸਰਬਜੀਤ ਸਿੰਘ, ਦਰਸ਼ਨ ਜੋਗਾ, ਚੇਅਰਮੈਨ ਤਰਸੇਮ ਸਿੰਘ ਕਾਹਨੇਕੇ, ਡਾ. ਭੁਪਿੰਦਰ ਸਿੰਘ ਬੇਦੀ, ਰਾਜਵਿੰਦਰ ਰਾਜਾ, ਅਮਰਜੀਤ ਸਿੰਘ ਮਾਨ, ਸਰਬਜੀਤ ਸਿੰਘ ਕੈਨੇਡਾ, ਸਭਾ ਦੇ ਸਰਪ੍ਰਸਤ ਗੁਰਸੇਵਕ ਸਿੰਘ ਧੌਲਾ ਤੇ ਫ਼ਿਲਮੀ ਅਦਾਕਾਰ ਤੇ ਨਿਰਦੇਸ਼ਕ ਭੁਪਿੰਦਰ ਬਰਨਾਲਾ ਨੇ ਰਾਮ ਸਰੂਪ ਅਣਖੀ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ। ਇਸ ਮੌਕੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਣ ‘ਤੇ ਕਵੀ ਸਵਰਨਜੀਤ ਸਵੀ, ਕੌਮੀ ਅਧਿਆਪਕ ਪੁਰਸਕਾਰ ਮਿਲਣ ‘ਤੇ ਪਾਲੀ ਖਾਦਿਮ, ਸਣੇ ਸਭਾ ਦੇ ਪ੍ਰਧਾਨ ਬੇਅੰਤ ਸਿੰਘ ਬਾਜਵਾ, ਡਾ. ਤੇਜਾ ਸਿੰਘ ਤਿਲਕ, ਮੁੱਖ ਅਧਿਆਪਕ ਵਰਿੰਦਰ ਕੁਮਾਰ, ਸ਼ੈਲੀ ਰਾਣੀ, ਹਰੀ ਸਿੰਘ, ਗੁਰਜਿੰਦਰ ਕੌਰ, ਜਗਜੀਤ ਗੁਰਮ, ਨਿਰਭੈ ਸਿੰਘ, ਗੁੰਮਨਾਮ ਧਾਲੀਵਾਲ, ਦੀਪਅਮਨ ਸਿੰਘ, ਗੁਰਪ੍ਰੀਤ ਗੈਰੀ, ਡਾ. ਅਵਤਾਰ ਸਿੰਘ, ਦਲੀਪ ਕੁੁਮਾਰ, ਸਰਪੰਚ ਗੁਰਮੇਲ ਸਿੰਘ, ਅਮਰੀਕ ਸਿੰਘ ਧਾਲੀਵਾਲ, ਲਛਮਣ ਦਾਸ ਮੁਸਾਫਿਰ ਆਦਿ ਹਾਜ਼ਰ ਸਨ। ਇਸ ਮੌਕੇ ਨਾਵਲਕਾਰ ਯਾਦਵਿੰਦਰ ਸਿੰਘ ਭੁੱਲਰ ਨੇ ਸਹਿਤ ਸਭਾ ਧੌਲਾ ਦੇ ਪ੍ਰਧਾਨ ਬੇਅੰਤ ਬਾਜਵਾ ਤੇ ਸਰਪ੍ਰਸਤ ਗੁਰਸੇਵਕ ਧੌਲਾ ਸਣੇ ਸਮੂਹ ਅਹੁਦੇਦਾਰ ਤੇ ਮੈਂਬਰਾਂ ਦਾ ਉੱਚੇਚੇ ਤੌਰ ’ਤੇ ਧੰਨਵਾਦ ਕੀਤਾ।

Post a Comment

0 Comments