ਕਾਰਗਿਲ ਸ਼ਹੀਦ ਫ਼ੌਜੀ ਪਾਰਕ ਦੇ ਨੀਂਹ ਪੱਥਰ ਦੀ ਸ਼ਰਾਰਤੀ ਅਨਸਰਾਂ ਕੀਤੀ ਭੰਨ ਤੋੜ ਸੰਬੰਧੀ ਬਰਨਾਲਾ ਪੁਲਿਸ ਵਲੋਂ ਕਾਰਵਾਈ ਨਾ ਕੀਤੇ ਜਾਣ ਤੇ ਤੀਜੇ ਦਿਨ ਵੀ ਪਿੰਡ ਵਾਸੀਆਂ ਨੇ ਚੋਂਕ ਚ ਦਿੱਤਾ ਧਰਨਾ

 ਕਾਰਗਿਲ ਸ਼ਹੀਦ ਫ਼ੌਜੀ ਪਾਰਕ ਦੇ ਨੀਂਹ ਪੱਥਰ ਦੀ ਸ਼ਰਾਰਤੀ ਅਨਸਰਾਂ ਕੀਤੀ ਭੰਨ ਤੋੜ ਸੰਬੰਧੀ ਬਰਨਾਲਾ ਪੁਲਿਸ ਵਲੋਂ ਕਾਰਵਾਈ ਨਾ ਕੀਤੇ ਜਾਣ ਤੇ ਤੀਜੇ ਦਿਨ ਵੀ ਪਿੰਡ ਵਾਸੀਆਂ ਨੇ  ਚੋਂਕ ਚ ਦਿੱਤਾ ਧਰਨਾ


 ਬਰਨਾਲਾ,1,ਫਰਵਰੀ/ਕਰਨਪ੍ਰੀਤ ਕਰਨ                         ਪਿੰਡ ਨਾਈਵਾਲਾ ਵਿਖੇ ਬਣੇ ਇਕ ਪਾਰਕ ਦਾ ਨਾਂਅ ਕਾਰਗਿਲ ਦੇ ਸ਼ਹੀਦ ਫ਼ੌਜੀ ਦੇ ਨਾਂਅ 'ਤੇ ਰੱਖੇ ਜਾਣ ਸਬੰਧੀ ਲਗਾਏ ਪਾਰਕ ਦੇ ਨੀਂਹ ਪੱਥਰ ਦੀ ਸ਼ਰਾਰਤੀ ਅਨਸਰਾਂ ਵਲੋਂ ਕੀਤੀ ਭੰਨ ਤੋੜ ਤੋਂ ਬਾਅਦ ਪੁਲਿਸ ਵਲੋਂ ਸਹੀ ਕਾਰਵਾਈ ਨਾ ਕਰਨ ਨੂੰ ਲੈ ਕੇ ਦੂਜੇ ਦਿਨ ਪਿੰਡ ਵਾਸੀਆਂ ਨੇ ਭਗਵਾਨ ਵਾਲਮੀਕਿ  ਚੋਂਕ ਬਰਨਾਲਾ ਵਿਖੇ ਧਰਨਾ ਲਗਾ ਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ !

   ਨਾਈਵਾਲਾ ਵਿਖੇ ਕਾਰਗਿਲ ਸ਼ਹੀਦ (ਕਾਰਗਿਲ ਸ਼ਹੀਦ ਕਰਮਜੀਤ ਸਿੰਘ ਦੇ ਪਿਤਾ), ਸੇਵ ਸਿੰਘ, ਬੁੱਧ ਸਿੰਘ, ਦੀਦਾਰ ਸਿੰਘ,ਦਰਬਾਰਾ ਸਿੰਘ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵਲੋਂ ਮੀਟਿੰਗ ਦੌਰਾਨ ਭਰੋਸਾ ਦਿਵਾਇਆ ਗਿਆ ਸੀ ਕਿ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਪਰੰਤੂ ਅਸੀਂ ਨਾਮ ਵੀ ਦੇ ਦਿੱਤੇ ਹਨ ਪਰੰਤੂ ਟਾਲ ਮਟੋਲ ਦੀ ਸਥਿਤੀ ਆਪਣੀ ਜਾ ਰਹੀ ਹੈ ! ਕਾਰਗਿਲ ਸ਼ਹੀਦ ਕਰਮਜੀਤ ਸਿੰਘ ਦੇ  ਪੁੱਤਰ ਪ੍ਰਗਟ ਸਿੰਘ ਨੇ ਕਿਹਾ ਕਿ ਜੇ ਇਨਸਾਫ ਨਹੀਂ ਮਿਲੇਗਾ ਤਾਂ ਬਰਨਾਲਾ ਦੇ ਸਾਰੇ ਵੱਡੇ ਰੋਡ ਜਾਮ ਕਰਕੇ ਅਣਮਿੱਥੇ ਸਮੇਂ ਤੱਕ ਧਰਨਾ ਦਿੱਤਾ ਜਾਵੇਗਾ !  

ਇਸ ਮੌਕੇ ਪਿੰਡ ਨਾਈਵਾਲਾ ਦੇ ਸਰਪੰਚ ਜਤਿੰਦਰ ਕੁਮਾਰ, ਦਸੌਂਦਾ ਸਿੰਘ ਇੰਦਰਜੀਤ ਸਿੰਘ, ਪੰਚ ਪਰਮਜੀਤ ਸਿੰਘ, ਪਰਮਜੀਤ ਕੌਰ, ਪੰਚ ਬਿੱਕਰ ਸਿੰਘ, ਪੰਚ ਬੰਤ ਸਿੰਘ, ਬਲਰਾਜ ਸਿੰਘ, ਗੁਰਪ੍ਰੀਤ ਸਿੰਘ, ਸਾਬਕਾ ਸਰਪੰਚ ਨਾਹਰ ਸਿੰਘ,ਜਰਨੈਲ ਸਿੰਘ, ਗੁਲਾਬ ਸਿੰਘ, ਕਾਮਰੇਡ ਖੁਸ਼ੀਆ ਸਿੰਘ ,ਦਲਬਾਰਾ ਸਿੰਘ, ਮੱਖਣ ਸਿੰਘ, ਰੇਸ਼ਮ ਕੌਰ, ਗੁਰਦਿਆਲ ਕੌਰ, ਕਮਲਜੀਤ ਕੌਰ, ਜਸਵੀਰ ਕੌਰ, ਰਾਜ ਕੌਰ, ਵੀਰਪਾਲ ਕੌਰ, ਰਾਣੀ ਕੌਰ, ਪਰਮਜੀਤ ਕੌਰ, ਸੁਖਜਿੰਦਰ ਕੌਰ ਗੁਰਪ੍ਰੀਤ ਸਿੰਘ।ਪਰਗਟ ਸਿੰਘ,ਅਵਤਾਰ ਸਿੰਘ, ਮਨਦੀਪ ਸਿੰਘ ਕੁਲਵਿੰਦਰ ,ਪਰਦੀਪ ਸਿੰਘ  ਜੀਵਨ ਸਿੰਘ  ,ਜਸ਼ਨਪ੍ਰੀਤ ਸਿੰਘ  ਜਗਸੀਰ ਸਿੰਘ ਪੰਮਾ  ਅੰਬਰਤੀ ਸੇਮਾ,ਸਤਨਾਮ,ਹਰਦੀਪ ਸਿੰਘ ਸ ਸਵਰਨਜੀਤ ਸਿੰਘ  ਤੇ ਪਿੰਡ ਵਾਸੀ ਹਾਜ਼ਰ ਸਨ।

Post a Comment

0 Comments