ਜੀ.ਹੌਲੀ ਹਾਰਟ ਸੰਸਥਾ ਵੱਲੋਂ ਲੋੜਵੰਦਾਂ ਲਈ ਮੈਡੀਕਲ ਚੈੱਕਅੱਪ ਕੈਂਪ *ਜੋ ਜੀ ਆਵੇ ਸੋ ਰਾਜੀ ਜਾਵੇ* ਦਾ ਉਪਰਾਲਾ ਕੀਤਾ

 ਜੀ.ਹੌਲੀ ਹਾਰਟ ਸੰਸਥਾ ਵੱਲੋਂ ਲੋੜਵੰਦਾਂ ਲਈ ਮੈਡੀਕਲ ਚੈੱਕਅੱਪ ਕੈਂਪ *ਜੋ ਜੀ ਆਵੇ ਸੋ ਰਾਜੀ ਜਾਵੇ* ਦਾ ਉਪਰਾਲਾ ਕੀਤਾ 

ਲੋੜਵੰਦ ਮਰੀਜਾਂ ਨੇ ਮੈਡੀਕਲ ਚੈੱਕਅੱਪ ਕੈਂਪ, ਦਵਾਈਆਂ ਸੰਬੰਧੀ ਸਕੂਲ ਮੈਨੇਂਜਮੈਂਟ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ !

ਭਵਿੱਖ ਚ ਵੀ ਲੋਕਭਲਾਈ ਉਪਰਾਲੇ ਜਾਰੀ ਰਹਿਣਗੇ -ਸੁਸ਼ੀਲ ਗੋਇਲ 


ਬਰਨਾਲਾ,12 ਫਰਵਰੀ/ਕਰਨਪ੍ਰੀਤ ਕਰਨ         
ਸੁਪਰਸਿੱਧ ਅਤੇ ਜਿਲਾ ਬਰਨਾਲਾ ਦੀ ਸ਼ਾਨ ਵਿੱਦਿਅਕ ਸੰਸਥਾ ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਵੱਲੋਂ ਲੋਕਾਂ ਦੀਆਂ ਵਿਸ਼ੇਸ਼ ‌ ਸਿਹਤ ਸਬੰਧੀ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਲੋੜਵੰਦਾਂ ਲਈ ਫਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਸ਼ੀਲ ਗੋਇਲ ਐਗਜੀਕਿਊਟਿਵ ਡਾਇਰੈਕਟਰ ਸ਼੍ਰੀ ਰਾਕੇਸ਼ ਬਾਂਸਲ ਜੀ ,ਪ੍ਰਿੰਸੀਪਲ,ਵਾਈਸ ਪ੍ਰਿੰਸੀਪਲ ਮੈਡਮ ਅਤੇ ਸਮੁੱਚੇ ਸਟਾਫ ਦੀ ਹਮੇਸ਼ਾ ਤੋਂ ਹੀ ਇਹ ਕੋਸ਼ਿਸ਼ ਰਹੀ ਹੈ ਕਿ ਲੋਕ ਭਲਾਈ ਦੇ ਕੰਮ ਹਮੇਸ਼ਾ ਕੀਤੇ ਜਾਣ ਤਾਂ ਜੋ ਸਮੁੱਚੀ ਮਾਨਵਤਾ ਇਸ ਦਾ ਲਾਭ ਲੈ ਸਕੇ । 

         ਲੋੜਵੰਦ ਮਰੀਜਾਂ ਦੀ ਮੈਡੀਕਲ ਚੈੱਕਅੱਪ ਕੈਂਪ ਦੇ ਵਿੱਚ ਪਹੁੰਚੇ ਹੋਏ ਵਿਸ਼ੇਸ਼ ਡਾਕਟਰ ਰੋਹਿਤ ਗਰਗ ਚਮੜੀ ਰੋਗਾਂ ਦੇ ਮਾਹਿਰ ,ਡਾਕਟਰ ਨੇਹਾ ਚੱਢਾ ਰੈਡੀਓਲੋਜਿਸਟ ਅਤੇ ਡਾਕਟਰ ਰੀਜੁਅਲ ਗਰਗ ਫਿਜੀਓ ਥਰੈਪੇਸਟ ਵਲੋਂ ਧਿਆਨਪੁਰਵਕ ਕੀਤੀ ਗਈ  ਅਤੇ ਕੈਂਪ ਵਿੱਚ ਮਰੀਜ਼ਾਂ ਦੇ ਚੈੱਕਅੱਪ ਦੇ ਨਾਲ ਨਾਲ ਦਵਾਈਆਂ ਦਾ ਪ੍ਰਬੰਧ ਵੀ ਕੀਤਾ ਗਿਆ।  ਸੁਸ਼ੀਲ ਗੋਇਲ ਨੇ ਕਿਹਾ ਕਿ ਸਕੂਲ ਵਲੋਂ ਭਵਿੱਖ ਚ ਵੀ ਲੋਕਭਲਾਈ ਉਪਰਾਲੇ ਜਾਰੀ ਰਹਿਣਗੇ ! ਜ਼ਿਕਰਯੋਗ ਹੈ ਕਿ ਇਹ ਸੰਸਥਾ ਜਿੱਥੇ ਪੜ੍ਹਾਈ,ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਨਾਮਵਰ ਹੈ ਓਥੇ ਹੀ ਇਸ ਤਰ੍ਹਾਂ ਦੇ ਭਲਾਈ ਵਾਲੇ ਕੰਮ ਕਰਕੇ ਹਮੇਸ਼ਾ ਇਲਾਕੇ ਦੇ ਵਿੱਚ ਮੋਹਰੀ ਰਹੀ ਹੈ ਸਕੂਲ ਦੇ ਹਰ ਇੱਕ ਮੈਂਬਰ ਨੇ ਆਪਣੀ ਜਿੰਮੇਵਾਰੀ ਅਨੁਸਾਰ ਵਧ ਚੜ ਕੇ ਇਸ ਸੇਵਾ ਭਾਵਨਾ ਦੇ ਕੰਮ ਵਿੱਚ ਹਿੱਸਾ ਲਿਆ।।ਕੈਮ੍ਪ ਚ ਪੁੱਜੇ ਲੋੜਵੰਦ ਮਰੀਜਾਂ ਨੇ ਮੈਡੀਕਲ ਚੈੱਕਅੱਪ ਕੈਂਪ ਉਪਰੰਤ ਦਵਾਈਆਂ ਸੰਬੰਧੀ ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਦੀ ਸਮੁੱਚੀ ਮੈਨੇਂਜਮੈਂਟ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ !

Post a Comment

0 Comments